ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਧੀ ਦੇ ਨਾਲ ਸਾਂਝਾ ਕੀਤਾ ਕਿਊਟ ਵੀਡੀਓ, ਫੈਨਸ ਨੂੰ ਆ ਰਿਹਾ ਪਸੰਦ
ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੇ ਘਰ ਕੁਝ ਮਹੀਨੇ ਪਹਿਲਾਂ ਧੀ ਦਾ ਜਨਮ ਹੋਇਆ ਹੈ । ਜਿਸ ਨੂੰ ਲੈ ਕੇ ਪੂਰਾ ਪਰਿਵਾਰ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ । ਅਦਾਕਾਰਾ ਅਕਸਰ ਆਪਣੀ ਧੀ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ।
ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੇ ਘਰ ਕੁਝ ਮਹੀਨੇ ਪਹਿਲਾਂ ਧੀ ਦਾ ਜਨਮ ਹੋਇਆ ਹੈ । ਜਿਸ ਨੂੰ ਲੈ ਕੇ ਪੂਰਾ ਪਰਿਵਾਰ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ । ਅਦਾਕਾਰਾ ਅਕਸਰ ਆਪਣੀ ਧੀ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ‘ਮੇਰੀ ਦੁਨੀਆ’ ।
ਇਸ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ ਅਤੇ ਫੈਨਸ ਹਾਰਟ ਵਾਲੇ ਇਮੋਜੀ ਪੋਸਟ ਕਰ ਰਹੇ ਹਨ ।
ਅਭੈ ਅੱਤਰੀ ਵੀ ਹਨ ਵਧੀਆ ਅਦਾਕਾਰ
ਦ੍ਰਿਸ਼ਟੀ ਗਰੇਵਾਲ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਹਾਲ ਹੀ ‘ਚ ਉਹ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਜੋੜੀ’ ‘ਚ ਦਿਖਾਈ ਦਿੱਤੀ ਸੀ । ਇਸ ਤੋਂ ਇਲਾਵਾ ਕਈ ਵੈੱਬ ਸੀਰੀਜ਼ ‘ਚ ਵੀ ਕੰਮ ਕਰ ਰਹੇ ਹਨ ।
ਅਭੈ ਅੱਤਰੀ ਵੀ ਵਧੀਆ ਅਦਾਕਾਰ ਹਨ । ਉਹ ਵੀ ਕਈ ਫ਼ਿਲਮਾਂ ‘ਚ ਕੰਮ ਕਰ ਰਹੇ ਹਨ । ਸੋਸ਼ਲ ਮੀਡੀਆ ‘ਤੇ ਅਭੈ ਅੱਤਰੀ ਅਤੇ ਦ੍ਰਿਸ਼ਟੀ ਅਕਸਰ ਆਪਣੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਦੋਵਾਂ ਨੇ ਲਾਕਡਾਊਨ ਦੇ ਦੌਰਾਨ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ‘ਚ ਵਿਆਹ ਕਰਵਾਇਆ ਸੀ ।