ਅਦਾਕਾਰ ਕਰਣ ਵੋਹਰਾ ਸ਼ੂਟਿੰਗ ਦੌਰਾਨ ਵਾਲ-ਵਾਲ ਬਚੇ, ਅੱਗ ਦੀਆਂ ਤੇਜ਼ ਲਪਟਾਂ ‘ਚ ਘਿਰੇ, ਵੀਡੀਓ ਵਾਇਰਲ

ਪ੍ਰਸਿੱਧ ਅਦਾਕਾਰ ਕਰਣ ਵੋਹਰਾ ਇੱਕ ਸ਼ੋਅ ਦੀ ਸ਼ੂਟਿੰਗ ਦੌਰਾਨ ਵਾਲ ਵਾਲ ਬਚੇ ਹਨ । ਦਰਅਸਲ ਕਰਣ ਵੋਹਰਾ ਇੱਕ ਟੀਵੀ ਸ਼ੋਅ ‘ਨਾਮ ਨਮਕ ਨਿਸ਼ਾਨ’ ਦੀ ਸ਼ੂਟਿੰਗ ਕਰ ਰਹੇ ਸਨ । ਇਸੇ ਦੌਰਾਨ ਉਨ੍ਹਾਂ ਨੇ ਗਾਰਡਨ ਏਰੀਆ ‘ਚ ਰੱਖੇ ਫਾਇਰ ਓਵਨ ਦਾ ਢੱਕਣ ਚੁੱਕਣਾ ਸੀ। ਇਸੇ ਦੌਰਾਨ ਜਦੋਂ ਉਨ੍ਹਾਂ ਨੇ ਢੱਕਣ ਚੁੱਕਿਆ ਤਾਂ ਅੱਗ ਦੀਆਂ ਤੇਜ਼ ਲਪਟਾਂ ਸਿੱਧੀਆਂ ਉਨ੍ਹਾਂ ਦੇ ਚਿਹਰੇ ਅਤੇ ਸਿਰ ਦੇ ਵਾਲਾਂ ਤੱਕ ਪਹੁੰਚ ਗਈਆਂ ।

By  Shaminder August 14th 2024 09:36 AM -- Updated: August 14th 2024 09:46 AM

ਮਨੋਰੰਜਨ ਜਗਤ ਤੋਂ ਇੱਕ ਪ੍ਰੇਸ਼ਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਪ੍ਰਸਿੱਧ ਅਦਾਕਾਰ ਕਰਣ ਵੋਹਰਾ ਇੱਕ ਸ਼ੋਅ ਦੀ ਸ਼ੂਟਿੰਗ ਦੌਰਾਨ ਵਾਲ ਵਾਲ ਬਚੇ ਹਨ । ਦਰਅਸਲ ਕਰਣ ਵੋਹਰਾ ਇੱਕ ਟੀਵੀ ਸ਼ੋਅ ‘ਨਾਮ ਨਮਕ ਨਿਸ਼ਾਨ’ ਦੀ ਸ਼ੂਟਿੰਗ ਕਰ ਰਹੇ ਸਨ । ਇਸੇ ਦੌਰਾਨ ਉਨ੍ਹਾਂ ਨੇ ਗਾਰਡਨ ਏਰੀਆ ‘ਚ ਰੱਖੇ ਫਾਇਰ ਓਵਨ ਦਾ ਢੱਕਣ ਚੁੱਕਣਾ ਸੀ। ਇਸੇ ਦੌਰਾਨ ਜਦੋਂ ਉਨ੍ਹਾਂ ਨੇ ਢੱਕਣ ਚੁੱਕਿਆ ਤਾਂ ਅੱਗ ਦੀਆਂ ਤੇਜ਼ ਲਪਟਾਂ ਸਿੱਧੀਆਂ ਉਨ੍ਹਾਂ ਦੇ ਚਿਹਰੇ ਅਤੇ ਸਿਰ ਦੇ ਵਾਲਾਂ ਤੱਕ ਪਹੁੰਚ ਗਈਆਂ ।

ਹੋਰ ਪੜ੍ਹੋ : ਦਲਜੀਤ ਕੌਰ ‘ਤੇ ਭੜਕੇ ਨਿਖਿਲ ਪਟੇਲ,ਕਿਹਾ ਹੁਣ ‘ਸਾਬਕਾ ਪਤੀ ਵਾਂਗ ਮੇਰੇ ‘ਤੇ ਵੀ….’

ਜਿਸ ਤੋਂ ਬਾਅਦ ਅਦਾਕਾਰ ਤੁਰੰਤ ਪਿੱਛੇ ਹਟ ਗਿਆ । ਇਸ ਹਾਦਸੇ ਤੋਂ ਬਾਅਦ ਅਦਾਕਾਰ ਸਦਮੇ ‘ਚ ਹੈ। ਇਸ ਵੀਡੀਓ ਨੁੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਸਾਨੂੰ ਬਚਾਇਆ ਗਿਆ ਹੈ। ਵਰੁਣ ਸੂਦ ਸਿਰਫ ਤੁਸੀਂ ਹੀ ਇਸ ਭਿਆਨਕ ਘਟਨਾ ਦੇ ਗਵਾਹ ਹੋ’।

View this post on Instagram

A post shared by Karan Vohra (@itskaranvohra)

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਦੀ ਜਾਨ ਬਹੁਤ ਹੀ ਮੁਸ਼ਕਿਲ ਨਾਲ ਬਚੀ ਹੈ ਅਤੇ ਥੋੜ੍ਹੀ ਜਿਹੀ ਅਣਗਹਿਲੀ ਉਸ ਤੋਂ ਹੁੰਦੀ ਤਾਂ ਅਦਾਕਾਰ ਦਾ ਚਿਹਰਾ ਝੁਲਸ ਸਕਦਾ ਸੀ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋi ਕ ਜਿਉਂ ਹੀ ਅਦਾਕਾਰ ਨੂੰ ਅੱਗ ਦੀਆਂ ਲਪਟਾਂ ਨੇ ਘੇਰਿਆ ਤਾਂ ਉੱਥੇ ਮੌਜੂਦ ਹੋਰ ਅਦਾਕਾਰ ਵੀ ਉਸ ਦੀ ਮਦਦ ਦੇ ਲਈ ਭੱਜੇ । ਕੁਝ ਪਲਾਂ ਤੱਕ ਤਾਂ ਕਰਣ ਨੂੰ ਇਹੀ ਸਮਝ ਨਹੀਂ ਆਇਆ ਕਿ ਉਸ ਦੇ ਨਾਲ ਆਖਿਰ ਹੋਇਆ ਕੀ ਹੈ। ਕਰਣ ਦਾ ਹਾਲ ਚਾਲ ਉਸ ਦੇ ਫੈਨਸ, ਦੋਸਤ ਤੇ ਮਿੱਤਰ ਪੁੱਛ ਰਹੇ ਹਨ ਅਤੇ ਉਸ ਦੇ ਹੌਸਲੇ ਦੀ ਸ਼ਲਾਘਾ ਕਰ ਰਹੇ ਹਨ।



Related Post