ਹਾਰਨ ਮਗਰੋਂ ਲਾਈਵ ਆਏ ਅਦਾਕਾਰ ਕਰਮਜੀਤ ਅਨਮੋਲ, ਸਮਰਥਕਾਂ ਦਾ ਕੀਤਾ ਧੰਨਵਾਦ
ਮਸ਼ਹੂਰ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਅਦਾਕਾਰੀ ਤੋਂ ਬਾਅਦ ਸਿਆਸੀ ਪਾਰੀ ਵਿੱਚ ਉਤਰੇ ਸਨ। ਹਾਲ ਹੀ 'ਚ ਕਰਮਜੀਤ ਅਨਮੋਲ ਨੇ ਚੋਣ ਨਤੀਜ਼ੇ ਆਉਣ ਮਗਰੋਂ ਸਮਰਥਕਾਂ ਦਾ ਧੰਨਵਾਦ ਕਰਦੇ ਨਜ਼ਰ ਆਏ।

Karamjit Anmol News: ਮਸ਼ਹੂਰ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਅਦਾਕਾਰੀ ਤੋਂ ਬਾਅਦ ਸਿਆਸੀ ਪਾਰੀ ਵਿੱਚ ਉਤਰੇ ਸਨ। ਹਾਲ ਹੀ 'ਚ ਕਰਮਜੀਤ ਅਨਮੋਲ ਨੇ ਚੋਣ ਨਤੀਜ਼ੇ ਆਉਣ ਮਗਰੋਂ ਸਮਰਥਕਾਂ ਦਾ ਧੰਨਵਾਦ ਕਰਦੇ ਨਜ਼ਰ ਆਏ।
ਦੱਸ ਦਈਏ ਕਿ ਕਰਮਜੀਤ ਅਨਮੋਲ ਨੇ ਲੋਕ ਸਭਾ ਚੋਣਾਂ 2024 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਨ ਲਈ ਉੱਤਰੇ। ਦੱਸ ਦਈਏ ਕਿ ਅੱਜ ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ।
ਬੇਸ਼ਕ ਇਨ੍ਹਾਂ ਚੋਣਾਂ ਵਿੱਚ ਕਰਮਜੀਤ ਅਨਮੋਲ ਬੇਸ਼ਕ ਜਿੱਤ ਦਰਜ ਨਹੀਂ ਕਰਵਾ ਸਕੇ ਪਰ ਉਨ੍ਹਾਂ ਨੇ ਆਪਣੇ ਫੈਨਜ਼ ਅਤੇ ਪਾਲੀਵੱਡ ਸੈਲੇਬਸ ਨੂੰ ਧੰਨਵਾਦ ਕਰਦੇ ਜੋ ਕਿ ਉਨ੍ਹਾਂ ਸਮਰਥਨ ਕਰਦੇ ਹੋਏ ਨਜ਼ਰ ਆਏ।
ਚੋਣ ਨਤੀਜੇ ਸਾਹਮਣੇ ਆਉਣ ਮਗਰੋਂ ਕਰਮਜੀਤ ਅਨਮੋਲ ਮੀਡੀਆ ਨਾਲ ਰੁਬਰੂ ਹੋਏ ਅਤੇ ਸਭ ਦਾ ਧੰਨਵਾਦ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਉਨ੍ਹਾਂ ਨੇ ਜਿੱਤ ਹਾਸਲ ਕਰਨ ਵਾਲੇ ਲੀਡਰਸ ਨੂੰ ਵਧਾਈ ਦਿੱਤੀ ਹੈ।
ਅਦਾਕਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਉਨ੍ਹਾਂ ਦੇ ਸਾਥੀ ਕਲਾਕਾਰ ਵੀ ਉਨ੍ਹਾਂ ਦਾ ਭਰਪੂਰ ਸਮਰਥਨ ਕਰਦੇ ਅਤੇ ਉਨ੍ਹਾਂ ਦੇ ਹੱਕ ਵਿੱਚ ਸਾਹਮਣੇ ਆਏ ਹਨ। ਦੱਸ ਦਈਏ ਕਿ ਕਰਮਜੀਤ ਅਨਮੋਲ ਦੇ ਸਾਥੀ ਕਲਾਕਾਰ ਹਾਰਬੀ ਸੰਘਾ, ਗਿੱਪੀ ਗਰੇਵਾਲ ਅਤੇ ਬਿਨੂੰ ਢਿੱਲੋ ਉਨ੍ਹਾਂ ਦਾ ਸਮਰਥਨ ਕਰਨ ਲਈ ਸਾਹਮਣੇ ਆਏ ।View this post on Instagram
ਹੋਰ ਪੜ੍ਹੋ : ਅਨੁਪਮ ਖੇਰ ਨੇ ਕੰਗਨਾ ਰਣੌਤ ਨੂੰ ਦਿੱਤੀ ਜਿੱਤ ਦੀ ਵਧਾਈ, ਕਿਹਾ- ਤੁਮ ਰੌਕਸਟਾਰ ਹੋ
ਕਰਮਜੀਤ ਅਨਮੋਲ ਦੇ ਵਰਕ ਫੰਰਟ ਦੀ ਗੱਲ ਕਰੀਏ ਤਾਂ ਉਹ ਕਾਫੀ ਸਾਰੀਆਂ ਪੰਜਾਬੀ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹਨ, ਜਿਸ ਵਿੱਚ 'ਹੱਲ ਕਿ ਐ', 'ਨੀ ਮੈਂ ਸੱਸ ਕੁੱਟਣੀ 2' ਵਰਗੀਆਂ ਕਾਫੀ ਸਾਰੀਆਂ ਸ਼ਾਨਦਾਰ ਫਿਲਮਾਂ ਰਿਲੀਜ਼ ਅਧੀਨ ਹਨ। ਇਸ ਤੋਂ ਇਲਾਵਾ ਅਦਾਕਾਰ ਗਾਇਕੀ ਵਿੱਚ ਵੀ ਕਾਫੀ ਸਰਗਰਮ ਹਨ।