ਪੰਜਾਬ ਦੇ ਦਰਿਆਵਾਂ ਨੂੰ ਬਚਾਉਣ ਦੀ ਮੁਹਿੰਮ ‘ਚ ਨੌਜਵਾਨਾਂ ਦੇ ਨਾਲ ਸ਼ਾਮਿਲ ਹੋਏ ਅਦਾਕਾਰ ਤੇ ਕਾਮੇਡੀਅਨ ਜਸਵੰਤ ਸਿੰਘ ਰਾਠੌਰ
ਪੰਜਾਬ ਦੇ ਦਰਿਆਵਾਂ ‘ਚ ਵੱਧਦੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਪੰਜਾਬ ਦੇ ਨੌਜਵਾਨ ਲਾਮਬੱਧ ਹੋ ਰਹੇ ਹਨ । ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਕੁਝ ਕੁ ਨੌਜਵਾਨ ਇਨ੍ਹਾਂ ਦਰਿਆਵਾਂ ਦੀ ਸਫ਼ਾਈ ‘ਚ ਜੁਟੇ ਹੋਏ ਸਨ । ਪਰ ਹੁਣ ਇਨ੍ਹਾਂ ਨੌਜਵਾਨਾਂ ਦੇ ਨਾਲ ਇੱਕ –ਇੱਕ ਕਰਕੇ ਨੌਜਵਾਨਾਂ ਦਾ ਕਾਫਲਾ ਜੁੜ ਰਿਹਾ ਹੈ।
ਪੰਜਾਬ ਦੇ ਦਰਿਆਵਾਂ ‘ਚ ਵੱਧਦੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਪੰਜਾਬ ਦੇ ਨੌਜਵਾਨ ਲਾਮਬੱਧ ਹੋ ਰਹੇ ਹਨ । ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਕੁਝ ਕੁ ਨੌਜਵਾਨ ਇਨ੍ਹਾਂ ਦਰਿਆਵਾਂ ਦੀ ਸਫ਼ਾਈ ‘ਚ ਜੁਟੇ ਹੋਏ ਸਨ । ਪਰ ਹੁਣ ਇਨ੍ਹਾਂ ਨੌਜਵਾਨਾਂ ਦੇ ਨਾਲ ਇੱਕ –ਇੱਕ ਕਰਕੇ ਨੌਜਵਾਨਾਂ ਦਾ ਕਾਫਲਾ ਜੁੜ ਰਿਹਾ ਹੈ। ਇਸ ਦੇ ਨਾਲ ਹੀ ਕਈ ਸੈਲੀਬ੍ਰੇਟੀਜ਼ ਵੀ ਜੁੜ ਰਹੇ ਹਨ । ਬੀਤੇ ਦਿਨ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਜਸਵੰਤ ਰਾਠੌਰ ਨੇ ਵੀ ਇਨ੍ਹਾਂ ਨੌਜਵਾਨਾਂ ਦਾ ਸਮਰਥਨ ਕੀਤਾ ਅਤੇ ਰੋਪੜ ‘ਚ ਪਹੁੰਚ ਕੇ ਅਵੇਅਰਨੈੱਸ ਡਰਾਈਵ ‘ਚ ਭਾਗ ਲਿਆ ।
ਹੋਰ ਪੜ੍ਹੋ : ਹਲਦੀ ਸੈਰੇਮਨੀ ਦੇ ਦੌਰਾਨ ਰਾਧਿਕਾ ਮਾਰਚੈਂਟ ਨੇ ਲਿਆ ਕਲੀਆਂ ਦ ਫੁੱਲਾਂ ਨਾਲ ਬਣਿਆ ਦੁਪੱਟਾ,ਵੇਖੋ ਤਸਵੀਰਾਂ
ਇਸ ਦੇ ਨਾਲ ਹੀ ਉਨ੍ਹਾਂ ਨੇ ਹੋਰਨਾਂ ਪੰਜਾਬੀਆਂ ਨੂੰ ਵੀ ਇਨ੍ਹਾਂ ਨੌਜਾਵਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ।ਦੱਸ ਦਈਏ ਕਿ ਪੰਜਾਬ ਦੇ ਕੁਝ ਨੌਜਵਾਨਾਂ ਨੇ ਵਾਟਰ ਵਾਰੀਅਰਸ ਨਾਂਅ ਦੀ ਸੰਸਥਾ ਬਣਾਈ ਹੈ। ਜੋ ਪੰਜਾਬ ਦੇ ਪਾਣੀ ਨੂੰ ਬਚਾਉਣ ਤੇ ਵਾਤਾਵਰਨ ਨੂੰ ਬਚਾਉਣ ਦੇ ਲਈ ਸੁਨੇਹਾ ਦੇ ਰਹੇ ਹਨ।ਇਹ ਨੌਜਵਾਨ ਜਿੱਥੇ ਸਤਲੁਜ ਦੀ ਸਫ਼ਾਈ ਦਾ ਕੰਮ ਕਰ ਰਹੇ ਹਨ । ਉੱਥੇ ਹੀ ਬਿਆਸ ਦਰਿਆ ਦੀ ਸਫਾਈ ਲਈ ਵੀ ਡਟੇ ਹੋਏ ਹਨ ।
ਨੌਜਵਾਨਾਂ ਵੱਲੋਂ ਅਪੀਲ
ਪੰਜਾਬ ਦੇ ਇਹ ਨੌਜਵਾਨ ਲੋਕਾਂ ਨੂੰ ਦਰਿਆਵਾਂ ‘ਚ ਪੂਜਾ ਸਮੱਗਰੀ, ਗੁਰੁ, ਦੇਵੀ ਦੇਵਤਿਆਂ ਤੇ ਪੀਰਾਂ ਪੈਗੰਬਰਾਂ ਦੀਆਂ ਤਸਵੀਰਾਂ ਵੀ ਪ੍ਰਵਾਹਿਤ ਕਰਨ ਤੋਂ ਵਰਜ ਰਹੇ ਹਨ । ਪਰ ਇਨ੍ਹਾਂ ਵੱਲੋਂ ਲੱਖ ਸਮਝਾਉਣ ਦੇ ਬਾਵਜੂਦ ਲੋਕ ਦਰਿਆਵਾਂ ‘ਚ ਪੂਜਾ ਸਮੱਗਰੀ ਤੇ ਹੋਰ ਸਮਾਨ ਸੁੱਟਣ ਤੋਂ ਗੁਰੇਜ਼ ਨਹੀਂ ਕਰ ਰਹੇ ।