ਰੋਪੜ ਦੇ ਪਿੰਡ ਮਾਜਰੀ ਦੀ ਵਿਦਿਆਰਥਣ ਨੇ ਸੂਬਾ ਪੱਧਰੀ ਖੇਡਾਂ ‘ਚ ਜਿੱਤਿਆ ਗੋਲਡ ਮੈਡਲ, ਅਦਾਕਾਰ ਮਲਕੀਤ ਰੌਣੀ ਨੇ ਕੀਤੀ ਹੌਸਲਾ ਅਫਜ਼ਾਈ
ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਵਿਦਿਆਰਥੀ ਜੀਵਨ ‘ਚ ਬਹੁਤ ਜ਼ਿਆਦਾ ਮਹੱਤਵ ਰੱਖਦੀਆਂ ਹਨ । ਖੇਡਾਂ ਦੇ ਨਾਲ ਜਿੱਥੇ ਸਰੀਰ ਤੰਦਰੁਸਤ ਰਹਿੰਦਾ ਹੈ। ਉੱਥੇ ਹੀ ਵਿਦਿਆਰਥੀਆਂ ‘ਚ ਮੁਕਾਬਲੇ ਦੀ ਭਾਵਨਾ ਬਣੀ ਰਹਿੰਦੀ ਹੈ। ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਲੁਠੇੜੀ ਦੀ ਵਿਦਿਆਰਥਣ ਅਮਨੀਤ ਕੌਰ ਨੇ ਫੁੱਟਬਾਲ ‘ਚ ਗੋਲਡ ਮੈਡਲ ਹਾਸਲ ਕੀਤਾ ਹੈ ।
ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਵਿਦਿਆਰਥੀ ਜੀਵਨ ‘ਚ ਬਹੁਤ ਜ਼ਿਆਦਾ ਮਹੱਤਵ ਰੱਖਦੀਆਂ ਹਨ । ਖੇਡਾਂ ਦੇ ਨਾਲ ਜਿੱਥੇ ਸਰੀਰ ਤੰਦਰੁਸਤ ਰਹਿੰਦਾ ਹੈ। ਉੱਥੇ ਹੀ ਵਿਦਿਆਰਥੀਆਂ ‘ਚ ਮੁਕਾਬਲੇ ਦੀ ਭਾਵਨਾ ਬਣੀ ਰਹਿੰਦੀ ਹੈ। ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਲੁਠੇੜੀ ਦੀ ਵਿਦਿਆਰਥਣ ਅਮਨੀਤ ਕੌਰ ਨੇ ਫੁੱਟਬਾਲ ‘ਚ ਗੋਲਡ ਮੈਡਲ ਹਾਸਲ ਕੀਤਾ ਹੈ । ਜਿਸ ਦਾ ਇੱਕ ਵੀਡੀਓ ਅਦਾਕਾਰ ਮਲਕੀਤ ਰੌਣੀ (Malkeet Rauni) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
ਹੋਰ ਪੜ੍ਹੋ : ਐਮੀ ਵਿਰਕ ਨੇ ਆਪਣੇ ਲੇਡੀ ਲਵ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਦਿੱਤੀ ਜਨਮ ਦਿਨ ਦੀ ਵਧਾਈ
ਅਦਾਕਾਰਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਸਰਕਾਰੀ ਸੀਨੀ .ਸੈਕ .ਸਕੂਲ ਲੁਠੇੜੀ ਦੀ ਵਿਦਿਆਰਥਣ ਅਮਨੀਤ ਕੌਰ ,ਸਾਡੇ ਨਾਲ ਦੇ ਪਿੰਡ ਮਾਜਰੀ (ਰੋਪੜ) ਤੋ ਅੰਡਰ ੧੭ ਫੁੱਟਬਾਲ ਲੜਕੀਆਂ ਦੀ ਟੀਮ ਨੇ ਸਟੇਟ ਖੇਡਾਂ ਵਿੱਚ ਗੋਲਡ ਮੈਡਲ (ਪਹਿਲਾ ਸਥਾਨ ) ਪ੍ਰਾਪਤ ਕੀਤਾ ,ਜੀਉ ਪੁੱਤਰ ਜੀ ਸਾਡੀ ਧਰਤੀ ਚੇਤਨਾ ਕਲਾ ਮੰਚ ਚਮਕੌਰ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਮੋਰਿੰਡਾ, ਰੌਣੀ ਖੁਰਦ’।
ਅਦਾਕਾਰ ਦੀ ਇਸ ਪੋਸਟ ‘ਤੇ ਅਦਾਕਾਰ ਦੇ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ ਅਤੇ ਬੱਚੀ ਨੂੰ ਉਸ ਦੀ ਇਸ ਉਪਲਬਧੀ ਦੇ ਲਈ ਵਧਾਈ ਦੇ ਰਹੇ ਹਨ ।
ਮਲਕੀਤ ਰੌਣੀ ਦਾ ਵਰਕ ਫ੍ਰੰਟ
ਮਲਕੀਤ ਰੌਣੀ ਨੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ ਅਤੇ ਜਲਦ ਹੀ ਅਦਾਕਾਰ ਰਾਣਾ ਰਣਬੀਰ ਦੀ ਫ਼ਿਲਮ ‘ਮਨਸੂਬਾ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਕਈ ਨਵੇਂ ਕਲਾਕਾਰ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਇਸ ਫ਼ਿਲਮ ਦਾ ਬੀਤੇ ਦਿਨੀਂ ਟ੍ਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ ।