ਅਫਸਾਨਾ ਖ਼ਾਨ ਦੀ ਸੈਲਫੀ 'ਚ ਨਜ਼ਰ ਆਈ ਸਿੱਧੂ ਮੂਸੇਵਾਲਾ ਦੀ ਝਲਕ, ਗਾਇਕਾ ਦੀ ਪੋਸਟ ਨੇ ਜਿੱਤਿਆ ਫੈਨਜ਼ ਦਾ ਦਿਲ
ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ ਜੋ ਕਿ ਇੱਕ ਮਿਰਰ ਸੈਲਫੀ ਹੈ। ਗਾਇਕਾ ਦੀ ਇਸ ਸੈਲਫੀ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਝਲਕ ਨੂੰ ਵੇਖ ਕੇ ਫੈਨਜ਼ ਬੇਹੱਦ ਖੁਸ਼ ਹੋ ਗਏ।
Afsana Khan remember Sidhu Moose Wala: ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਆਪਣੀ ਦਮਦਾਰ ਗਾਇਕੀ ਲਈ ਜਾਣੀ ਜਾਂਦੀ ਹੈ। ਅਫਸਾਨਾ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਲਾਈਮਲਾਈਟ 'ਚ ਬਣੀ ਰਹਿੰਦੀ ਹੈ। ਇਨ੍ਹੀਂ ਦਿਨੀਂ ਗਾਇਕਾ ਆਪਣੇ ਮਿਊਜ਼ਿਕ ਸ਼ੋਅ ਲਈ ਕੈਨੇਡਾ ਵਿੱਚ ਹੈ ਜਿੱਥੋਂ ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਗਾਇਕਾ ਨੇ ਇੱਕ ਨਵੀਂ ਤਸਵੀਰ ਸਾਂਝੀ ਕੀਤੀ ਹੈ ਜਿਸ ਨੂੰ ਵੇਖ ਕੇ ਫੈਨਜ਼ ਕਾਫੀ ਖੁਸ਼ ਹਨ।
ਦੱਸ ਦਈਏ ਕਿ ਗਾਇਕੀ ਦੇ ਖ਼ੇਤਰ 'ਚ ਸਰਗਰਮ ਰਹਿਣ ਵਾਲੀ ਅਫਾਸਨਾ ਖ਼ਾਨ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਅਫਸਾਨਾ ਖ਼ਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ ਜੋ ਕਿ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਅਫਸਾਨਾ ਖ਼ਾਨ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਬੇਹੱਦ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਅਫਸਾਨਾ ਨੇ ਲਿਖਿਆ, ' ਮੇਰੇ ਨਾਲ ਹਮੇਸ਼ਾ ਮੇਰਾ ਵੱਡਾ ਬਾਈ @sidhu_moosewala ❤️💔 #justiceforsidhumoosewala 🙏। '
ਦਰਸਅਲ ਅਫਸਾਨਾ ਖ਼ਾਨ ਵੱਲੋਂ ਸਾਂਝੀ ਕੀਤੀ ਗਈ ਇਹ ਤਸਵੀਰ ਇੱਕ ਮਿਰਰ ਸੈਲਫੀ ਹੈ, ਜੋ ਗਾਇਕ ਨੇ ਆਪਣੀ ਉਡਾਣ ਸਮੇਂ ਖਿੱਚੀ ਸੀ। ਇਸ ਤਸਵੀਰ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਝਲਕ ਵੀ ਨਜ਼ਰ ਆਈ। ਕਿਉਂਕਿ ਅਫਸਾਨਾ ਖ਼ਾਨ ਨੇ ਆਪਣੇ ਮੋਬਾਈਲ ਕਵਰ 'ਤੇ ਆਪਣੇ ਵੱਡੇ ਭਰਾ ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਲਗਾਈ ਹੋਈ ਹੈ। ਅਫਸਾਨਾ ਸਿੱਧੂ ਦੀ ਤਸਵੀਰ 'ਚ ਵਿਖਾਈ ਦੇ ਰਹੇ ਉਨ੍ਹਾਂ ਦੇ ਸਿਗਨੇਚਰ ਸਟੈਪ ਨੂੰ ਕਰਦੇ ਹੋਏ ਤਸਵੀਰ ਖਿੱਚਦੀ ਹੋਈ ਨਜ਼ਰ ਆ ਰਹੀ ਹੈ।
ਫੈਨਜ਼ ਗਾਇਕਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਲੈਜ਼ਡਸ ਨੈਵਰ ਡਾਈ, ਸਾਡਾ ਮੂਸੇਵਾਲਾ ਬਾਈ'। ਇੱਕ ਹੋਰ ਨੇ ਲਿਖਿਆ, 'ਦਿਲ ਖੁਸ਼ ਕਰ ਦਿੱਤਾ ਅਫਸਾਨਾ ਜੀ 👏👏😢👌👌'। ਵੱਡੀ ਗਿਣਤੀ 'ਚ ਫੈਨਜ਼ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਨਜ਼ਰ ਆਏ।