ਪੰਜ ਧੀਆਂ ਦੇ ਪਿਓ ਇਸ ਬਜ਼ੁਰਗ ਦੇ ਪੁੱਤਰ ਦੇ ਦਿਹਾਂਤ ਤੋਂ ਬਾਅਦ ਨਹੀਂ ਸੀ ਕੋਈ ਕਮਾਉਣ ਵਾਲਾ, ਅਜਾਇਬ ਸਿੰਘ ਉਰਫ ਗੋਲਡੀ ਨੇ ਕੀਤੀ ਮਦਦ

ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ। ਪਰ ਜੋ ਨਿਰਸਵਾਰਥ ਭਾਵ ਦੇ ਨਾਲ ਦੂਜਿਆਂ ਦੇ ਲਈ ਸੋਚੇ । ਅਜਿਹੇ ਸ਼ਖਸ ਇਸ ਦੁਨੀਆ ‘ਤੇ ਟਾਵੇਂ ਟਾਵੇਂ ਹੀ ਹੁੰਦੇ ਨੇ । ਅੱਜ ਅਸੀਂ ਤੁਹਾਨੂੰ ਪੰਜਾਬ ਪੁਲਿਸ ਦੇ ਇੱਕ ਅਜਿਹੇ ਜਵਾਨ ਦੇ ਬਾਰੇ ਦੱਸਣ ਜਾ ਰਹੇ ਹਾਂ । ਜੋ ਆਪਣੀ ਡਿਊਟੀ ਦੇ ਨਾਲ-ਨਾਲ ਸਮਾਜ ਪ੍ਰਤੀ ਆਪਣੇ ਫਰਜ਼ਾਂ ਨੂੰ ਵੀ ਬਾਖੂਬੀ ਨਿਭਾ ਰਿਹਾ ਹੈ ।

By  Shaminder July 5th 2024 11:16 AM

ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ। ਪਰ ਜੋ ਨਿਰਸਵਾਰਥ ਭਾਵ ਦੇ ਨਾਲ ਦੂਜਿਆਂ ਦੇ ਲਈ ਸੋਚੇ । ਅਜਿਹੇ ਸ਼ਖਸ ਇਸ ਦੁਨੀਆ ‘ਤੇ ਟਾਵੇਂ ਟਾਵੇਂ ਹੀ ਹੁੰਦੇ ਨੇ । ਅੱਜ ਅਸੀਂ ਤੁਹਾਨੂੰ ਪੰਜਾਬ ਪੁਲਿਸ ਦੇ ਇੱਕ ਅਜਿਹੇ ਜਵਾਨ ਦੇ ਬਾਰੇ ਦੱਸਣ ਜਾ ਰਹੇ ਹਾਂ । ਜੋ ਆਪਣੀ ਡਿਊਟੀ ਦੇ ਨਾਲ-ਨਾਲ ਸਮਾਜ ਪ੍ਰਤੀ ਆਪਣੇ ਫਰਜ਼ਾਂ ਨੂੰ ਵੀ ਬਾਖੂਬੀ ਨਿਭਾ ਰਿਹਾ ਹੈ । ਅਸੀਂ ਗੱਲ ਕਰ ਰਹੇ ਹਾਂ ਅਜਾਇਬ ਸਿੰਘ ਦੀ । ਜੋ ਬਜ਼ੁਰਗ, ਜ਼ਰੂਰਤਮੰਦ ਅਤੇ ਬਿਮਾਰ ਲੋਕਾਂ ਦੀ ਮਦਦ ਲਈ ਕੰਮ ਕਰ ਰਿਹਾ ਹੈ। ਬੀਤੇ ਦਿਨੀਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਇੱਕ ਪਿੰਡ ‘ਚ ਬਜ਼ੁਰਗ ਸ਼ਖਸ ਤੇ ਮਾਤਾ ਦੀ ਮਦਦ ਕਰਨ ਦੇ ਲਈ ਪਹੁੰਚਿਆ । 


ਹੋਰ ਪੜ੍ਹੋ : ਕੌਰ ਬੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਸ਼ੌਂਕ ਸ਼ੌਂਕ ‘ਚ ਗਾਉਂਦੀ ਗਾਉਂਦੀ ਬਣੀ ਗਾਇਕਾ

ਬਜ਼ੁਰਗ ਦੀਆਂ ਹਨ 5 ਧੀਆਂ, ਪੁੱਤ ਦੀ ਹੋ ਗਈ ਮੌਤ 

ਦੱਸ ਦਈਏ ਕਿ ਇਸ ਬਜ਼ੁਰਗ ਜੋੜੇ ਦਾ ਘਰ ਪੈਨਸ਼ਨ ਦੇ ਨਾਲ ਚੱਲਦਾ ਹੈ। ਇਸ ਬਜ਼ੁਰਗ ਦੀਆਂ ਪੰਜ ਧੀਆਂ ਹਨ । ਜਿਨ੍ਹਾਂ ਦੇ ਵਿਆਹ ਹੋ ਚੁੱਕੇ ਹਨ ।ਇੱਕ ਪੁੱਤਰ ਸੀ, ਜਿਸ ਦੀ 2003 ‘ਚ ਮੌਤ ਹੋ ਗਈ ਸੀ ।ਜਿਸ ਤੋਂ ਬਾਅਦ ਇਹ ਬਜ਼ੁਰਗ ਆਪਣੀ ਪਤਨੀ ਦੇ ਨਾਲ ਇੱਕਲਾ ਰਹਿੰਦਾ ਹੈ ।ਜਿਸ ਦੀ ਮਦਦ ਦੇ ਲਈ ਅਜਾਇਬ ਸਿੰਘ ਉਰਫ ਗੋਲਡੀ ਪਹੁੰਚੇ ਹਨ ।


ਸਭ ਨੂੰ ਅੱਗੇ ਆਉਣ ਦੀ ਲੋੜ 

ਜ਼ਰੂਰਤਮੰਦ ਲੋਕਾਂ ਦੀ ਮਦਦ ਦੇ ਲਈ ਸਾਨੂੰ ਸਭ ਨੂੰ ਅੱਗੇ ਆਉਣ ਦੀ ਲੋੜ ਹੈ। ਕਿਉਂਕਿ ਗੁਰੁ ਘਰ ਦਾ ਵੀ ਇਹੀ ਫੁਰਮਾਨ ਹੈ ਕਿ ਆਪਣੀ ਨੇਕ ਕਮਾਈ ਚੋਂ ਦਸਵੰਧ ਕੱਢੀ ਜਾਵੇ । 

View this post on Instagram

A post shared by Goldy PP (@ajaib_singh22)



 



 


Related Post