ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਇੰਗਲੈਂਡ ਤੋਂ ਮੱਥਾ ਟੇਕਣ ਆਇਆ ਗੂੰਗਾ ਬੱਚਾ ਬੋਲਣ ਲੱਗਿਆ, ਪਰਿਵਾਰ ਨੇ ਦਰਬਾਰ ਸਾਹਿਬ ‘ਚ ਭੇਂਟ ਕੀਤਾ ਟ੍ਰੈਕਟਰ

ਗੁਰੁ ਜੋ ਚਾਹਵੇ, ਉਹ ਕਰਦਾ ਹੈ…ਗੁਰੁ ਖਾਲੀ ਝੋਲੀਆਂ ਭਰਦਾ ਹੈ । ਜੀ ਹਾਂ ਉਸ ਪ੍ਰਮਾਤਮਾ ਦੀ ਜੇ ਕਿਸੇ ‘ਤੇ ਨਜ਼ਰ ਸਵੱਲੀ ਹੋ ਜਾਵੇ ਤਾਂ ਪੱਥਰ ਵੀ ਤੈਰਨ ਲੱਗ ਪੈਂਦੇ ਨੇ ।ਅੱਜ ਇੱਕ ਅਜਿਹੇ ਹੀ ਬੱਚੇ ਦੀ ਕਹਾਣੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਜੋ ਕਿ ਬੋਲਣ ‘ਚ ਅਸਮਰਥ ਸੀ ਪਰ ਗੁਰੁ ਸਾਹਿਬ ਦੀ ਬਖਸ਼ਿਸ਼ ਸਦਕਾ ਉਹ ਬੋਲਣ ਲੱਗ ਪਿਆ ਹੈ।

By  Shaminder April 11th 2024 10:29 AM -- Updated: April 11th 2024 10:30 AM

ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ …ਇਹ ਸਲੋਕ ਇੰਗਲੈਂਡ ਤੋਂ ਆਏ ਉਸ ਪਰਿਵਾਰ ਤੇ ਠੀਕ ਢੁਕਦਾ ਹੈ। ਜਿਨ੍ਹਾਂ ਦੇ ਦੇ ਗੂੰਗੇ ਬੱਚੇ ਦੀ ਅਵਾਜ਼ ਵਾਪਸ   ਆ ਗਈ  ਹੈ। ਪਰਿਵਾਰ ਦੀ ਮੰਨੀਏ ਤਾਂ ਉਹਨਾਂ ਦਾ ਇੱਕਲੌਤਾ ਪੁੱਤਰ (England Boy) ਜਨਮ ਤੋਂ ਹੀ ਗੂੰਗਾ (Dumb Boy)ਸੀ ।ਪਰ ਉਹਨਾਂ ਨੂੰ ਗੁਰੂ ਘਰ ਵਿੱਚ ਅਟੁੱਟ ਵਿਸ਼ਵਾਸ ਸੀ ਕਿ ਉਨ੍ਹਾਂ ਦੇ ਬੱਚੇ ਦੀ  ਆਵਾਜ਼ ਵਾਪਸ  ਆ ਸਕਦੀ ਹੈ।  ਇਸੇ ਆਸ ਤੇ ਉਹ ਹਰ ਹਫਤੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਸਨ ਤੇ ਹੁਣ ਉਹਨਾਂ ਦੀ ਆਸ ਪੂਰੀ ਹੋ ਗਈ ਹੈ। ਪਰਿਵਾਰ ਇਸ ਸਭ ਨੂੰ ਗੁਰੂ ਘਰ ਦੀ ਮਿਹਰ ਮੰਨ ਰਿਹਾ  ਹੈ। ਪਰਿਵਾਰ ਦਾ ਕਹਿਣਾ  ਹੈ ਕਿ ਇਸ ਦਰਬਾਰ ਤੇ ਹਰ ਦੁੱਖ ਦੂਰ ਹੁੰਦਾ  ਹੈ । ਪਰ ਤੁਹਾਡੀ ਸ਼ਰਧਾ ਸੱਚੀ ਹੋਣੀ ਚਾਹੀਦੀ ਹੈ। 

ਹੋਰ ਪੜ੍ਹੋ : ਈਦ ਦੇ ਤਿਉਹਾਰ ‘ਤੇ ਪਾਕਿਸਤਾਨ ਦੇ ਸੋਸ਼ਲ ਮੀਡੀਆ ਜ਼ੈਬ ਹੰਜਰਾ, ਹਿਮਾਂਸ਼ੀ ਖੁਰਾਣਾ ਨੇ ਦਿੱਤੀ ਵਧਾਈ

ਬੱਚੇ ਦੀ ਆਵਾਜ਼ ਆਉਣ ‘ਤੇ ਪਰਿਵਾਰ ਖੁਸ਼ 

ਇਸ ਬੱਚੇ ਦੀ ਆਵਾਜ਼ ਵਾਪਸ ਆਉਣ ‘ਤੇ ਪਰਿਵਾਰ ਵੀ ਖੁਸ਼ ਹੈ । ਉਹ ਪ੍ਰਮਾਤਮਾ, ਅਕਾਲ ਪੁਰਖ ਦਾ ਕੋਟਨ ਕੋਟਿ ਸ਼ੁਕਰਾਨਾ ਕਰਦਾ ਨਹੀਂ ਥੱਕ ਰਿਹਾ । ਜਿਸ ਨੇ ਉਨ੍ਹਾਂ ਦੇ ਬੱਚੇ ਨੂੰ ਫਿਰ ਤੋਂ ਬੋਲਣ ਲਾਇਕ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਇਸ ਬੱਚੇ ਦਾ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 


ਗੁਰੁ ‘ਚ ਵਿਸ਼ਵਾਸ਼ ਅਟੁੱਟ ਹੋਵੇ ਤਾਂ ਸ਼ਰਧਾਲੂ ਦੀ ਹਰ ਮਨੋਕਾਮਨਾ ਜ਼ਰੂਰ ਪੂਰੀ ਹੁੰਦੀ ਹੈ। ਇਸ ਲਈ ਹਰ ਵੇਲੇ ਉਸ ਪ੍ਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ। ਉਹ ਪਤਾ ਨਹੀਂ ਕਿੰਨੀਆਂ ਕੁ ਮੁਸੀਬਤਾਂ ਚੋਂ ਸਾਨੂੰ ਬਚਾਉਂਦਾ ਹੈ।

View this post on Instagram

A post shared by Gagandeep Singh (@journalistgagandeepsingh)


ਪਰਿਵਾਰ ਨੇ ਭੇਂਟ ਕੀਤਾ ਟ੍ਰੈਕਟਰ

ਇਸ ਪਰਿਵਾਰ ਨੇ ਬੱਚੇ ਦੀ ਆਵਾਜ਼ ਵਾਪਸ ਆਉਣ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟ੍ਰੈਕਟਰ ਭੇਂਟ ਕੀਤਾ ਹੈ । ਇਸ ਦੇ ਨਾਲ ਹੀ ਪਰਿਵਾਰ ਨੇ ਸੰਗਤਾਂ ਨੂੰ ਗੁਰੁ, ਗੁਰਬਾਣੀ ਦੇ ਨਾਲ ਜੁੜਨ ਦੀ ਅਪੀਲ ਕੀਤੀ ਹੈ। 




Related Post