ਸਿਨੇਮਾਂ ਘਰਾਂ ‘ਚ ਭਿੜਨਗੇ ਸ਼ੈਰੀ ਮਾਨ ਤੇ ਦੀਪ ਸਿੱਧੂ
ਸਿਨੇਮਾ ਘਰਾਂ ‘ਚ ਭਿੜਨਗੇ ਸ਼ੈਰੀ ਮਾਨ ਤੇ ਦੀਪ ਸਿੰਧੂ: ਹਾਂ ਜੀ ਟਾਈਟਲ ਦੇਖ ਕੇ ਹੈਰਾਨੀ ਤਾਂ ਹੋ ਹੀ ਰਹੀ ਹੋਵੇਗੀ, ਹਾਂ ਜੀ ਅਸੀਂ ਗੱਲ ਕਰ ਰਹੇ ਹਾਂ 23 ਨਵੰਬਰ ਦਿਨ ਸ਼ੁੱਕਰਵਾਰ ਇਸ ਦਿਨ ਦੋ ਪੰਜਾਬੀ ਫਿਲਮਾਂ ਸਿਨੇਮਾਂ ਘਰਾਂ 'ਚ ਰਿਲੀਜ਼ ਹੋਣ ਜਾ ਰਹੀਆਂ ਨੇ। ਦੱਸ ਦੇਈਏ ਇਕ ਫਿਲਮ ਡਾਇਰੈਕਟਰ ਰਾਕੇਸ਼ ਮਹਿਤਾ ਦੀ ‘ਰੰਗ ਪੰਜਾਬ’ ਤੇ ਦੂਜੇ ਪਾਸੇ ਡਾਇਰੈਕਟਰ ਸੁਨੀਲ ਠਾਕੁਰ ਦੀ ‘ਮੈਰੀਜ਼ ਪੈਲੇਸ’ ਹੈ। ‘ਰੰਗ ਪੰਜਾਬ’ ਫਿਲਮ ਚ ਪੰਜਾਬ ਨੇ ਜੋ ਝੱਲਿਆ ਹੈ ਉਹਨਾਂ ਵਿਸ਼ਿਆਂ ਨੂੰ ਵੀ ਟੱਚ ਕਰਨ ਤੇ ਨਾਲ ਹੀ ਨਸ਼ਿਆਂ ਚ ਫਸੇ ਤੇ ਜ਼ਿੰਦਗੀ ਦੇ ਰਾਹੋਂ ਭੱਟਕੇ ਨੌਜਵਾਨਾਂ ਨੂੰ ਸਹੀ ਰਸਤਾ ਦਿਖਾਉਣ ਦੀ ਵੀ ਦੀ ਕੋਸ਼ਿਸ ਕੀਤੀ ਗਈ ਹੈ।
ਹੋਰ ਪੜ੍ਹੋ: ਲਾਜਵਾਬ ਸੰਗੀਤ ਅਤੇ ਵੀਡੀਓ : ਗਿੱਪੀ ਗਰੇਵਾਲ ਦਾ ਨਵਾਂ ਗੀਤ ” ਸੂਰਜ ” ਹੋਇਆ ਬਲਾਕਬਸਟਰ ਹਿੱਟ
ਇਸ ਫਿਲਮ ‘ਚ ਮੁੱਖ ਭੂਮਿਕਾ ਚ ਦੀਪ ਸਿੱਧੂ ਅਤੇ ਹੀਰੋਇਨ ਰੀਨਾ ਰਾਏ ਜਿਸ ਦੀ ਇਹ ਪਹਿਲੀ ਪੰਜਾਬੀ ਮੂਵੀ ਹੈ। ਫਿਲਮ ‘ਚ ਕਰਤਾਰ ਚੀਮਾ, ਆਸ਼ੀਸ਼ ਦੁੱਗਲ,ਹੌਬੀ ਧਾਲੀਵਾਲ, ਮਹਾਵੀਰ ਭੁੱਲਰ, ਜਗਜੀਤ ਸੰਧੂ, ਧੀਰਜ ਕੁਮਾਰ, ਬਨਿੰਦਰਜੀਤ ਬਨੀ, ਜਗਜੀਤ ਸਿੰਘ ਬਾਜਵਾ, ਕਮਲ ਵਿਰਕ ਅਤੇ ਕਰਨ ਬੱਟਾਂ ਆਦਿ ਵੀ ਨਜ਼ਰ ਆਉਣਗੇ। ਰੰਗ ਪੰਜਾਬ ਦੇ ਡਾਇਲਾਗ ਲਿਖੇ ਹਨ ਅਮਰਦੀਪ ਸਿੰਘ ਗਿੱਲ ਨੇ ਅਤੇ ਇਸ ਦਾ ਮਿਊਜ਼ਿਕ ਗੁਰਮੀਤ ਸਿੰਘ, ਗੁਰਮੋਹ ਅਤੇ ਮਿਊਜ਼ਿਕ ਐਮਪਾਇਰ ਨੇ ਦਿੱਤਾ ਹੈ । ਇਹ ਫਿਲਮ ਬਠਿੰਡੇ ਵਾਲੇ ਬਾਈ ਫਿਲਮਸ ਦੀ ਪੇਸ਼ਕਸ਼ ਹੈ। ਮਨਦੀਪ ਸਿੰਘ ਸਿੱਧੂ ਅਤੇ ਰਾਜ ਕੁੰਦਰਾ ਨਿਰਮਾਤਾ ਹਨ । ਦੀਪ ਸਿੱਧੂ ਜੋ ਕਿ ਮੁੱਖ ਭੂਮਿਕਾ ਚ ਇਕ ਪੁਲਿਸ ਵਾਲੇ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦੇ ਵਿਚ ਐਕਸ਼ਨ, ਡਰਾਮਾ, ਰੋਮਾਂਸ ਅਤੇ ਇਕ ਦ੍ਰਿੜ ਅਤੇ ਉਚਿਤ ਸੰਦੇਸ਼ ਨਾਲ ਭਰਪੂਰ।
ਹੋਰ ਪੜ੍ਹੋ: ਭੈਣ ਜਾਨ੍ਹਵੀ ਕਪੂਰ ਦੇ ਸਾਹਮਣੇ ਸ਼ਰਮਿੰਦਾ ਹੋਏ ਅਰਜੁਨ ਕਪੂਰ, ਦੇਖੋ ਵੀਡਿਓ
ਹੁਣ ਗੱਲ ਕਰਦੇ ਹਾਂ ਸ਼ੈਰੀ ਮਾਨ ਦੀ ਮੈਰਿਜ ਪੈਲੇਸ ਮੂਵੀ ਜੋ ਕੇ 23 ਨਵੰਬਰ ਨੂੰ ਹੀ ਰਿਲੀਜ਼ ਹੋ ਰਹੀ ਹੈ। ਸ਼ੈਰੀ ਮਾਨ ਨੂੰ ਇਸ ਮੂਵੀ ਤੋਂ ਬਹੁਤ ਉਮੀਦਾਂ ਨੇ । ਸ਼ੈਰੀ ਮਾਨ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਮੂਵੀ ਨੂੰ ਰਿਲੀਜ਼ ਹੋਣ ਚ ਇੱਕ ਦਿਨ ਰਹਿ ਗਿਆ ਹੈ। ਦੱਸ ਦੇਈਏ ਮੁੱਖ ਭੂਮਿਕਾ ਚ ਸ਼ੈਰੀ ਮਾਨ ਦੇ ਨਾਲ ਨਾਲ ਪਾਯਲ ਰਾਜਪੂਤ ਜੋ ਕਿ ਮੂਵੀ ਦੀ ਹੀਰੋਇਨ , ਹੱਸ ਕਲਾਕਾਰ ਜਸਵਿੰਦਰ ਭੱਲਾ ਦੇ ਨਾਲ ਨਾਲ ਹੋਰ ਪੰਜਾਬੀ ਕਲਾਕਰ ਸ਼ਾਮਿਲ ਹਨ। ਨਿਰਮਾਤਾ ਹੈਪੀ ਗੋਇਲ ਤੇ ਹਰਸ਼ ਗੋਇਲ ਹਨ।
View this post on Instagram
Marriage Palace 1 Day To Go. You can follow our actress @rajputpaayal
ਇਸ ਮੂਵੀ ਚ ਸ਼ੈਰੀ ਮਾਨ ਨਵੀਂ ਲੁੱਕ ਚ ਨਜ਼ਰ ਆਉਣਗੇ। ਇਹ ਫਿਲਮ ਇੱਕ ਰੋਮਾਂਟਿਕ ਕਾਮੇਡੀ ਹੈ । ਜਿਸ ‘ਚ ਫਿਲਮ ‘ਚ ਪ੍ਰੇਮ ਕਹਾਣੀ ਦੇ ਨਾਲ-ਨਾਲ ਜਸਵਿੰਦਰ ਭੱਲਾ ਅਤੇ ਹਾਰਬੀ ਸੰਘਾ ਆਪਣੇ ਹਾਸੋ ਹੀਣੇ ਡਾਇਲਾਗਸ ਨਾਲ ਲੋਕਾਂ ਦਾ ਦਿਲ ਪਰਚਾਉਣਗੇ।
ਹੁਣ ਦੇਖਣਾ ਇਹ ਹੋਵੇਗਾ ਕਿ ਦਰਸ਼ਕਾਂ ਦੀ ਕਸੌਟੀ ਉੱਤੇ ਕਿਹੜੀ ਮੂਵੀ ਖਰੀ ਉਤਰ ਪਾਵੇਗੀ।
-PTC Punjabi