ਕਰਮਜੀਤ ਅਨਮੋਲ ਦਾ ਅੱਜ ਜਨਮ ਦਿਨ ,ਜਨਮ ਦਿਨ 'ਤੇ ਜਾਣੋ ਉਨ੍ਹਾਂ ਦੇ ਜੀਵਨ ਅਤੇ ਫਿਲਮੀ ਸਫਰ ਬਾਰੇ 

By  Shaminder January 2nd 2019 01:10 PM -- Updated: January 2nd 2019 01:27 PM

ਕਰਮਜੀਤ ਅਨਮੋਲ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦਾ ਜਨਮ ਦੋ ਜਨਵਰੀ ਉੱਨੀ ਸੌ ਬਹੱਤਰ 'ਚ ਹੋਇਆ ਸੀ ।ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ 'ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਉਨ੍ਹਾਂ ਦੇ ਜੀਵਨ ਅਤੇ ਫਿਲਮੀ ਸਫਰ ਬਾਰੇ  ਪਾਲੀਵੁੱਡ ਦੇ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਆਪਣੇ ਨਾਂ ਵਾਂਗ ਪਾਲੀਵੁੱਡ ਵਿੱਚ ਉਹ ਅਨਮੋਲ ਰਤਨ ਬਣ ਗਏ ਹਨ ਜਿਨ੍ਹਾਂ ਤੋਂ ਬਗੈਰ ਕੋਈ ਵੀ ਪੰਜਾਬੀ ਫਿਲਮ ਪੂਰੀ ਨਹੀਂ ਹੁੰਦੀ । ਉਹਨਾਂ ਦੀ ਅਦਾਕਾਰੀ ਹਰ ਇੱਕ ਨੂੰ ਏਨੀਂ ਭਾਉਂਦੀ ਹੈ ਕਿ ਹਰ ਫਿਲਮ ਨਿਰਮਾਤਾ ਉਹਨਾਂ ਨੂੰ ਆਪਣੀ ਫਿਲਮ ਵਿੱਚ ਲੈਣਾ ਚਾਹੁੰਦਾ ਹੈ । ਕਰਮਜੀਤ ਦੀ ਮੰਗ ਇਸ ਲਈ ਵੀ ਹੁੰਦੀ ਹੈ ਕਿਉਕਿ ਜਿਸ ਫਿਲਮ ਵਿੱਚ ਉਹ ਕੰਮ ਕਰਦੇ ਹਨ ਉਸ ਦੇ ਹਿੱਟ ਹੋਣ ਦੇ ਮੌਕੇ ਵੱਧ ਜਾਂਦੇ ਹਨ । ਕਰਮਜੀਤ ਅਨਮੋਲ ਨੇ ਇਹ ਮੁਕਾਮ ਹਾਸਲ ਕਰਨ ਲਈ ਲਗਭਗ ਦੋ ਦਹਾਕੇ ਜ਼ਬਰਦਸਤ ਮਿਹਨਤ ਕੀਤੀ ਹੈ ।

ਹੋਰ ਵੇਖੋ :ਹੱਥਾਂ ‘ਚ ਹੱਥ ਪਾਈ ਨਜ਼ਰ ਆਏ ਮਲਾਇਕਾ ਅਰੋੜਾ ‘ਤੇ ਅਰਜੁਨ ਕਪੂਰ, ਵੀਡਿਓ ਬਣੀ ਚਰਚਾ ਦਾ ਕਾਰਨ

preet harpal and karmjit anmol final preet harpal and karmjit anmol final

ਕਰਮਜੀਤ ਨੇ ਆਪਣੇ ਫਿਲਮੀ ਸਫਰ ਦੌਰਾਨ ਬਹੁਤ ਸਾਰੇ ਉਤਰਾਅ ਚੜਾਅ ਵੀ ਵੇਖੇ । ਉਹਨਾਂ ਦੇ ਘਰ ਦੀ ਮਾਲੀ ਹਾਲਤ ਵੀ ਕੁਝ ਠੀਕ ਨਹੀਂ ਸੀ ਪਰ ਉਹਨਾਂ ਨੇ ਸਖਤ ਮਿਹਨਤ ਨਾਲ ਇਹ ਮੁਕਾਮ ਹਾਸਲ ਕਰ ਲਿਆ । ਕਰਮਜੀਤ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 2 ਜਨਵਰੀ  1974 ਨੂੰ ਪਿੰਡ ਗੰਡੂਆਂ ਤਹਿਸੀਲ ਸੁਨਾਮ ਵਿੱਚ ਹੋਇਆ ।

ਹੋਰ ਵੇਖੋ :ਸਰਦਾਰ ਸੋਹੀ ਨੇ ਨਵੇਂ ਸਾਲ ਦੇ ਮੌਕੇ ‘ਤੇ ਆਪਣੇ ਫੈਨਸ ਲਈ ਕੀਤੀ ਖਾਸ ਅਰਦਾਸ ,ਵੇਖੋ ਵੀਡਿਓ

karamjit anmol karamjit anmol

ਉਹਨਾਂ ਦੀ ਦੇ ਪਿਤਾ ਦਾ ਨਾਂ ਸਾਧੂ ਸਿੰਘ ਤੇ ਮਾਤਾ ਦਾ ਨਾਂ ਮੂਰਤੀ ਦੇਵੀ ਹੈ । ਕਰਮਜੀਤ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਉਹ ਬਚਪਨ ਵਿੱਚ ਕੁਲਦੀਪ ਮਾਣਕ ਦੇ ਗਾਣੇ ਸੁਣਿਆ ਕਰਦੇ ਸਨ ਤੇ ਉਹਨਾਂ ਨੇ 6  ਸਾਲ ਦੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ।ਕਰਮਜੀਤ ਅਨਮੋਲ ਆਪਣੇ ਸਕੂਲ ਦੇ ਦਿਨਾਂ ਵਿੱਚ ਹਰ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਸਨ ।

karamjit anmol karamjit anmol

ਇਸੇ ਲਈ ਜਦੋਂ ਉਹ ਗਿਆਰਵੀਂ ਕਲਾਸ ਵਿੱਚ ਹੋਏ ਤਾਂ ਉਹਨਾਂ ਦੀ ਪਹਿਲੀ ਰੀਲ ਆਸ਼ਿਕ ਭਾਜੀ ਆਈ । ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ । ਇਸ ਕੈਸੇਟ ਦਾ ਗਾਣਾ ਰੋ ਰੋ ਨੈਣਾਂ ਨੇ ਲਾਈਆਂ ਝੜੀਆਂ ਕਾਫੀ ਹਿੱਟ ਰਿਹਾ । ਅਨਮੋਲ ਨੇ ਬੀਏ ਦੀ ਪੜਾਈ ਸੁਨਾਮ ਦੇ ਸ਼ਹੀਦ ਉਧਮ ਸਿੰਘ ਕਾਲਜ ਤੋਂ ਕੀਤੀ, ਇੱਥੇ ਵੀ ਉਹ ਯੂਥ ਫੈਸਟੀਵਲਾਂ ਦਾ ਸ਼ਿੰਗਾਰ ਬਣੇ ਰਹੇ ।ਪਰ ਕਰਮਜੀਤ ਦੀ ਅਸਲ ਪਹਿਚਾਣ ਉਦੋਂ ਬਣੀ ਜਦੋਂ ਉਹਨਾ ਨੇ ਭਗਵੰਤ ਮਾਨ ਦੇ ਸ਼ੋਅ ਜੁਗਨੂੰ ਮਸਤ ਮਸਤ ਵਿੱਚ ਆਪਣੀ ਅਦਾਕਾਰੀ ਦਾ ਜੌਹਰ  ਦਿਖਾਇਆ । ਇਸ ਸ਼ੋਅ ਨੂੰ ਲੋਕ ਕਾਫੀ ਪਸੰਦ ਕਰਦੇ ਸਨ ਇਸ ਸ਼ੋਅ ਤੋਂ ਹੀ ਅਨਮੋਲ ਨੇ ਕਮੇਡੀ ਦੀ ਸ਼ੁਰੂਆਤ ਕੀਤੀ । ਜਿਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜਕੇ ਨਹੀ ਦੇਖਿਆ ਤੇ ਉਹਨਾਂ ਨੂੰ ਫਿਲਮਾਂ ਦੇ ਆਫਰ ਮਿਲਣ ਲੱਗ ਗਏ ।

 

Related Post