ਜਾਣੋਂ ਉਹਨਾਂ ਅਦਾਕਾਰਾਂ ਬਾਰੇ ਜਿਨ੍ਹਾਂ ਨੇ ਬਾਲੀਵੁੱਡ ਵਿੱਚ ਸੁਧਾਰੀ ਪੰਜਾਬੀਆਂ ਦੀ ਇਮੇਜ਼

ਇੱਕ ਸਮਾ ਸੀ ਜਦੋਂ ਪਾਲੀਵੁੱਡ ਦੇ ਐਕਟਰਾਂ ਨੂੰ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਉਦੋਂ ਹੀ ਰੋਲ ਮਿਲਦਾ ਸੀ ਜਦੋਂ ਕਿਸੇ ਫਿਲਮ ਵਿੱਚ ਕਮੇਡੀ ਦੀ ਜ਼ਰੂਰਤ ਹੁੰਦੀ ਸੀ । ਬਾਲੀਵੁੱਡ ਫਿਲਮਾਂ ਵਿੱਚ ਪੰਜਾਬੀਆਂ ਦੀ ਇਮੇਜ਼ ਸਿਰਫ ਹਾਸੋਹੀਣੀ ਹੀ ਹੁੰਦੀ ਸੀ । ਪਰ ਪਿਛਲੇ 4-5 ਸਾਲਾਂ ਤੋਂ ਇਹ ਰਿਵਾਇਤ ਬਦਲ ਗਈ ਹੈ । ਪਾਲੀਵੁੱਡ ਦੇ ਕਲਾਕਾਰਾਂ ਨੂੰ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਵਧੀਆ ਰੋਲ ਮਿਲਣ ਲੱਗੇ ਹਨ । ਪਾਲੀਵੁੱਡ ਦੇ ਕੁਝ ਅਜਿਹੇ ਕਲਾਕਾਰ ਹਨ ਜਿਹਨਾਂ ਨੇ ਆਪਣੀ ਅਦਾਕਾਰੀ ਨਾਲ ਬਾਲੀਵੁੱਡ ਦੀ ਇਸ ਰਿਵਾਇਤ ਨੂੰ ਤੋੜਿਆ ਹੈ ।
ਹੋਰ ਵੇਖੋ :ਸੌ-ਸੌ ਵਾਰ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਪ੍ਰਭ ਗਿੱਲ
Good News: Kiara Advani, Diljit Dosanjh Start Shooting
ਇਹਨਾਂ ਅਦਾਕਾਰਾਂ ਵਿੱਚੋਂ ਸਭ ਤੋਂ ਪਹਿਲਾ ਨਾਂਅ ਟਰਬਨੇਟਰ ਬੁਆਏ ਦਿਲਜੀਤ ਦੋਸਾਂਝ ਦਾ ਆਉਂਦਾ ਹੈ । ਦਿਲਜੀਤ ਉਹ ਪੰਜਾਬੀ ਚਿਹਰਾ ਹੈ ਜਿਹੜਾ ਬਾਲੀਵੁੱਡ ਵਿੱਚ ਸਭ ਤੋਂ ਪਾਪੂਲਰ ਹੈ।ਦਿਲਜੀਤ ਦੀ ਬਾਲੀਵੁੱਡ ਵਿੱਚ ਐਂਟਰੀ 'ਉੜਤਾ ਪੰਜਾਬ' ਫਿਲਮ ਨਾਲ ਹੋਈ ਸੀ । ਇਹ ਫਿਲਮ ਬਹੁਤ ਹੀ ਗੰਭੀਰ ਵਿਸ਼ੇ ਤੇ ਬਣੀ ਸੀ । ਇਸ ਤੋਂ ਬਾਅਦ ਦਿਲਜੀਤ ਦੀ ਫਿਲਮ ਸੂਰਮਾ ਆਈ ਸੀ ਇਹ ਫਿਲਮ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ ਤੇ ਬਣੀ ਸੀ । ਇਸ ਤੋਂ ਅਗਲੀ ਫਿਲਮ ਅਰਜੁਨ ਪਟਿਆਲਾ ਹੈ ਸੋ ਦਿਲਜੀਤ ਉਹ ਪਹਿਲੇ ਪੰਜਾਬੀ ਅਦਾਕਾਰ ਹਨ ਜਿਹਨਾਂ ਨੇ ਬਾਲੀਵੁੱਡ ਪੰਜਾਬੀਆਂ ਦੀ ਇਮੇਜ ਨੂੰ ਬਦਲਿਆ ਹੈ ।
ਹੋਰ ਵੇਖੋ :ਕਪਿਲ ਸ਼ਰਮਾ ਦੀ ਬੈਚਲਰ ਪਾਰਟੀ ‘ਚ ਹੋਇਆ ਹੰਗਾਮਾ ,ਢੋਲ ਦੇ ਡਗੇ ‘ਤੇ ਪਿਆ ਭੰਗੜਾ ,ਵੇਖੋ ਵੀਡਿਓ
Singer Gurdass Mann
ਦਿਲਜੀਤ ਤੋਂ ਬਾਅਦ ਦੂਜਾ ਨਾਂਅ ਗੁਰਦਾਸ ਮਾਨ ਸਾਹਿਬ ਦਾ ਆਉਂਦਾ ਹੈ। ਜਿਨ੍ਹਾਂ ਨੇ ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਖਾਸ ਛਾਪ ਛੱਡੀ ਹੈ । ਗੁਰਦਾਸ ਮਾਨ ਨੇ ਹਿੰਦੀ ਫਿਲਮਾਂ ਵਿੱਚ ਭਾਵੇਂ ਕੁਝ ਜਿਆਦਾ ਕੰਮ ਨਹੀਂ ਪਰ ਉਹਨਾਂ ਵੱਲੋਂ ਨਿਭਾਏ ਗਏ ਕਿਰਦਾਰ ਹਮੇਸ਼ਾ ਆਪਣੀ ਛਾਪ ਛੱਡ ਜਾਂਦੇ ਰਹੇ ਹਨ ।ਗੁਰਦਾਸ ਮਾਨ ਹਿੰਦੀ ਫਿਲਮ ਮੰਟੋ ਵਿੱਚ ਦਿਖਾਈ ਦਿੱਤੇ ਹਨ ਜਿਸ ਨੂੰ ਕਿ ਨੰਦਿਤਾ ਦਾਸ ਨੇ ਡਾਇਰੈਕਟ ਕੀਤਾ ਸੀ ।ਇਹ ਫਿਲਮ ਉਰਦੂ ਦੇ ਲੇਖਕ ਸਾਦਅਤ ਹਸਨ ਮੰਟੋ ਦੇ ਜੀਵਨ ਤੇ ਅਧਾਰਿਤ ਹੈ ।ਇਸ ਤੋਂ ਇਲਾਵਾ ਉਹ ਹੋਰ ਵੀ ਕਈ ਫਿਲਮਾਂ ਵਿੱਚ ਦਿਖਾਈ ਦਿੱਤੇ ਹਨ ।ਵੱਡੇ ਪਰਦੇ ਨਾਲ ਉਹਨਾਂ ਦਾ ਖਾਸ ਕਨੈਕਸ਼ਨ ਰਿਹਾ ਹੈ ਜਿਹੜਾ ਕਿ ਉਹਨਾਂ ਨੂੰ ਲੋਕਾਂ ਨਾਲ ਜੋੜੀ ਰੱਖਦਾ ਹੈ ।
ਹੋਰ ਵੇਖੋ :ਪ੍ਰਿਯੰਕਾ ਦੇ ਵਿਆਹ ‘ਚ ਪਰਿਵਾਰ ਸਣੇ ਪਹੁੰਚੇ ਮੁਕੇਸ਼ ਅਂੰਬਾਨੀ ,ਵੀਡਿਓ ਹੋਇਆ ਵਾਇਰਲ
ਜੱਸੀ ਗਿੱਲ ਦੀ ਹਾਲੇ ਬਾਲਵੁੱਡ ਵਿੱਚ ਐਂਟਰੀ ਹੀ ਹੋਈ ਹੈ । ਜੱਸੀ ਗਿੱਲ ਬਾਲੀਵੁੱਡ ਫਿਲਮ 'ਹੈਪੀ ਫਿਰ ਭਾਗ ਜਾਏਗੀ' ਵਿੱਚ ਕੰਮ ਕਰ ਰਹੇ ਹਨ । ਇਹ ਫਿਲਮ ਰੋਮਾਂਟਿਕ ਕਮੇਡੀ ਹੈ । ਇਸ ਫਿਲਮ ਵਿੱਚ ਜੱਸੀ ਦਾ ਲੀਡ ਰੋਲ ਹੈ ਉਹਨਾਂ ਦੇ ਨਾਲ ਸ਼ੋਨਾਕਸੀ ਸਿਨ੍ਹਾ ਨਜ਼ਰ ਆਵੇਗੀ। ਇਸ ਫਿਲਮ ਵਿੱਚ ਭਾਵਂੇ ਕਮੇਡੀ ਹੈ ਪਰ ਜੱਸੀ ਦਾ ਰੋਲ ਸਿਰਫ ਕਮੇਡੀ ਦਾ ਹੀ ਨਹੀਂ । ਇਸ ਫਿਲਮ ਵਿੱਚ ਜੱਸੀ ਪੱਗ ਵਿੱਚ ਹੀ ਦਿਖਾਈ ਦੇਣਗੇ । ਉਹਨਾਂ ਦੀ ਅਗਲੀ ਫਿਲਮ ਪੰਗਾ ਹੈ ਜਿਹੜੀ ਕਿ ਕਬੱਡੀ ਤੇ ਅਧਾਰਿਤ ਹੈ । ਇਸ ਫਿਲਮ ਵਿੱਚ ਫਿਮਲੀ ਡਰਾਮਾ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਦਰਸਾਇਆ ਗਿਆ ਗਿਆ ਹੈ ।
ਹੋਰ ਵੇਖੋ :ਪ੍ਰਿਯੰਕਾ ਦੇ ਵਿਆਹ ‘ਚ ਪਰਿਵਾਰ ਸਣੇ ਪਹੁੰਚੇ ਮੁਕੇਸ਼ ਅਂੰਬਾਨੀ ,ਵੀਡਿਓ ਹੋਇਆ ਵਾਇਰਲ
ਮਾਹੀ ਗਿੱਲ ਉਹ ਪੰਜਾਬੀ ਹੈ ਜਿਸ ਦੀ ਤੂਤੀ ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਬੋਲਦੀ ਹੈ । ਮਾਹੀ ਗਿੱਲ ਨਾ ਸਿਰਫ ਇੱਕ ਐਕਟਰੈੱਸ ਹੈ ਬਲਕਿ ਪ੍ਰੋਡਿਊਸਰ ਵੀ ਹੈ । ਮਾਹੀ ਬਾਲੀਵੁੱਡ ਦੀਆਂ ਉਹੀ ਫਿਲਮਾਂ ਕਰਦੀ ਹੈ ਜਿਸ ਦੀ ਕਹਾਣੀ ਉਸ ਨੂੰ ਪਸੰਦ ਆਵੇ ਤੇ ਉਸ ਦਾ ਕਿਰਦਾਰ ਇਹਨਾਂ ਫਿਲਮਾਂ ਨੂੰ ਹੋਰ ਵੀ ਖਾਸ ਬਣਾਉਂਦਾ ਹੈ । ਜਿਸ ਦੀ ਉਦਾਹਰਣ ਸਾਹਿਬ ਬੀਵੀ ਅਤੇ ਗੈਂਗਸਟਰ ਹੈ ।
ਹੋਰ ਵੇਖੋ :ਪਰਮੀਸ਼ ਵਰਮਾ ਦਾ ਕਹਿਣਾ ਕੋਈ ਨਹੀਂ ਬਚਦਾ ‘ਸਭ ਫੜੇ ਜਾਣਗੇ’, ਦੇਖੋ ਵੀਡਿਓ
ਮਾਹੀ ਗਿੱਲ ਵਾਂਗ ਜਿੰੰਮੀ ਸ਼ੇਰਗਿੱਲ ਵੀ ਉਹ ਪੰਜਾਬੀ ਹਨ ਜਿਹੜੇ ਬਾਲੀਵੁੱਡ ਵਿੱਚ ਆਪਣੀ ਧਾਕ ਜਮਾ ਕੇ ਬੈਠੇ ਹਨ ।ਇੱਥੇ ਹੀ ਬਸ ਨਹੀਂ ਪਾਲੀਵੁੱਡ ਵਿੱਚ ਜਿੰਮੀ ਦਾ ਸਿੱਕਾ ਚੱਲਦਾ ਹੈ । ਜਿੰਮੀ ਕਮੇਡੀ ਦੇ ਨਾਲ ਨਾਲ ਬਹੁਤ ਹੀ ਸੀਰੀਅਸ ਕਿਰਦਾਰ ਵਿੱਚ ਨਜ਼ਰ ਆਉਂਦੇ ਹਨ । ਜਿੰਮੀ ਉਹ ਪੰਜਾਬੀ ਐਕਟਰ ਹਨ ਜਿਹੜੇ ਬਾਲੀਵੁੱਡ ਵਿੱਚ ਮੀਲ ਪੱਥਰ ਹਨ ।