ਕਰਮਜੀਤ ਅਨਮੋਲ ਇਸ ਤਰ੍ਹਾਂ ਸਮਾਜ ਪ੍ਰਤੀ ਨਿਭਾ ਰਹੇ ਨੇ ਆਪਣਾ ਫਰਜ਼,ਵੀਡੀਓ ਕੀਤਾ ਸਾਂਝਾ

By  Shaminder February 10th 2020 04:58 PM
ਕਰਮਜੀਤ ਅਨਮੋਲ ਇਸ ਤਰ੍ਹਾਂ ਸਮਾਜ ਪ੍ਰਤੀ ਨਿਭਾ ਰਹੇ ਨੇ ਆਪਣਾ ਫਰਜ਼,ਵੀਡੀਓ ਕੀਤਾ ਸਾਂਝਾ

ਕਰਮਜੀਤ ਅਨਮੋਲ ਆਪਣੀ ਸਮਾਜ ਸੇਵਾ ਦੇ ਕੰਮਾਂ ਲਈ ਜਾਣੇ ਜਾਂਦੇ ਹਨ ।ਉਨ੍ਹਾਂ ਦੀਆਂ ਅਕਸਰ ਇਸ ਤਰ੍ਹਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਹੋਰ ਸਾਂਝੀ ਕੀਤੀ ਹੈ । ਜਿਸ 'ਚ ਉਹ ਇੱਕ ਆਸ਼ਰਮ 'ਚ ਪਹੁੰਚੇ ਹੋਏ ਹਨ ।ਜਿੱਥੇ ਕੁਝ ਬਜ਼ੁਰਗਾਂ ਦੀ ਸੇਵਾ ਕਰਦੇ ਹੋਏ ਕੁਝ ਨੌਜਵਾਨ ਵੇਖੇ ਜਾ ਸਕਦੇ ਹਨ ।

ਹੋਰ ਵੇਖੋ:ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ’ਚ ਇਸ ਵਾਰ ਕਰਮਜੀਤ ਅਨਮੋਲ ਤੇ ਨਿਸ਼ਾ ਬਾਨੋ ਖੋਲਣਗੇ ਦਿਲ ਦੇ ਰਾਜ਼

https://www.instagram.com/p/B8YOynTBcWo/

ਇਹ ਨੌਜਵਾਨ ਇਨ੍ਹਾਂ ਬਜ਼ੁਰਗਾਂ ਦੇ ਹੱਥਾਂ ਪੈਰਾਂ ਦੀ ਮਾਲਿਸ਼ ਦੀ ਸੇਵਾ ਕਰ ਰਹੇ ਨੇ । ਇਸ ਦੇ ਨਾਲ ਹੀ ਕੁਝ ਅਪਾਹਜ਼ ਬੱਚਿਆਂ ਦੀ ਸੇਵਾ ਵੀ ਕੁਝ ਨੌਜਵਾਨ ਕਰ ਰਹੇ ਹਨ ।

https://www.instagram.com/p/B8VNFLUh7hw/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਰਮਜੀਤ ਅਨਮੋਲ ਨੇ ਪਿਛਲੇ ਸਾਲ ਕਈ ਜ਼ਰੂਰਤਮੰਦ ਅਤੇ ਗਰੀਬ ਲੋਕਾਂ ਨੂੰ ਰਜਾਈਆਂ ਵੰਡੀਆਂ ਸਨ । ਇਸ ਦੇ ਨਾਲ ਹੀ ਕਈ ਲੋਕਾਂ ਨੂੰ ਗਰਮ ਕੱਪੜੇ ਵੀ ਮੁਹੱਈਆ ਕਰਵਾਏ ਸਨ ।

Related Post