ਰਾਜਨੀਤੀ 'ਤੇ ਅਧਾਰਿਤ ਵੈਬ ਸੀਰੀਜ਼ 'ਚੌਸਰ-ਦਿ ਪਾਵਰ ਗੇਮਜ਼' ਪ੍ਰੋਮੋ ਹੋਇਆ ਜਾਰੀ, ਜਲਦ ਹੀ ਪੀਟੀਸੀ ਪਲੇਅ ਐਪ 'ਤੇ ਹੋਵੇਗੀ ਸਟ੍ਰੀਮਿੰਗ

By  Pushp Raj January 29th 2022 04:55 PM -- Updated: January 29th 2022 06:54 PM

ਪੀਟੀਸੀ ਪੰਜਾਬੀ ਉੱਤੇ ਜਲਦ ਹੀ ਇੱਕ ਨਵੀ ਵੈਬ ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ। ਇਸ ਪੰਜਾਬੀ ਵੈਬ ਸੀਰੀਜ਼ ਦਾ ਦਾ ਨਾਂਅ ਹੈ (Chausar) "ਚੌਸਰ" ਦਿ ਪਾਵਰ ਗੇਮਜ਼ । ਇਹ ਸੀਰੀਜ਼ ਸਿਆਸਤ ਅਤੇ ਸਿਆਸੀ ਦਾਅ ਪੇਚਾਂ ਉੱਤੇ ਅਧਾਰਿਤ ਹੈ। ਰਾਜਨੀਤੀ 'ਤੇ ਅਧਾਰਿਤ ਵੈਬ ਸੀਰੀਜ਼ 'ਚੌਸਰ' ਦਾ ਪ੍ਰੋਮੋ ਰਿਲੀਜ਼ ਹੋ ਚੁੱਕਾ ਹੈ। ਇਸ ਵੈਬ ਸੀਰੀਜ਼ ਨੂੰ ਤੁਸੀਂ ਪੀਟੀਸੀ ਪਲੇਅ ਐਪ ਉੱਤੇ ਵੇਖ ਸਕਦੇ ਹੋ।

Image Source: PTC

 

ਫਿਲਮਾਂ ਅਤੇ ਵੈਬ ਸੀਰੀਜ਼ ਦੇ ਰੂਪ ਵਿੱਚ, ਪੰਜਾਬੀ ਮਨੋਰੰਜਨ ਜਗਤ ਵਿੱਚ ਨਵੀਨਤਾਕਾਰੀ ਸੰਕਲਪਾਂ ਅਤੇ ਵਿਚਾਰਾਂ ਦਾ ਇੱਕ ਵਿਸ਼ਾਲ ਸਪੈਕਟ੍ਰਮ ਦੇਖਿਆ ਗਿਆ ਹੈ। PTC ਨੈਟਵਰਕ, ਜੋ ਕਿ ਆਪਣੇ ਦਰਸ਼ਕਾਂ ਨੂੰ ਮਨੋਰੰਜਨ ਦੀ ਵੱਖ-ਵੱਖ ਸ਼੍ਰੇਣੀਆਂ ਪ੍ਰਦਾਨ ਕਰਨਾ ਚਾਹੁੰਦਾ ਹੈ, ਆਉਣ ਵਾਲੇ ਦਿਨਾਂ ਵਿੱਚ PTC ਪਲੇ ਐਪ 'ਤੇ ਆਪਣੀ ਨਵੀਂ ਵੈਬ ਸੀਰੀਜ਼ 'ਚੌਸਰ- ਦਿ ਪਾਵਰ ਗੇਮਜ਼' ਦੀ ਸਟ੍ਰੀਮਿੰਗ ਕਰਨ ਲਈ ਤਿਆਰ ਹੈ।

ਰਾਜਨੀਤਿਕ ਡਰਾਮੇ ਉੱਤੇ ਅਧਾਰਿਤ ਇਸ ਵੈਬ ਸੀਰੀਜ਼ ਦੇ ਫਰਸਟ ਲੁੱਕ ਦੇ ਪੋਸਟਰ ਦੇ ਨਾਲ-ਨਾਲ ਹੁਣ ਦਾ ਪ੍ਰੋਮੋ ਵੀ ਰਿਲੀਜ਼ ਹੋ ਚੁੱਕਾ ਹੈ। ਇਸ ਪ੍ਰੋਮੋ ਨੂੰ ਵੇਖਣ ਤੋਂ ਬਾਅਦ ਦਰਸ਼ਕ ਇਸ ਵੈਬ ਸੀਰੀਜ਼ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।

 

ਹੋਰ ਪੜ੍ਹੋ : ਗਾਇਕ ਨਿੰਜਾ ਨੇ ਪਤਨੀ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ

ਚੌਸਰ- ਦਿ ਪਾਵਰ ਗੇਮਜ਼ ਵਿੱਚ ਪੰਜਾਬੀ ਸਿਨੇਮਾ ਦੇ ਕੁਝ ਸਭ ਤੋਂ ਪ੍ਰਤਿਭਾਸ਼ਾਲੀ ਕਲਾਕਾਰ ਵੀ ਨਜ਼ਰ ਆਉਣਗੇ। ਇਸ ਸ਼ੋਅ ਦਾ ਕਹਾਣੀ ਰਾਜਨੀਤੀ ਦੇ ਦਾਅ ਪੇਚਾਂ ਉੱਤੇ ਅਧਾਰਿਤ ਹੈ।ਇਸ ਵਿੱਚ ਤੁਹਾਨੂੰ ਰਾਜਨੀਤੀ ਨਾਲ ਸਬੰਧਤ ਹਾਈਵੋਲਟੇਜ਼ ਡਰਾਮਾ ਵੀ ਵੇਖਣ ਨੂੰ ਮਿਲੇਗਾ।

ਇਹ ਨਵੀਂ ਪੰਜਾਬੀ ਵੈਬ ਸੀਰੀਜ਼ ਵਿੱਚ ਰਾਜਨੀਤੀ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀ ਹੈ। ਪੀਟੀਸੀ ਪਲੇਅ ਐਪ ਉੱਤੇ ਤੁਸੀਂ ਇਸ ਲੜ੍ਹੀਵਾਰ ਵੈਬ ਸੀਰੀਜ਼ ਦੇ ਨਵੇਂ ਐਪੀਸੋਡ ਵੇਖਣ ਸਕੋਗੇ।ਸੋ ਦੇਖਣਾ ਨਾਂ ਭੁੱਲਣਾ ਪੀਟੀਸੀ ਪਲੇਅ ਐਪ ਉੱਤੇ ਜਲਦ ਹੀ ਆ ਰਿਹਾ ਹੈ ਨਵੀਂ ਪੰਜਾਬੀ ਵੈਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼।

READ IN ENGLISH: High-octane political drama 'Chausar – The Power Games ' to stream on PTC PLAY App soon; promo released

 

View this post on Instagram

 

A post shared by PTC Punjabi (@ptcpunjabi)

Related Post