ਮਾਹੀ ਵਿੱਜ ਅਤੇ ਜੈ ਭਾਨੁਸ਼ਾਲੀ ਨੂੰ ਧਮਕੀ ਦੇਣ ਵਾਲੇ ਰਸੋਈਏ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

By  Lajwinder kaur July 3rd 2022 07:46 PM

ਮਾਹੀ ਵਿੱਜ ਅਤੇ ਜੈ ਭਾਨੁਸ਼ਾਲੀ ਨੇ ਉਨ੍ਹਾਂ ਦੇ ਅਸਥਾਈ ਰਸੋਈਏ ਦੇ ਖਿਲਾਫ ਮਾਮਲਾ ਦਰਜ ਕਰਾਇਆ ਜਦੋਂ ਉਸਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ 2 ਸਾਲ ਦੀ ਧੀ ਤਾਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਦੋਸ਼ੀ ਦੀ ਪਛਾਣ 40 ਸਾਲਾ ਸੰਤੋਸ਼ ਯਾਦਵ ਵਜੋਂ ਹੋਈ ਹੈ, ਜਿਸ 'ਤੇ IPC ਦੀਆਂ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਹੋਰ ਪੜ੍ਹੋ : ਟੀਵੀ ਜਗਤ ਦੇ ਇਸ ਜੋੜੇ ਨੇ ਪਹਿਲੀ ਵਾਰ ਦਿਖਾਇਆ ਆਪਣੀ ਨਵਜੰਮੀ ਧੀ ਦਾ ਚਿਹਰਾ, ਪ੍ਰਸ਼ੰਸਕਾਂ ਨੇ ਕਿਹਾ-'ਵਾਹ, ਬਹੁਤ ਪਿਆਰੀ ਹੈ'

ਮਾਹੀ ਵਿੱਜ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ ਕਿ ਕਿਸ ਤਰ੍ਹਾਂ ਉਸ ਨੂੰ ਕੁੱਕ ਵੱਲੋਂ ਧਮਕੀ ਦਿੱਤੀ ਗਈ ਸੀ। ਉਸ ਨੇ ਕਿਹਾ ਕਿ ਉਸ ਨੇ ਉਸ ਨੂੰ ਖੁੱਲ੍ਹੇਆਮ ਧਮਕੀ ਦਿੱਤੀ ਸੀ ਕਿ ਉਹ ਛੁਰੇ ਦੇ ਨਾਲ ਕਤਲ ਕਰ ਦੇਵੇਗਾ। ਮਾਹੀ ਵਿਜ ਨੇ ਮੁੰਬਈ ਪੁਲਿਸ ਨੂੰ ਉਨ੍ਹਾਂ ਦੀ ਸੁਰੱਖਿਆ ਦੀ ਅਪੀਲ ਕੀਤੀ।

Jay Bhanushali, Mahhi Vij get death threat; actress says, 'scared for my daughter Tara'

ਮਾਹੀ ਵਿੱਜ ਨੇ ਦੱਸਿਆ ਕਿ ਉਕਤ ਵਿਅਕਤੀ ਉਨ੍ਹਾਂ ਨੂੰ ਫੋਨ ਕਰਕੇ ਧਮਕੀਆਂ ਦਿੰਦਾ ਰਿਹਾ। ਮਾਹੀ ਨੇ ਦੱਸਿਆ ਕਿ ਉਸ ਕੋਲ ਰਿਕਾਰਡਿੰਗ ਵੀ ਹੈ। ਅਦਾਕਾਰਾ ਨੇ  ਕਿਹਾ, ਇਨ੍ਹੀਂ ਦਿਨੀਂ ਆਲੇ-ਦੁਆਲੇ ਜੋ ਕੁਝ ਹੋ ਰਿਹਾ ਹੈ, ਉਹ ਉਸ ਤੋਂ ਡਰ ਗਈ ਹੈ...। ਉਹ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਡਰੀ ਹੋਈ ਹਾਂ। ਮਾਹੀ ਨੇ ਕਿਹਾ, ਮੈਂ ਸੁਣਿਆ ਹੈ ਕਿ ਉਹ ਜ਼ਮਾਨਤ ਲੈ ਕੇ ਬਾਹਰ ਆਵੇਗਾ। ਉਸ ਨੂੰ ਡਰ ਹੈ ਕਿ ਉਹ ਜੇਲ੍ਹ ਤੋਂ ਰਿਹਾਅ ਹੋ ਕੇ ਮੇਰੇ ਪਰਿਵਾਰ ਜਾਂ ਮੇਰੀ ਧੀ ਤੋਂ ਬਦਲਾ ਲੈ ਸਕਦਾ ਹੈ। ਮਾਹੀ ਨੇ ਟਵੀਟ 'ਚ ਲਿਖਿਆ ਕਿ ਕੁੱਕ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

Jay Bhanushali, Mahhi Vij get death threat; actress says, 'scared for my daughter Tara'

ਅਭਿਨੇਤਾ ਨੇ ਟਵਿੱਟਰ ਦੁਆਰਾ ਪੁਲਿਸ ਨਾਲ ਸੰਪਰਕ ਕੀਤਾ ਅਤੇ ਬਾਅਦ ਵਿੱਚ ਓਸ਼ੀਵਾਰਾ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ। ਰਸੋਈਏ 'ਤੇ ਧਾਰਾ 509, 504 ਅਤੇ 506 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਐਫਆਈਆਰ 29 ਜੂਨ, 2022 ਨੂੰ ਦਰਜ ਕੀਤੀ ਗਈ ਸੀ। ਪੁਲੀਸ ਨੇ ਉਸੇ ਦਿਨ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੂੰ 30 ਜੂਨ ਨੂੰ ਅੰਧੇਰੀ ਮੈਟਰੋਪੋਲੀਟਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।

 

 

Related Post