ਪੀਐਮ ਮੋਦੀ ਨੇ ਦੇਸ਼ ਦੀ ਜਨਤਾ ਤੋਂ ਇਹ ਖ਼ਾਸ ਸੀਰੀਅਲ ਵੇਖਣ ਦੀ ਕੀਤੀ ਅਪੀਲ, ਜਾਣੋ ਕੀ ਹੈ ਖ਼ਾਸ

Swaraj Bharat Ke Swatantra Sangram Ki Samagra Gatha: ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹੋਤਸਵ ਮੌਕੇ ਦੂਰਦਰਸ਼ਨ 'ਤੇ 14 ਅਗਸਤ ਨੂੰ ਸ਼ੁਰੂ ਹੋਏ ਟੀਵੀ ਸ਼ੋਅ 'ਸਵਰਾਜ - ਭਾਰਤ ਕੀ ਸਵਤੰਤਰਤਾ ਸੰਗਰਾਮ ਕੀ ਸਮਗਰ ਗਾਥਾ' ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਹੁਣ ਪੀਐਮ ਮੋਦੀ ਨੇ ਦੇਸ਼ ਦੀ ਜਨਤਾ ਤੋਂ ਇਸ ਖ਼ਾਸ ਸੀਰੀਅਲ ਨੂੰ ਵੇਖਣ ਦੀ ਅਪੀਲ ਕੀਤੀ ਹੈ। ਇਹ ਸੀਰੀਅਲ ਦੇਸ਼ ਦੀ ਆਜ਼ਾਦੀ ਲਈ ਕੀਤੇ ਗਏ ਸੰਘਰਸ਼ ਨੂੰ ਦਰਸਾਉਂਦਾ ਹੈ।
image From google
ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਕੀਤੀ ਖ਼ਾਸ ਅਪੀਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਸੀਰੀਅਲ 'ਸਵਰਾਜ - ਭਾਰਤ ਕੀ ਸਵਤੰਤਰਤਾ ਸੰਗਰਾਮ ਕੀ ਸਮਗਰ ਗਾਥਾ' ਦੇਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ। ਇਸ ਨਾਲ ਦੇਸ਼ ਦੀ ਨਵੀਂ ਪੀੜ੍ਹੀ ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਵਾਲੇ ਅਣਗਿਣਤ ਨਾਇਕਾਂ ਅਤੇ ਨਾਇਕਾਵਾਂ ਬਾਰੇ ਪਤਾ ਲੱਗੇਗਾ। ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਸ ਨੂੰ ਦੇਖਣ ਲਈ ਸਮਾਂ ਕੱਢੋ, ਤਾਂ ਜੋ ਸਾਡੇ ਦੇਸ਼ ਵਿੱਚ ਇਨ੍ਹਾਂ ਮਹਾਨ ਨਾਇਕਾਂ ਬਾਰੇ ਇੱਕ ਨਵੀਂ ਜਾਗਰੂਕਤਾ ਫੈਲ ਸਕੇ।
image From google
ਸਵਰਾਜ ਸੀਰੀਅਲ ਦੀ ਕਹਾਣੀ
ਇਹ ਸੀਰੀਅਲ ਹਰ ਐਤਵਾਰ ਨੂੰ ਰਾਤ 9 ਤੋਂ 10 ਵਜੇ ਤੱਕ ਪ੍ਰਸਾਰਿਤ ਹੋਵੇਗਾ। ਸ਼ੋਅ ਦੇ ਕੁੱਲ 75 ਐਪੀਸੋਡ ਹੋਣਗੇ। ਇਸ ਸੀਰੀਅਲ ਵਿੱਚ ਬਹਾਦਰ ਸੈਨਿਕਾਂ ਦੇ ਸਾਹਸ ਦੀਆਂ ਕਹਾਣੀਆਂ ਨੂੰ ਪਰਦੇ 'ਤੇ ਦਿਖਾਇਆ ਜਾਵੇਗਾ। ਮੰਗਲ ਪਾਂਡੇ, ਰਾਣੀ ਲਕਸ਼ਮੀਬਾਈ ਅਤੇ ਭਗਤ ਸਿੰਘ ਵਰਗੇ ਨਾਇਕਾਂ ਤੋਂ ਇਲਾਵਾ ਇਹ ਸ਼ੋਅ ਉਨ੍ਹਾਂ ਨਾਇਕਾਂ ਬਾਰੇ ਵੀ ਦੱਸੇਗਾ, ਜਿਨ੍ਹਾਂ ਬਾਰੇ ਲੋਕ ਭੁੱਲ ਚੁੱਕੇ ਹਨ ਜਾਂ ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੈ। ਇਨ੍ਹਾਂ ਨਾਇਕਾਂ ਅਤੇ ਨਾਇਕਾਵਾਂ ਵਿੱਚ ਰਾਣੀ ਅਬਕਾ, ਬਖਸ਼ੀ ਜਗਬੰਧੂ, ਤਿਰੋਤ ਸਿੰਘ, ਸਿੱਧੂ ਕਾਨ੍ਹੋ ਮੁਰਮੂ, ਸ਼ਿਵੱਪਾ ਨਾਇਕ, ਤਿਲਕਾ ਮਾਂਝੀ ਵਰਗੇ ਸੂਰਬੀਰ ਯੋਧਿਆਂ ਦੀਆਂ ਕਹਾਣੀਆਂ ਵੀ ਸ਼ਾਮਿਲ ਹਨ।
image From google
9 ਭਾਸ਼ਾਵਾਂ ਵਿੱਚ ਹੋਵੇਗਾ ਪ੍ਰਸਾਰਿਤ
ਸਵਰਾਜ ਸੀਰੀਅਲ ਹਰ ਐਤਵਾਰ ਰਾਤ 9 ਵਜੇ। ਦੂਰਦਰਸ਼ਨ 'ਤੇ ਆਉਂਦਾ ਹੈ। ਇਸ ਦੇ 75 ਐਪੀਸੋਡ ਹਨ ਜੋ 75 ਹਫ਼ਤਿਆਂ ਲਈ ਦਿਖਾਏ ਜਾਣਗੇ। ਸ਼ੋਅ ਨੂੰ ਅੰਗਰੇਜ਼ੀ ਅਤੇ 9 ਵੱਖ-ਵੱਖ ਖੇਤਰੀ ਭਾਸ਼ਾਵਾਂ ਵਿੱਚ ਡੱਬ ਕੀਤਾ ਗਿਆ ਹੈ। ਇਹ ਭਾਸ਼ਾਵਾਂ ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ, ਗੁਜਰਾਤੀ, ਉੜੀਆ, ਬੰਗਾਲੀ, ਅਸਾਮੀ ਹਨ।
Azadi Ka Amrit Mahotsav has captured the imagination of the nation and we saw a glimpse of this in the #HarGharTiranga movement. Let’s keep this momentum till August 2023! #MannKiBaat pic.twitter.com/a6U0T0Pmtr
— Narendra Modi (@narendramodi) August 28, 2022