Brampton ਦੇ ਸਥਾਨਿਕ ਭਾਰਤੀ ਰੈਸਟੋਰੈਂਟ ‘ਚ ਪਹੁੰਚੇ PM Justin Trudeau, ਭਾਰਤੀਆਂ ਨੂੰ ਦੀਵਾਲੀ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਲਿਆ ਮਿਠਾਈਆਂ ਦਾ ਅਨੰਦ

By  Lajwinder kaur November 5th 2021 10:56 AM -- Updated: November 5th 2021 10:47 AM

ਦੀਵਾਲੀ (diwali festival) ਦੇ ਤਿਉਹਾਰ ਨੂੰ ਹਰ ਭਾਰਤੀ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਦੇ ਨਾਲ ਮਨਾਉਂਦਾ ਹੈ। ਜੀ ਹਾਂ ਦੀਵਾਲੀ ਨੂੰ ਲੈ ਕੇ ਵਿਦੇਸ਼ਾਂ ‘ਚ ਵੱਸਦੇ ਭਾਰਤੀਆਂ ਵਿੱਚ ਵੀ ਇਸ ਤਿਉਹਾਰ ਨੂੰ ਲੈ ਕੇ ਬਹੁਤ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਵਿਦੇਸ਼ਾਂ 'ਚ ਵੱਸਦੇ ਭਾਰਤੀ ਬਹੁਤ ਹੀ ਗਰਮਜੋਸ਼ੀ ਦੇ ਨਾਲ ਇਸ ਤਿਉਹਾਰ ਨੂੰ ਸੈਲੀਬ੍ਰੇਟ ਕਰਦੇ ਹਨ। ਕੈਨੇਡਾ 'ਚ ਵੱਸਦੇ ਭਾਰਤੀ ਵੀ ਇਸ ਦਿਨ ਨੂੰ ਬਹੁਤ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕਰ ਰਹੇ ਹਨ।inside image of justin on bramputon pic 2

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਭਤੀਜੀ ਅੰਬਰ ਨੂੰ ਕੁਝ ਇਸ ਅੰਦਾਜ਼ ਨਾਲ ਕੀਤਾ ਬਰਥਡੇਅ ਵਿਸ਼, ਭਵਿੱਖ ‘ਚ ਅੰਬਰ ਵਰਗੀ ਧੀ ਚਾਹੁੰਦੇ ਨੇ ਆਪਣੇ ਜ਼ਿੰਦਗੀ ‘ਚ

ਦੀਵਾਲੀ ਦੇ ਖਾਸ ਮੌਕੇ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਬਰੈਂਪਟਨ (Brampton) ਸ਼ਹਿਰ ਦੇ ਸਥਾਨਕ ਭਾਰਤੀ ਰੈਸਟੋਰੈਂਟ ਦਾ ਦੌਰਾ ਕੀਤਾ । ਜਿੱਥੋਂ ਉਨ੍ਹਾਂ ਨੇ ਭਾਰਤੀਆਂ ਮਿਠਾਈਆਂ ਦਾ ਅਨੰਦ ਵੀ ਲਿਆ। ਇਸ ਖ਼ਾਸ ਮੌਕੇ ‘ਚ ਜਸਟਿਨ ਟਰੂਡੋ  ਦੇ ਨਾਲ ਬਰੈਂਪਟਨ ਦੇ ਐਮਪੀ ਵੀ ਮੌਜੂਦ ਸਨ।

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਦੀ ਲਾਡੋ ਰਾਣੀ ਵਾਮਿਕਾ ਹੈਲੋਵੀਨ ਪਾਰਟੀ ‘ਚ ਪਰੀ ਬਣੀ ਆਈ ਨਜ਼ਰ, ਸੋਸ਼ਲ ਮੀਡੀਆ ਉੱਤੇ ਛਾਈਆਂ ਤਸਵੀਰਾਂ

inside image of justin trudeau celebates diwali at mini punjab canada image of first

ਖੁਦ ਜਸਟਿਨ ਟਰੂਡੋ ਨੇ ਆਪਣੇ ਟਵਿੱਟਰ ਉੱਤੇ ਟਵੀਟ ਕਰਕੇ ਆਪਣੇ ਦੇਸ਼ ਵਾਸੀਆਂ ਨੂੰ ਦੀਵਾਲੀ (happy diwali) ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਦੀ ਲਿਬਰਲ ਪਾਰਟੀ ‘ਚ ਵੱਡੀ ਗਿਣਤੀ ‘ਚ ਪੰਜਾਬੀ ਸ਼ਾਮਿਲ ਹਨ। ਸੋਸ਼ਲ ਮੀਡੀਆ ਉੱਤੇ ਜਸਟਿਨ ਟਰੂਡੋ ਦੀਆਂ ਤਸਵੀਰਾਂ ਅਤੇ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ। ਉਹ ਮਿਠਾਈ ਦੇ ਡੱਬੇ ਚ ਮਿਠਾਈ ਭਰਦੇ ਹੋਏ ਵੀ ਨਜ਼ਰ ਆਏ। ਉੱਥੇ ਆਏ ਲੋਕਾਂ ਨਾਲ ਵੀ ਉਹ ਬਹੁਤ ਹੀ ਗਰਮਜੋਸ਼ੀ ਦੇ ਨਾਲ ਮਿਲੇ ਅਤੇ ਸਭ ਨੂੰ ਦੀਵਾਲੀਆਂ ਦੀਆਂ ਵਧਾਈਆਂ ਦਿੱਤੀਆਂ।

In Brampton this afternoon, we gathered together with Jasmine from @IndiasTaste to celebrate Diwali and help make boxes of sweets for families observing this joyous festival. To them, and to everyone celebrating over the next few days, happy Diwali! pic.twitter.com/xRg5Eme6x7

— Justin Trudeau (@JustinTrudeau) November 5, 2021

Related Post