ਪਰਮੀਸ਼ ਵਰਮਾ ਦਾ ਗੀਤ 'ਪਿੰਡਾਂ ਵਾਲੇ ਜੱਟ' ਪਾ ਰਿਹਾ ਹੈ ਧੱਕ ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ
ਪਰਮੀਸ਼ ਵਰਮਾ ਦਾ ਗੀਤ ‘ਪਿੰਡਾਂ ਵਾਲੇ ਜੱਟ’ ਸਰੋਤਿਆਂ ਦੇ ਰੁਬਰੂ ਹੋ ਚੁੱਕਿਆ ਹੈ। ਇਸ ਗੀਤ ਨੂੰ ਪਰਮੀਸ਼ ਵਰਮਾ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਹ ਗੀਤ ਪਰਮੀਸ਼ ਵਰਮਾ ਦੀ ਆਉਣ ਵਾਲੀ ਫ਼ਿਲਮ ‘ਦਿਲ ਦੀਆਂ ਗੱਲਾਂ’ ਦਾ ਟਾਈਟਲ ਟਰੈਕ ਹੈ।
View this post on Instagram
ਹੋਰ ਵੇਖੋ:ਗਿੱਪੀ ਗਰੇਵਾਲ ਝੱਲ ਰਹੇ ਨੇ ਸਿੰਮੀ ਚਾਹਲ ਦੇ ਕਰੰਟ ਵਰਗੇ ਨਖਰੇ, ਦੇਖੋ ਵੀਡੀਓ
‘ਪਿੰਡਾਂ ਵਾਲੇ ਜੱਟ’ ਗੀਤ ਦੇ ਬੋਲ ਗਾਇਕ ਅਤੇ ਗੀਤਕਾਰ ਲਾਡੀ ਚਾਹਲ ਨੇ ਲਿਖੇ ਹਨ। ਗੀਤ ਦਾ ਮਿਊਜ਼ਿਕ ਮਸ਼ਹੂਰ ਸੰਗੀਤਕ ਜੋੜੀ ਦੇਸੀ ਕਰਿਊ ਵਾਲਿਆ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਬਹੁਤ ਵਧੀਆ ਬਣਾਇਆ ਗਿਆ ਹੈ ਜਿਸ ਚ ਪਰਮੀਸ਼ ਵਰਮਾ ਦੇ ਨਾਲ-ਨਾਲ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ‘ਚ ਪੜਦੇ ਪੰਜਾਬੀ ਮੁੰਡੇ-ਕੁੜੀਆਂ ਨੂੰ ਪੇਸ਼ ਕੀਤਾ ਗਿਆ ਹੈ। ਗੀਤ ਦੀ ਵੀਡੀਓ ‘ਚ ਗੋਰੇ ਵੀ ਭੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਪਰਮੀਸ਼ ਵਰਮਾ ਦੇ ਇਸ ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਰਿਲੀਜ਼ ਹੁੰਦਿਆਂ ਹੀ ਟਰੈਡਿੰਗ ‘ਚ ਛਾਇਆ ਹੋਇਆ ਹੈ। ਹੁਣ ਤੱਕ ਇਸ ਗੀਤ ਨੂੰ ਇੱਕ ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਗੱਲ ਕਰੀਏ ਪਰਮੀਸ਼ ਵਰਮਾ ਦੀ ਫ਼ਿਲਮ ਦਿਲ ਦੀਆਂ ਗੱਲਾਂ ਦੀ ਤਾਂ ਇਸ ਨੂੰ ਲਿਖਿਆ ਅਤੇ ਡਾਇਰੈਕਟ ਖੁਦ ਪਰਮੀਸ਼ ਵਰਮਾ ਅਤੇ ਉਦਯੇ ਪ੍ਰਤਾਪ ਵੱਲੋਂ ਕੀਤਾ ਗਿਆ ਹੈ। ਇਸ ਫ਼ਿਲਮ ਚ ਪਰਮੀਸ਼ ਵਰਮਾ ਦਾ ਸਾਥ ਦੇ ਰਹੀ ਹੈ ਖੂਬਸੂਰਤ ਅਦਾਕਾਰਾ ਵਾਮਿਕਾ ਗੱਬੀ। ਦਿਲ ਦੀਆਂ ਗੱਲਾਂ ਫ਼ਿਲਮ 3 ਮਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।