ਅਦਾਕਾਰਾ ਸ਼ਿਲਪਾ ਸ਼ੈਟੀ ਦੀ ਭੈਣ ਸ਼ਮਿਤਾ ਸ਼ੈੱਟੀ (Shamita Shetty) ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ ਹੈ । ਜਨਮ ਦਿਨ ਦੇ ਸੈਲੀਬ੍ਰੇਸ਼ਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ 'ਚ ਸ਼ਮਿਤਾ ਸ਼ੈੱਟੀ ਆਪਣੀ ਭੈਣ ਸ਼ਿਲਪਾ ਸ਼ੈੱਟੀ ਅਤੇ ਦੋਸਤ ਰਾਕੇਸ਼ ਬਾਪਤ ਦੇ ਨਾਲ ਦਿਖਾਈ ਦੇ ਰਹੀ ਹੈ ਅਤੇ ਬਰਥਡੇ ਦਾ ਕੇਕ ਕੱਟਦੀ ਨਜ਼ਰ ਆ ਰਹੀ ਹੈ । ਸੋੋਸ਼ਲ ਮੀਡੀਆ ਤੇ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
ਹੋਰ ਪੜ੍ਹੋ : ਅਦਾਕਾਰਾ ਮੌਨੀ ਰਾਏ ਦੀਆਂ ਵਿਆਹ ਤੋਂ ਬਾਅਦ ਤਸਵੀਰਾਂ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸ਼ਮਿਤਾ ਸ਼ੈੱਟੀ ਆਪਣੇ ।ਪਰਿਵਾਰ ਦੇ ਨਾਲ ਬਰਥਡੇ ਦਾ ਕੇਕ ਕੱਟਦੀ ਹੋੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਅਦਾਕਾਰਾ ਨੂੰ ਵਧਾਈ ਵੀ ਦੇ ਰਹੇ ਨੇ ।
image from instagram
ਦੱਸ ਦਈਏ ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਬਾਪਤ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ ।ਬੀਤੇ ਦਿਨੀਂ ਦੋਵਾਂ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ ।ਜਿਸ 'ਚ ਦੋਵੇਂ ਜਣੇ ਨਜ਼ਰ ਆਏ ਸਨ ਅਤੇ ਰਾਕੇਸ਼ ਸਭ ਦੇ ਸਾਹਮਣੇ ਸ਼ਮਿਤਾ ਸ਼ੈੱਟੀ ਨੂੰ ਕਿੱਸ ਕਰਦਾ ਨਜ਼ਰ ਆਇਆ ਸੀ ।ਸ਼ਮਿਤਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ । ਕੁਝ ਸਮੇਂ ਤੱਕ ਤਾਂ ਉਸ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ, ਪਰ ਹੁਣ ਮੁੜ ਤੋਂ ਬਿੱਗ ਬੌਸ ਸ਼ੋਅ 'ਚ ਭਾਗ ਲੈਣ ਤੋਂ ਬਾਅਦ ਮੁੜ ਤੋਂ ਚਰਚਾ 'ਚ ਹੈ ।
View this post on Instagram
A post shared by Voompla (@voompla)