‘ਜੀ ਵਾਈਫ ਜੀ’ ਦੇ ਸੈੱਟ ਤੋਂ ਕਰਮਜੀਤ ਅਨਮੋਲ ਨੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦਾ ਨਿਰਮਾਣ ਹੋ ਰਿਹਾ ਹੈ । ਇੱਕ ਹੋਰ ਨਵੀਂ ਫ਼ਿਲਮ ‘ਜੀ ਵਾਈਫ ਜੀ’ (Ji Wife Ji) ਦਾ ਐਲਾਨ ਹੋ ਚੁੱਕਿਆ ਹੈ । ਇਸ ਫ਼ਿਲਮ ‘ਚ ਕਰਮਜੀਤ ਅਨਮੋਲ (Karamjit Anmol) ਅਤੇ ਨਿਸ਼ਾ ਬਾਨੋ (Nisha Bano) ਨਜ਼ਰ ਆਉਣਗੇ । ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਫ਼ਿਲਮ ਦੇ ਸੈੱਟ ਤੋਂ ਕਲੈਪ ਬੋਰਡ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਨਿਸ਼ਾ ਬਾਨੋ ਅਤੇ ਕਰਮਜੀਤ ਅਨਮੋਲ ਨਜ਼ਰ ਆ ਰਹੇ ਹਨ ।
image From instagram
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਕਰਮਜੀਤ ਅਨਮੋਲ ਨਾਲ ਮਸਤੀ ਕਰਦੇ ਹੋਏ ਵੀਡੀਓ ਕੀਤੀ ਸ਼ੇਅਰ, ਦਰਸ਼ਕਾਂ ਨੂੰ ਆ ਰਹੀ ਪਸੰਦ
ਇਸ ਫ਼ਿਲਮ ‘ਚ ਇਨ੍ਹਾਂ ਦੋਵਾਂ ਕਲਾਕਾਰਾਂ ਤੋਂ ਇਲਾਵਾ ਅਨੀਤਾ ਦੇਵਗਨ, ਅਨੀਤਾ ਸ਼ਬਦੀਸ਼, ਮਲਕੀਤ ਰੌਣੀ, ਸਰਦਾਰ ਸੋਹੀ ਸਣੇ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ । ਇਸ ਫ਼ਿਲਮ ਦਾ ਜਿਸ ਤਰ੍ਹਾਂ ਦਾ ਟਾਈਟਲ ਹੈ । ਉਸ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਹ ਫ਼ਿਲਮ ਔਰਤਾਂ ਨੂੰ ਧਿਆਨ ‘ਚ ਰੱਖਦੇ ਹੋਏ ਬਣਾਈ ਜਾ ਰਹੀ ਹੈ ਅਤੇ ਅਜੋਕੇ ਸਮੇਂ ‘ਚ ਔਰਤਾਂ ਦੇ ਰੁਤਬੇ ਨੂੰ ਦਰਸਾਏਗੀ।
image from instagram
ਹੋਰ ਪੜ੍ਹੋ : 63 ਸਾਲ ਦੇ ਸਾਬਕਾ ਭਾਰਤੀ ਕ੍ਰਿਕਟਰ ਦੂਜੀ ਵਾਰ ਚੜ੍ਹਨ ਜਾ ਰਹੇ ਨੇ ਘੋੜੀ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਰਮਜੀਤ ਅਨਮੋਲ ਅਤੇ ਨਿਸ਼ਾ ਬਾਨੋ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਦੋਵਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਨਿਸ਼ਾ ਬਾਨੋ ਅਤੇ ਕਰਮਜੀਤ ਅਨਮੋਲ ਨੇ ਇੱਕਠਿਆਂ ਇਸ ਤੋਂ ਪਹਿਲਾਂ ਵੀ ਫ਼ਿਲਮਾਂ ‘ਚ ਕੰਮ ਕੀਤਾ ਹੈ ।
ਨਿਸ਼ਾ ਬਾਨੋ ਦੇ ਕਰੀਅਰ ਨੂੰ ਅੱਗੇ ਵਧਾਉਣ ‘ਚ ਕਰਮਜੀਤ ਅਨਮੋਲ ਦਾ ਵੀ ਵੱਡਾ ਹੱਥ ਹੈ । ਅਦਾਕਾਰੀ ਅਤੇ ਗਾਇਕੀ ਦੇ ਖੇਤਰ ‘ਚ ਕਰਮਜੀਤ ਅਨਮੋਲ ਨੇ ਕਈ ਗੁਰ ਨਿਸ਼ਾ ਬਾਨੋ ਨੂੰ ਦਿੱਤੇ ਹਨ ।
View this post on Instagram