ਪੰਜਾਬੀ ਗੀਤਾਂ ਦਾ ਟ੍ਰੈਂਡ ਅੱਜ -ਕੱਲ੍ਹ ਹਰ ਕਿਸੇ ਦੇ ਸਿਰ ਚੜ੍ਹ ਬੋਲ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਗੀਤਾਂ ਨੂੰ ਪਾਲੀਵੁੱਡ ਵਿੱਚ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਰਿਲੀਜ਼ ਹੋਏ ਗੁਰਨਾਮ ਭੁੱਲਰ Gurnam Bhular ਦੇ ਗੀਤ ‘ ਫੋਨ ਮਾਰਦੀ’ ਨੇ ਸਭ ਪਾਸੇ ਧਮਾਲਾਂ ਪਾਈਆਂ ਹਨ। ਦੱਸ ਦੇਈਏ ਕਿ ਇਸ ਗੀਤ ਨੂੰ ਰਿਲੀਜ਼ ਹੋਇਆਂ ਹਲੇ 24 ਘੰਟੇ ਵੀ ਨਹੀਂ ਹੋਏ ਅਤੇ ਇਹ ਕਰੀਬ 3 ਮਿਲੀਅਨ ਤੋਂ ਵੱਧ ਵਿਊਜ਼ ਕਮਾ ਚੁੱਕੀ ਹੈ।
ਗੁਰਨਾਮ ਭੁੱਲਰ ਦੇ ਇਸ ਗੀਤ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਗੀਤ ‘ਫੋਨ ਮਾਰਦੀ’ ਦੀ ਵੀਡੀਓ ਕਾਫੀ ਦਿਲਚਸਪ ਤਰੀਕੇ ਨਾਲ ਬਨਾਈ ਗਾਈ ਹੈ। ਗੁਰਨਾਮ ਭੁੱਲਰ Gurnam Bhullar ਨੇ ਆਪਣੇ ਇਸ ਗੀਤ ਦਾ ਲਿੰਕ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਅਤੇ ਫੈਨਜ਼ ਨੂੰ ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਲਈ ਵੀ ਕਿਹਾ ਹੈ। ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਜੱਸ ਰਿਕਾਰਡਜ਼ ਨੇ ਆਪਣਾ ਮਿਊਜ਼ਿਕ ਦਿੱਤਾ ਹੈ ਅਤੇ ਜਸਵੀਰਪਾਲ ਸਿੰਘ ਦੁਆਰਾ ਇਸਨੂੰ ਪੇਸ਼ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਹਨ। ਇਸ ਵੀਡੀਓ ਨੂੰ ਸੁੱਖ ਸੰਘੇੜਾ Sukh Sanghera ਨੇ ਡਾਇਰੈਕਟ ਕੀਤਾ ਹੈ। ਜਗਜੀਤ ਪਾਲ ਸਿੰਘ ਨੇ ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ।
ਦੱਸ ਦੇਈਏ ਕਿ ਗੁਰਨਾਮ ਭੁੱਲਰ ਦਾ ਆਖਰੀ ਰਿਲੀਜ਼ ਹੋਇਆ ਟ੍ਰੈਕ ‘ਡਾਇਮੰਡ’ ਸੀ। ਇਸ ਗੀਤ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਗੀਤ “ਫੋਨ ਮਾਰਡੀ” ਇੱਕ ਗੁੰਝਲਦਾਰ ਪੁਲਿਸ ਅਫ਼ਸਰ ਦੇ ਜੀਵਨ ‘ਤੇ ਧਿਆਨ ਦਿੰਦਾ ਹੈ, ਜੋ ਗੈਂਗਸਟਰ ਹੋਣ ਦਾ ਗਲਤ ਭੁਲੇਖਾ ਪਾਉਂਦਾ ਹੈ। ਸਾਲ 2016 ਵਿਚ ਰਿਲੀਜ਼ ਹੋਣ ਤੋਂ ਬਾਅਦ ਇਸ ਕਲਾਕਾਰ ਨੇ ਆਪਣੇ ਟ੍ਰੈਕ ‘ਰੱਖਲੀਂ ਪਿਆਰ ਨਾਲ’ ਤੋਂ ਪ੍ਰਸਿੱਧੀ ਹਾਸਲ ਕਰ ਲਈ ਸੀ।
ਗੁਰਨਾਮ Gurnam bhullar ਨੂੰ ਉਹਨਾਂ ਦੇ ਗੀਤ ਲਈ ਹੀ ਨਹੀਂ ਸਗੋਂ ਚੰਗੀ ਦਿੱਖ, ਮੁਸਕਰਾਹਟ ਅਤੇ ਰੋਮਾਂਟਿਕ ਗਾਣਿਆਂ ਪ੍ਰਤੀ ਪਿਆਰ ਲਈ ਵੀ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਦੱਸ ਦੇਈਏ ਕਿ ਹਾਲ ਹੀ ਵਿੱਚ ਕੁੱਝ ਸਮਾਂ ਪਹਿਲਾਂ ਗੀਤਕਾਰ ਜੱਸ ਮਾਣਕ ਦਾ ਗੀਤ ‘ਪਰਾਡਾ’ ਸੋਸ਼ਲ ਮੀਡੀਆ ਤੇ ਇਸ ਕਦਰ ਫੈਲਿਆ ਕਿ ਹਰ ਕਿਸੇ ਦੀ ਜ਼ੁਬਾਨ ਤੇ ਇੱਕ ਹੀ ਗੀਤ ਸੀ ਅਤੇ ਉਹ ਸੀ ‘ਪਰਾਡਾ’।
ਇਸ ਗੀਤ ਦੀ ਵੀਡੀਓ ਨੂੰ ਹੁਣ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਨੇ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਜਿਸ ਤੋਂ ਬਾਅਦ ਹੁਣ ਜੱਸ ਮਾਣਕ ਨੇ ਇਸ ਗੀਤ ਦੀ ਵੀਡੀਓ ਨੂੰ ਰਿਲੀਜ਼ ਕਰ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਗੀਤ ਦੀ ਵੀਡੀਓ ਨੂੰ ਰਿਲੀਜ਼ ਹੋਇਆ ਹਲੇ 24 ਘੰਟੇ ਵੀ ਨਹੀਂ ਹੋਏ ਅਤੇ ਇਹ ਵੀਡੀਓ 2 ਮਿਲੀਅਨ ਤੋਂ ਵੀ ਵੱਧ ਵਿਊਜ਼ ਹਾਸਲ ਕਰ ਚੁੱਕੀ ਹੈ। ਲੋਕਾਂ ਨੇ ਇਸ ਵੀਡੀਓ ਅਤੇ ਗੀਤ ਨੂੰ ਬਹੁਤ ਪਿਆਰ ਦਿੱਤਾ ਹੈ। ਜੱਸ ਮਾਣਕ ਨੇ ਜਦੋਂ ਪਹਿਲਾਂ ਆਪਣਾ ਇਹ ਗੀਤ ਰਿਲੀਜ਼ ਕੀਤਾ ਸੀ ਤਾਂ ਦਰਸ਼ਕਾਂ ਨੂੰ ਇਸਦੇ ਜਿਆਦਾ ਤੋਂ ਜਿਆਦਾ ਵਿਊਜ਼ ਹੋਣ ਤੇ ਵੀਡੀਓ ਬਨਾਉਣ ਦਾ ਵਾਅਦਾ ਕੀਤਾ ਸੀ।