ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਤੇ ਮੋਦੀ ਸਰਕਾਰ ਵਿਚਾਲੇ ਲਗਾਤਾਰ ਗੱਲਬਾਤ ਹੋ ਰਹੀ ਹੈ, ਪਰ ਹਰ ਮੀਟਿੰਗ ਬੇਨਤੀਜਾ ਨਿਕਲ ਰਹੀ ਹੈ । ਜਿਸ ਕਰਕੇ ਕਿਸਾਨਾਂ ਤੇ ਸਰਕਾਰ ਵਿਚਾਲੇ ਖਿਚੋਤਾਨ ਬਣੀ ਹੋਈ ਹੈ । ਕਿਸਾਨ ਲਗਾਤਾਰ ਸਿੰਘੂ ਬਾਰਡਰ ਤੇ ਧਰਨਾ ਦੇ ਰਹੇ ਹਨ । ਕੁਝ ਲੋਕ ਧਰਨੇ ਤੇ ਬੈਠੇ ਕਿਸਾਨਾਂ ਦੀ ਸਫਲਤਾ ਲਈ ਅਰਦਾਸਾਂ ਵੀ ਕਰ ਰਹੇ ਹਨ ।
ਹੋਰ ਪੜ੍ਹੋ :
ਯੂ.ਕੇ. ਦੇ ਵੱਡੇ ਕਾਰੋਬਾਰੀ ਪੀਟਰ ਵਿਰਦੀ ਨੇ ਕਿਸਾਨਾਂ ਦੇ ਅੰਦੋਲਨ ਦਾ ਕੀਤਾ ਸਮਰਥਨ, ਲੋਕਾਂ ਦੇ ਪ੍ਰਦਰਸ਼ਨ ’ਚ ਸ਼ਾਮਿਲ ਹੋ ਕੇ ਜਤਾਇਆ ਰੋਸ
ਕਿਸਾਨਾਂ ਦੇ ਸਮਰਥਨ ‘ਚ ਵਿਦੇਸ਼ ‘ਚ ਵੀ ਰੋਸ ਪ੍ਰਦਰਸ਼ਨ ਜਾਰੀ,ਵੀਡੀਓ ਹੋ ਰਿਹਾ ਵਾਇਰਲ
ਇਸ ਸਭ ਦੇ ਚੱਲਦੇ ਇੰਗਲੈਂਡ ਦੇ ਵੱਡੇ ਕਾਰੋਬਾਰੀ ਪੀਟਰ ਵਿਰਦੀ ਨੇ ਵੀ ਕਿਸਾਨਾਂ ਦੇ ਮਸਲੇ ਨੂੰ ਛੇਤੀ ਹੱਲ ਕਰਨ ਲਈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ । ਉਹਨਾਂ ਨੇ ਆਪਣੇ ਇੰਸਟਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਕਿਸਾਨਾਂ ਤੇ ਭਾਰਤ ਸਰਕਾਰ ਦਾ ਜੋ ਵੀ ਮਸਲਾ ਹੈ ਉਹ ਛੇਤੀ ਹੱਲ ਹੋਵੇ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੇ ਦਿਨ ਪੀਟਰ ਵਿਰਦੀ ਨੇ ਕਿਸਾਨਾਂ ਦੇ ਹੱਕ ਵਿੱਚ ਆਪਣੇ ਕੁਝ ਸਾਥੀਆਂ ਨਾਲ ਭਾਰਤੀ ਦੂਤਾਵਾਸ ਦੇ ਬਾਹਰ ਹੋ ਰਹੇ ਪ੍ਰਦਰਸ਼ਨ ਵਿੱਚ ਦਿੱਸਾ ਲਿਆ ਸੀ । ਇਸ ਦੌਰਾਨ ਉਹਨਾਂ ਨੂੰ ਇੰਗਲੈਂਡ ਦੀ ਪੁਲਿਸ ਦੀ ਧੱਕਾ ਮੁੱਕੀ ਦਾ ਵੀ ਸਾਹਮਣਾ ਕਰਨਾ ਪਿਆ ਸੀ ।
ਪੀਟਰ ਵਿਰਦੀ ਨੇ ਪੁਲਿਸ ਦੇ ਇਸ ਰਵੱਈਏ ਤੇ ਵੀ ਅਫਸੋਸ ਜਤਾਇਆ ਹੈ । ਉਹਨਾਂ ਨੇ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਰੱਖਣ ਦਾ ਹਰ ਇੱਕ ਨੂੰ ਅਧਿਕਾਰ ਹੈ, ਤੇ ਉਹ ਪੁਲਿਸ ਦਾ ਇਹ ਰਵੱਈਆ ਦੇਖ ਕੇ ਬਹੁਤ ਹੈਰਾਨ ਤੇ ਪਰੇਸ਼ਾਨ ਹੋਏ ਹਨ । ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ।
View this post on Instagram
A post shared by PETER VIRDEE (@peter.virdee)
View this post on Instagram
A post shared by PETER VIRDEE (@peter.virdee)
View this post on Instagram
A post shared by PETER VIRDEE (@peter.virdee)