ਬੀਤੇ ਦਿਨ ਰਾਖੀ ਸਾਵੰਤ (Rakhi Sawant) ਦੀ ਮਾਂ (Mother) ਦਾ ਦਿਹਾਂਤ ਹੋ ਗਿਆ ਸੀ । ਇਸ ਮੌਕੇ ‘ਤੇ ਟੀਵੀ ਇੰਡਸਟਰੀ ਅਤੇ ਬਾਲੀਵੁੱਡ ਦੀਆਂ ਹਸਤੀਆਂ ਸੋਗ ਜਤਾਉਣ ਦੇ ਲਈ ਪਹੁੰਚੀਆਂ । ਰਾਖੀ ਵੀ ਆਪਣੀ ਮਾਂ ਦੀ ਮ੍ਰਿਤਕ ਦੇਹ ਨੂੰ ਵੇਖ ਕੇ ਧਾਹਾਂ ਮਾਰ ਕੇ ਰੋ ਪਈ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਚੋਰਨੀ’ ਦੀ ਝਲਕ ਨੂੰ ਲਾਈਵ ਕੰਸਰਟ ਦੇ ਦੌਰਾਨ ਕਲਾਕਾਰ ਡਿਵਾਈਨ ਨੇ ਕੀਤਾ ਸਾਂਝਾ
ਰਾਖੀ ਦੇ ਪਾਲਤੂ ਕੁੱਤੇ ਨੇ ਕੀਤੇ ਅੰਤਿਮ ਦਰਸ਼ਨ
ਜਾਨਵਰ ਬੇਸ਼ੱਕ ਆਪਣੀਆਂ ਭਾਵਨਾਵਾਂ ਨੂੰ ਇਨਸਾਨਾਂ ਦੇ ਵਾਂਗ ਉਜਾਗਰ ਨਹੀਂ ਕਰ ਪਾਉਂਦੇ, ਪਰ ਉਹ ਮਹਿਸੂਸ ਜ਼ਰੂਰ ਕਰਦੇ ਹਨ । ਕੁੱਤੇ ਆਪਣੇ ਮਾਲਕ ਪ੍ਰਤੀ ਬਹੁਤ ਵਫ਼ਾਦਾਰ ਹੁੰਦੇ ਹਨ । ਰਾਖੀ ਦੀ ਮਾਂ ਜੋ ਕਿ ਘਰ ਦੀ ਮਾਲਕਣ ਸੀ। ਜਦੋਂ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਤਾਂ ਉਨ੍ਹਾਂ ਦਾ ਪਾਲਤੂ ਕੁੱਤਾ ਵੀ ਉਨ੍ਹਾਂ ਨੂੰ ਲੱਭ ਰਿਹਾ ਸੀ।
ਹੋਰ ਪੜ੍ਹੋ : ਜਾਵੇਦ ਅਖਤਰ ਨੇ ਸਿੱਧੂ ਮੂਸੇਵਾਲਾ ਦੀ ਕੀਤੀ ਤਾਰੀਫ, ਕਿਹਾ ‘ਸੱਚ ਬੋਲਣ ਵਾਲੇ ਤੋਂ ਡਰਦੇ ਨੇ ਲੋਕ’
ਫਿਰ ਰਾਖੀ ਨੇ ਆਪਣੀ ਮਾਂ ਦੇ ਅੰਤਿਮ ਦਰਸ਼ਨ ਆਪਣੇ ਪਾਲਤੂ ਕੁੱਤੇ ਦੇ ਦਰਸ਼ਨ ਕਰਵਾਏ । ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ।
ਕਈ ਮਹੀਨਿਆਂ ਤੋਂ ਚੱਲ ਰਿਹਾ ਸੀ ਇਲਾਜ
ਰਾਖੀ ਸਾਵੰਤ ਦੀ ਮਾਂ ਕਈ ਮਹੀਨਿਆਂ ਤੋਂ ਬੀਮਾਰ ਚੱਲ ਰਹੀ ਸੀ ਅਤੇ ਉਸ ਦੇ ਬ੍ਰੇਨ ਟਿਊਮਰ ਦਾ ਇਲਾਜ ਚੱਲ ਰਿਹਾ ਸੀ । ਹਾਲ ਹੀ ‘ਚ ਰਾਖੀ ਨੇ ਹਸਪਤਾਲ ਤੋਂ ਆਪਣੀ ਮਾਂ ਦੇ ਨਾਲ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ ।
ਰਾਖੀ ਸਾਵੰਤ ਨੇ ਆਪਣੇ ਬੁਆਏ ਫ੍ਰੈਂਡ ਆਦਿਲ ਦੇ ਨਾਲ ਵੀ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਉਸ ਨੇ ਸਾਂਝੀਆਂ ਕੀਤੀਆਂ ਸਨ ।
View this post on Instagram
A post shared by Viral Bhayani (@viralbhayani)