ਲੋਕ ਸੋਸ਼ਲ ਡਿਸਟੈਂਸਿੰਗ ਦਾ ਨਹੀਂ ਕਰ ਰਹੇ ਪਾਲਣ, ਅਦਾਕਾਰਾ ਨੇਹਾ ਧੂਪੀਆ ਨੇ ਸਾਂਝੀ ਕੀਤੀ ਤਸਵੀਰ

By  Shaminder April 5th 2021 05:58 PM

ਦੇਸ਼ ਭਰ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ । ਇਸ ਵਾਇਰਸ ਦੀ ਲਪੇਟ ‘ਚ ਹੁਣ ਤੱਕ ਕਈ ਲੋਕ ਆ ਚੁੱਕੇ ਹਨ ।ਕੋਰੋਨਾ ਵਾਇਰਸ ਦੇ ਨਾਲ ਪੀੜਤ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਇਸ ਦਾ ਕਾਰਨ ਹੈ ਲੋਕਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਾ ਕਰਨਾ ਅਤੇ ਨਾਂ ਹੀ ਮਾਸਕ ਪਾਉਣਾ ।

Neha Image From Neha Dhupia's Instagram

ਹੋਰ ਪੜ੍ਹੋ  : ਸ਼੍ਰੀ ਬਰਾੜ ਦਾ ਨਵਾਂ ਗੀਤ ‘ਬੂਹਾ’ ਹੋਇਆ ਰਿਲੀਜ਼

neha Image From Neha Dhupia's Instagram

ਅਦਾਕਾਰਾ ਨੇਹਾ ਧੂਪੀਆ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਲੋਕ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਕਰ ਰਹੇ । ਨੇਹਾ ਧੂਪੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਏਅਰਪੋਰਟ ‘ਤੇ ਸਵੇਰੇ…ਲੋਕ ਲਾਈਨ ਦੇ ਵਿੱਚ ਵੜ ਰਹੇ ਹਨ ।

neha Image From Neha Dhupia's Instagram

ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਲੇਟ ਹੋ ਰਹੇ ਹਨ ।ਮਾਸਕ ਅੱਧਾ ਪਾਇਆ ਹੋਇਆ ਹੈ ਅਤੇ ਸਫਾਈ ਦੇ ਰਹੇ ਹਨ ਕਿ ਇਹ ਕੰਫਰਟੇਬਲ ਨਹੀਂ ਹੈ, ਅਸੀਂ ਆਪਣਾ ਮਾਸਕ ਜ਼ਿਆਦਾ ਸਾਵਧਾਨੀ ਨਾਲ ਪਾਉਂਦੇ ਹਾਂ’।ਇਹ ਤਸਵੀਰਾਂ ਸਭ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ ।

 

Related Post