ਬਲਾਤਕਾਰ ਦੇ ਇਲਜ਼ਾਮਾਂ ਵਿੱਚ ਘਿਰੇ ਅਦਾਕਾਰ ਪਰਲ ਵੀ ਪੁਰੀ ਨੂੰ ਮਿਲੀ ਜ਼ਮਾਨਤ
Rupinder Kaler
June 15th 2021 03:22 PM
ਜਬਰ ਜਨਾਹ ਮਾਮਲੇ ਵਿੱਚ ਪਿਛਲੇ 10 ਦਿਨ ਤੋਂ ਜੇਲ੍ਹ ਵਿੱਚ ਬੰਦ ਅਦਾਕਾਰ ਪਰਲ ਵੀ ਪੁਰੀ ਨੂੰ ਜ਼ਮਾਨਤ ਮਿਲ ਗਈ ਹੈ। ਪਰਲ ਦੇ ਵਕੀਲ ਨੇ ਇੱਕ ਵੈੱਬਸਾਈਟ ਨੂੰ ਕਨਫਰਮ ਕੀਤਾ ਹੈ ਕਿ ਅਦਾਕਾਰ ਨੂੰ ਜ਼ਮਾਨਤ ਮਿਲ ਗਈ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਰਲ ਨੂੰ 4 ਜੂਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਉਸ ਤੋਂ ਬਾਅਦ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇੱਜ ਦਿੱਤਾ ਸੀ।
Pic Courtesy: Instagram
ਹੋਰ ਪੜ੍ਹੋ :
Pic Courtesy: Instagram
ਪਰਲ ਦੇ ਵਕੀਲ ਜਿਤੇਸ਼ ਅਗਰਵਾਲ ਨੇ ਕਿਹਾ, 'ਹਾਂ ਸਾਨੂੰ ਵਸਈ ਸੈਸ਼ਨ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ।' ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਇਸ ਤੋਂ ਪਹਿਲਾਂ ਦੋ ਵਾਰ ਜ਼ਮਾਨਤ ਦੀ ਅਰਜ਼ੀ ਦਾਖਲ ਕਰ ਚੁੱਕੇ ਹਨ ।
Pic Courtesy: Instagram
ਪਰ ਦੋਵੇਂ ਵਾਰ ਅਦਾਕਾਰ ਦੀ ਪਟੀਸ਼ਨ ਰਿਜੈਕਟ ਹੋ ਗਈ ਸੀ ਪਰ ਅੱਜ ਆਖਿਰਕਾਰ ਅਦਾਕਾਰ ਨੂੰ ਜਮਾਨਤ ਮਿਲ ਗਈ ਹੈ । ਅੱਜ ਤੀਜੀ ਵਾਰ ਪਰਲ ਨੂੰ ਕੋਰਟ 'ਚ ਪੇਸ਼ ਕੀਤਾ ਸੀ ਤੇ ਅੱਜ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ।