ਪਾਇਲ ਰੋਹਤਗੀ ਜਲਦ ਕਰਵਾਏਗੀ ਵਿਆਹ, ਵੀਡੀਓ ਸਾਂਝਾ ਕਰਕੇ ਫੈਨਸ ਨੂੰ ਦੱਸੀ ਖੁਸ਼ਖ਼ਬਰੀ
Shaminder
March 18th 2022 10:40 AM --
Updated:
March 18th 2022 10:43 AM
ਆਪਣੇ ਬਿਆਨਾਂ ਦੇ ਕਾਰਨ ਚਰਚਾ ‘ਚ ਰਹਿਣ ਵਾਲੀ ਪਾਇਲ ਰੋਹਤਗੀ (Payal Rohatgi) ਨੇ ਹੋਲੀ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਖੁਸ਼ਖਬਰੀ ਦਿੱਤੀ ਹੈ । ਉਹ ਜਲਦ ਹੀ ਆਪਣੇ ਬੁਆਏ ਫ੍ਰੈਂਡ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇਗੀ । ਉਸ ਨੇ ਇਸ ਦੀ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਸ ਦਾ ਬੁਆਏ ਫ੍ਰੈਂਡ ਸੰਗਰਾਮ ਸਿੰਘ ਨਜ਼ਰ ਆ ਰਿਹਾ ਹੈ । ਜਿਸ ‘ਚ ਸੰਗਰਾਮ ਸਿੰਘ ਪਾਇਲ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰ ਰਿਹਾ ਹੈ । ਸੰਗਰਾਮ ਸਿੰਘ ਦੱਸ ਰਿਹਾ ਹੈ ਕਿ ਉਸ ਨੁੇ ਮਾਰਚ ‘ਚ ਵਿਆਹ ਕਰਵਾਉਣ ਦੀ ਯੋਜਨਾ ਬਣਾਈ ਸੀ ।