Payal Rohtagi Sangram Singh Wedding: ਲਓ ਜੀ ਮਨੋਰੰਜਨ ਜਗਤ ਚ ਇੱਕ ਹੋਰ ਕਪਲ ਵਿਆਹ ਕਰਵਾਉਣ ਜਾ ਰਿਹਾ ਹੈ। ਹਾਲ ਹੀ 'ਚ ਲਾਕਅੱਪ 'ਚ ਕਾਫੀ ਸੁਰਖੀਆਂ ਬਟੋਰਨ ਵਾਲੀ ਪਾਇਲ ਰੋਹਤਗੀ ਵਿਆਹ ਕਰਨ ਜਾ ਰਹੀ ਹੈ। ਉਹ ਇਹ ਵਿਆਹ ਸੰਗਰਾਮ ਸਿੰਘ ਨਾਲ ਆਗਰਾ 'ਚ ਕਰੇਗੀ, ਜਿਸ ਲਈ ਇਹ ਅਦਾਕਾਰਾ ਮੁੰਬਈ ਤੋਂ ਆਗਰਾ ਲਈ ਰਵਾਨਾ ਹੋ ਗਈ ਹੈ। ਪਾਇਲ ਰੋਹਤਗੀ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ, ਜਿੱਥੇ ਉਸ ਦੀ ਪਪਰਾਜ਼ੀ ਨਾਲ ਗੱਲਬਾਤ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਗਰਭਵਤੀ ਆਲੀਆ ਭੱਟ ਲੰਡਨ 'ਚ ਰਣਵੀਰ ਸਿੰਘ ਨਾਲ ਮਸਤੀ ਕਰਦੀ ਆਈ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਫੋਟੋ
ਦਰਅਸਲ, ਪਾਇਲ ਰੋਹਤਗੀ ਅਤੇ ਸੰਗਰਾਮ ਸਿੰਘ ਲਈ ਆਗਰਾ ਬਹੁਤ ਖਾਸ ਜਗ੍ਹਾ ਹੈ। ਇਹੀ ਵਜ੍ਹਾ ਹੈ ਕਿ ਉਹ ਆਗਰਾ 'ਚ ਹੀ ਵਿਆਹ ਕਰਨ ਜਾ ਰਹੀ ਹੈ। ਦੋਵਾਂ ਦੀ ਪਹਿਲੀ ਮੁਲਾਕਾਤ ਆਗਰਾ ਵਿੱਚ ਹੀ ਹੋਈ ਸੀ। ਆਗਰਾ 'ਚ ਹਾਈਵੇਅ 'ਤੇ ਪਾਇਲ ਰੋਹਤਗੀ ਦੀ ਕਾਰ ਉਸ ਸਮੇਂ ਖਰਾਬ ਹੋ ਗਈ ਜਦੋਂ ਉੱਥੋਂ ਲੰਘ ਰਹੇ ਸੰਗਰਾਮ ਸਿੰਘ ਨੇ ਉਸ ਨੂੰ ਦੇਖ ਕੇ ਕਾਰ ਰੋਕ ਲਈ ਸੀ।
ਉਸ ਦੀ ਮਦਦ ਕੀਤੀ ਅਤੇ ਪਾਇਲ ਨੂੰ ਲਿਫਟ ਦਿੱਤੀ। ਇਸ ਮੁਲਾਕਾਤ ਦੌਰਾਨ ਦੋਵਾਂ ਨੇ ਇੱਕੋ-ਦੂਜੇ ਦੇ ਨਾਲ ਆਪੋ-ਆਪਣੇ ਨੰਬਰ ਵੀ ਅਕਸਚੈਂਜ ਕੀਤੇ ਸਨ। ਇਸ ਤੋਂ ਬਾਅਦ ਜਦੋਂ ਦੋਵੇਂ ਇੱਕ ਹੀ ਰਿਆਲਿਟੀ ਸ਼ੋਅ 'ਚ ਮਿਲੇ ਤਾਂ ਉਨ੍ਹਾਂ ਦੀ ਮੁਲਾਕਾਤ ਅਤੇ ਗੱਲਬਾਤ ਅੱਗੇ ਵੱਧ ਗਈ।
ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ 9 ਜੁਲਾਈ ਨੂੰ ਵਿਆਹ ਕਰਨ ਜਾ ਰਹੇ ਹਨ। ਵਿਆਹ ਵਿੱਚ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ। ਇਹ ਜੋੜਾ ਵਿਆਹ ਦੀਆਂ ਰਸਮਾਂ ਤੋਂ ਬਾਅਦ ਰਿਸੈਪਸ਼ਨ ਦੇਵੇਗਾ। ਜਿਸ 'ਚ ਉਨ੍ਹਾਂ ਦਾ ਪਰਿਵਾਰ ਹੀ ਨਹੀਂ ਸਗੋਂ ਸਾਰੇ ਕਰੀਬੀ ਅਤੇ ਸਾਰੇ ਦੋਸਤ ਵੀ ਸ਼ਾਮਲ ਹੋਣਗੇ। ਪਾਇਲ ਅਤੇ ਸੰਗਰਾਮ ਦੋਵੇਂ ਇਸ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਹੁਣ ਆਖਿਰਕਾਰ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ ਹੈ।
View this post on Instagram
A post shared by Viral Bhayani (@viralbhayani)