
ਪਾਇਲ ਰੋਹਤਗੀ (Payal Rohatgi) ਅਤੇ ਸੰਗ੍ਰਾਮ ਸਿੰਘ (Sangram Singh) ਨੇ ਆਪਣੇ ਵਿਆਹ ਦਾ ਐਲਾਨ ਕਰ ਦਿੱਤਾ ਹੈ ਦੋਵੇਂ ਇਸੇ ਸਾਲ ਜੁਲਾਈ ‘ਚ ਵਿਆਹ ਦੇ ਬੰਧਨ ‘ਚ ਬੱਝ ਜਾਣਗੇ । ਜਿਸ ਦੀ ਜਾਣਕਾਰੀ ਦੋਵਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਦੋਵਾਂ ਨੇ ਰਿੰਗ ਦੇ ਨਾਲ ਇੱਕਠਿਆਂ ਦੀ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਦੋਵਾਂ ਨੇ ਲਿਖਿਆ ਕਿ ਜੁਲਾਈ ਮਹੀਨੇ ‘ਚ ਵਿਆਹ ਕਰਵਾ ਰਹੇ ਹਨ ।
ਹੋਰ ਪੜ੍ਹੋ : Cannes 2022 : ਕਰੋੜਾਂ ਦੀ ਡਰੈੱਸ ਪਾ ਕੇ ਰੈੱਡ ਕਾਰਪੇਟ ‘ਤੇ ਉੱਤਰੀ ਊਰਵਸ਼ੀ ਰੌਤੇਲਾ
ਇਸ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਵੀ ਅਦਾਕਾਰਾ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ ਮਾਰਚ ‘ਚ ਵਿਆਹ ਕਰਵਾਉਣਾ ਚਾਹੁੰਦੀ ਸੀ । ਪਰ ਕੰਮ ਦੇ ਰੁਝੇਵਿਆਂ ਕਾਰਨ ਉਹ ਅਜਿਹਾ ਨਹੀਂ ਕਰ ਪਾਏ, ਪਰ ਹੁਣ ਉਹ ਦੋਵੇਂ ਜੁਲਾਈ ‘ਚ ਵਿਆਹ ਕਰਵਾਉਣਗੇ । ਜੁਲਾਈ ‘ਚ ਹੀ ਸੰਗਰਾਮ ਸਿੰਘ ਦਾ ਜਨਮ ਦਿਨ ਹੁੰਦਾ ਹੈ ਅਤੇ ਇਸੇ ਦੌਰਾਨ ਹੀ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ ।
ਹੋਰ ਪੜ੍ਹੋ : ਅਨਿਲ ਕਪੂਰ ਅਤੇ ਸੁਨੀਤਾ ਕਪੂਰ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਧੀ ਸੋਨਮ ਕਪੂਰ ਨੇ ਅਣਵੇਖੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਦੱਸ ਦਈਏ ਕਿ ਦੋਵਾਂ ਦੀ ਮੁਲਾਕਾਤ ਇੱਕ ਰਿਆਲਟੀ ਸ਼ੋਅ ‘ਚ ਹੋਈ ਸੀ । ਪਾਇਲ ਅਤੇ ਸੰਗਰਾਮ ਨੇ ਇਸ ਤੋਂ ਬਾਅਦ ਹੀ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ ।ਪਾਇਲ ਰੋਹਤਗੀ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਹਰ ਮੁੱਦੇ ‘ਤੇ ਆਪਣੀ ਬੇਬਾਕ ਰਾਏ ਰੱਖਦੀ ਰਹਿੰਦੀ ਹੈ ।
image From instagram
ਵਿਵਾਦਿਤ ਟਿੱਪਣੀਆਂ ਕਰਕੇ ਕਈ ਵਾਰ ਉਸ ਦਾ ਟਵਿੱਟਰ ਅਕਾਊਂਟ ਵੀ ਬੰਦ ਕਰ ਦਿੱਤਾ ਗਿਆ ਸੀ ।ਪਾਇਲ ਬਿੱਗ ਬੌਸ ਦਾ ਹਿੱਸਾ ਵੀ ਰਹਿ ਚੁੱਕੀ ਹੈ । ਬਿੱਗ ਬੌਸ ‘ਚ ਰਾਹੁਲ ਮਹਾਜਨ ਦੇ ਨਾਲ ਉਸ ਦੀ ਬਹੁਤ ਵਧੀਆ ਦੋਸਤੀ ਸੀ । ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵੀ ਵਿਖਾ ਚੁੱਕੀ ਹੈ ।
View this post on Instagram