'ਪਠਾਨ' ਦੀ ਸਫਲਤਾ ਨੂੰ ਲੈ ਕੇ ਸ਼ਾਹਰੁਖ ਖ਼ਾਨ ਨੇ ਕੁਝ ਇਸ ਅੰਦਾਜ਼ ‘ਚ ਕੀਤਾ ਫੈਨਜ਼ ਦਾ ਧੰਨਵਾਦ; ਮੰਨਤ ਦੀ ਬਾਲਕੋਨੀ 'ਚ ਕੀਤਾ ਡਾਂਸ

Pathaan's success: 'ਪਠਾਨ' ਦੀ ਸਫਲਤਾ ਤੋਂ ਬਾਅਦ ਸ਼ਾਹਰੁਖ ਖ਼ਾਨ ਨੇ ਐਤਵਾਰ ਦੀ ਸ਼ਾਮ ਨੂੰ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਕਿੰਗ ਖ਼ਾਨ ਨੇ ਆਪਣੇ ਬੰਗਲੇ ਮੰਨਤ ਦੀ ਬਾਲਕੋਨੀ 'ਚ ਆ ਕੇ 'ਝੂਮੇ ਜੋ ਪਠਾਨ' ਗੀਤ ਦਾ ਹੁੱਕ ਸਟੈਪ ਕੀਤਾ ਅਤੇ ਫਲਾਇੰਗ ਕਿੱਸ ਦੇ ਕੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਸ਼ਾਹਰੁਖ ਖ਼ਾਨ ਨੇ ਆਪਣੇ ਸਿਗਨੇਚਰ ਪੋਜ਼ ਦੇ ਕੇ ਪ੍ਰਸ਼ੰਸਕਾਂ ਨੂੰ ਮੋਹ ਲਿਆ ਅਤੇ ਮੰਨਤ ਦੇ ਬਾਹਰ ਭੀੜ ਵੀ ਬਾਦਸ਼ਾਹ ਖ਼ਾਨ ਨਾਲ ਨੱਚਦੀ ਨਜ਼ਰ ਆਈ। ਇਸ ਖ਼ੂਬਸੂਰਤ ਦ੍ਰਿਸ਼ ਦੇ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੇ ਹਨ।
image source: Instagram
ਹੋਰ ਪੜ੍ਹੋ : ਗੁਰੂ ਰੰਧਾਵਾ ਨੇ ਫੈਨਜ਼ ਨੂੰ ਦਿੱਤਾ ਖ਼ਾਸ ਸਰਪ੍ਰਾਈਜ਼; ਕਪਿਲ ਸ਼ਰਮਾ ਨਾਲ ਲੈ ਕੇ ਆ ਰਹੇ ਨੇ ਡਿਊਟ ਸੌਂਗ ‘ALONE’
ਭਾਰੀ ਵਿਰੋਧ ਦੇ ਬਾਵਜੂਦ 'ਪਠਾਨ' ਹਿੱਟ ਹੋ ਗਈ
ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਭਾਰੀ ਵਿਰੋਧ ਦੇ ਬਾਵਜੂਦ ਬਲਾਕਬਸਟਰ ਹਿੱਟ ਰਹੀ ਅਤੇ ਨਾ ਸਿਰਫ ਹਿੱਟ ਰਹੀ ਸਗੋਂ ਫ਼ਿਲਮ ਨੇ ਰਿਕਾਰਡ ਤੋੜ ਕਾਰੋਬਾਰ ਕੀਤਾ। ਦੀਪਿਕਾ ਪਾਦੂਕੋਣ, ਜਾਨ ਅਬ੍ਰਾਹਮ ਅਤੇ ਸਲਮਾਨ ਖ਼ਾਨ ਸਟਾਰਰ ਫ਼ਿਲਮ 25 ਜਨਵਰੀ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਈ ਸੀ ਅਤੇ ਪਹਿਲੇ ਹੀ ਦਿਨ 50 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕਰਕੇ ਫ਼ਿਲਮ ਨੇ ਸਾਫ ਕਰ ਦਿੱਤਾ ਹੈ ਕਿ ਇਹ ਤੂਫਾਨ ਰੁਕਣ ਵਾਲਾ ਨਹੀਂ ਹੈ।
image source: Instagram
ਸ਼ਾਹਰੁਖ ਖ਼ਾਨ ਨੇ ਇਸ ਤਰ੍ਹਾਂ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ
ਬੀਤੀ ਸ਼ਾਮ ਸ਼ਾਹਰੁਖ ਖ਼ਾਨ ਜੋ ਕਿ ਮੰਨਤ ਦੀ ਬਾਲਕੋਨੀ 'ਤੇ ਆਏ ਅਤੇ ਆਪਣੇ ਖ਼ਾਸ ਅੰਦਾਜ਼ ਦੇ ਨਾਲ ਫੈਨਜ਼ ਦਾ ਧੰਨਵਾਦ ਵੀ ਕੀਤਾ। ਇਹ ਵੀਡੀਓ ਵੱਖ-ਵੱਖ ਪੇਜ਼ਾਂ ਉੱਤੇ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਸ਼ਾਹਰੁਖ ਖ਼ਾਨ ਨੇ ਖੁਦ ਵੀ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
image source: Instagram
ਸ਼ਾਹਰੁਖ ਖ਼ਾਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ- ਮਹਿਮਾਨ ਨਵਾਜੀ ਪਠਾਨ ਦੇ ਘਰ... ਮੇਰੇ ਐਤਵਾਰ ਨੂੰ ਇੰਨੇ ਪਿਆਰ ਨਾਲ ਭਰਪੂਰ ਬਣਾਉਣ ਲਈ ਮੇਰੇ ਸਾਰੇ ਮਹਿਮਾਨਾਂ ਦਾ ਦਿਲੋਂ ਧੰਨਵਾਦ... Grateful. Happy. Loved’। ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ਵਿੱਚ ਕਮੈਂਟ ਆ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਪੰਜਵੇਂ ਦਿਨ ਤੱਕ ਫ਼ਿਲਮ ਦੀ ਕੁਲ ਕੁਲੈਕਸ਼ਨ 500 ਕਰੋੜ ਦੇ ਕਰੀਬ ਹੋ ਚੁੱਕੀ ਹੈ।
View this post on Instagram
View this post on Instagram