Pathaan OTT Release: ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਨੇ ਬਾਕਸ ਆਫਿਸ 'ਤੇ ਦਬਦਬਾ ਬਣਾਇਆ ਹੈ। ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਸਿਨੇਮਾ ਘਰਾਂ ਵਿੱਚ ਖੂਬ ਰੌਣਕਾਂ ਲੱਗ ਰਹੀਆਂ ਹਨ। ਦਰਸ਼ਕਾਂ ਵੱਲੋਂ ਫ਼ਿਲਮ ਨੂੰ ਖੂਬ ਪਿਆਰ ਮਿਲ ਰਿਹਾ ਹੈ। ਫ਼ਿਲਮ ਨੇ ਪਹਿਲੇ ਦਿਨ 57 ਕਰੋੜ ਅਤੇ ਦੂਜੇ ਦਿਨ 70 ਕਰੋੜ ਦਾ ਕਾਰੋਬਾਰ ਕੀਤਾ ਸੀ। ਪ੍ਰਸ਼ੰਸਕ ਫ਼ਿਲਮ OTT 'ਤੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਤਾਂ ਦੱਸ ਦੇਈਏ ਕਿ ਪਠਾਨ ਅਪ੍ਰੈਲ 'ਚ OTT 'ਤੇ ਆ ਸਕਦੀ ਹੈ।
ਹੋਰ ਪੜ੍ਹੋ : ਮੈਚ ਦੇ ਦੌਰਾਨ ਲੋਕ ਸ਼ੁਭਮਨ ਗਿੱਲ ਨੂੰ ‘ਸਾਰਾ’ ਦਾ ਨਾਂ ਲੈਕੇ ਚਿੜਾਉਂਦੇ ਆਏ ਨਜ਼ਰ; ਵਿਰਾਟ ਕੋਹਲੀ ਦੇ ਰਿਐਕਸ਼ਨ ਵਾਲਾ ਵੀਡੀਓ ਹੋਇਆ ਵਾਇਰਲ
ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ ਫ਼ਿਲਮ ਪਠਾਨ ਵਿੱਚ ਸ਼ਾਹਰੁਖ ਖ਼ਾਨ, ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਮੁੱਖ ਭੂਮਿਕਾਵਾਂ ਵਿੱਚ ਹਨ। ਮੀਡੀਆ ਰਿਪੋਰਟਸ ਮੁਤਾਬਿਕ ਇਹ ਫ਼ਿਲਮ ਇਸ ਸਾਲ ਅਪ੍ਰੈਲ 'ਚ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਪਠਾਨ ਆਪਣੀ ਰਿਲੀਜ਼ ਦੇ ਤਿੰਨ ਮਹੀਨੇ ਬਾਅਦ ਅਪ੍ਰੈਲ ਨੂੰ OTT ਪਲੇਟਫਾਰਮ ਐਮਾਜ਼ਾਨ ਪ੍ਰਾਈਮ 'ਤੇ ਸਟ੍ਰੀਮ ਕਰੇਗਾ। ਪਰ ਅਜੇ ਤੱਕ ਪਠਾਨ ਫ਼ਿਲਮ ਦੀ ਟੀਮ ਅਤੇ ਐਮਾਜ਼ਾਨ ਪ੍ਰਾਈਮ ਵੱਲੋਂ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਇਹ ਫ਼ਿਲਮ ਕਦੋਂ ਰਿਲੀਜ਼ ਹੋਵੇਗੀ।
YRF ਦੇ ਵਾਈਸ ਪ੍ਰੈਜ਼ੀਡੈਂਟ, ਡਿਸਟ੍ਰੀਬਿਊਸ਼ਨ, ਰੋਹਨ ਮਲਹੋਤਰਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਠਾਨ YRF ਸਪਾਈ ਯੂਨੀਵਰਸ ਵਿੱਚ ਚੌਥੀ ਫ਼ਿਲਮ ਹੈ, ਜਿਸ ਨੂੰ ਰਿਲੀਜ਼ ਕਰਨ ਲਈ YRF ਬਹੁਤ ਉਤਸ਼ਾਹਿਤ ਸੀ।
ਦੱਸ ਦਈਏ ਸਲਮਾਨ ਖ਼ਾਨ ਨੇ ਪਠਾਨ 'ਚ ਵੀ ਕੈਮਿਓ ਰੋਲ ਕੀਤਾ ਹੈ। ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੂਕੋਣ ਦੀ ਫ਼ਿਲਮ 'ਪਠਾਨ' ਸਿਨੇਮਾਘਰਾਂ 'ਚ ਦਸਤਕ ਦੇ ਚੁੱਕੀ ਹੈ। ਇਹ 25 ਜਨਵਰੀ ਨੂੰ ਪੂਰੀ ਦੁਨੀਆ ਵਿੱਚ ਇੱਕੋ ਸਮੇਂ ਰਿਲੀਜ਼ ਹੋਈ ਸੀ। ਇਹ ਫ਼ਿਲਮ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਵੀ ਰਿਲੀਜ਼ ਹੋਈ ਹੈ। ਮੀਡੀਆ ਰਿਪੋਰਟਸ ਅਨੁਸਾਰ ਵੀਕੈਂਡ ਉੱਤੇ ਫ਼ਿਲਮ ਨੂੰ ਹੋਰ ਵੀ ਜ਼ਿਆਦਾ ਭਰਵਾਂ ਹੁੰਗਾਰਾ ਮਿਲੇਗਾ।