‘ਮੇਰੇ ਸਾਹਾਂ ‘ਚ ਵੱਸੇ ਪੰਜਾਬ, ਮੈਂ ਵਿਰਸਾ ਸਾਂਭ ਕੇ ਰੱਖਣਾ ਏ’-ਪਰਵੀਨ ਭਾਰਟਾ
Lajwinder kaur
January 20th 2021 05:02 PM
ਪੰਜਾਬੀ ਗਾਇਕਾ ਪਰਵੀਨ ਭਾਰਟਾ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਫੇਸਬੁਕ ਪੇਜ਼ ਉੱਤੇ ਆਪਣੀ ਇੱਕ ਤਸਵੀਰ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ-‘‘ਮੇਰੇ ਸਾਹਾਂ ‘ਚ ਵੱਸੇ ਪੰਜਾਬ, ਮੈਂ ਵਿਰਸਾ ਸਾਂਭ ਕੇ ਰੱਖਣਾ ਏ’’ । ਦਰਸ਼ਕਾਂ ਨੂੰ ਉਨ੍ਹਾਂ ਦਾ ਇਹ ਖਾਸ ਸੰਦੇਸ਼ ਕਾਫੀ ਪਸੰਦ ਆ ਰਿਹਾ ਹੈ । ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਆ ਚੁੱਕੇ ਨੇ ।
ਇਸ ਤੋਂ ਇਲਾਵਾ ਉਨ੍ਹਾਂ ਨੇ ਪੋਸਟ ਪਾ ਕੇ ਸਭ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਨੇ ।
ਜੇ ਗੱਲ ਕਰੀਏ ਪਰਵੀਨ ਭਾਰਟਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ‘ਚੋਂ ਇੱਕ ਹੈ । ਪਰਵੀਨ ਭਾਰਟਾ ਨੇ ਅੱਠ ਸਾਲ ਦੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਪਿਤਾ ਦਾ ਸ਼ੁਰੂ ਤੋਂ ਹੀ ਸਹਿਯੋਗ ਰਿਹਾ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।