ਪਰਮੀਸ਼ ਵਰਮਾ ਦੇ ਮਾਪੇ ਪਹੁੰਚੇ ਕੈਨੇਡਾ, ਗਾਇਕ ਨੇ ਮੰਮੀ-ਪਾਪਾ ਨੂੰ ਸਰਪ੍ਰਾਈਜ਼ ਦਿੰਦੇ ਹੋਏ ਗਿਫਟ ਕੀਤੀ ਨਵੀਂ ਕਾਰ

Parmish Verma News: ਪੰਜਾਬੀ ਗਾਇਕ ਪਰਮੀਸ਼ ਵਰਮਾ ਜੋ ਕਿ ਏਨੀਂ ਦਿਨੀਂ ਕੈਨੇਡਾ ਆਪਣੀ ਪਤਨੀ ਗੀਤ ਗਰੇਵਾਲ ਦੇ ਕੋਲ ਪਹੁੰਚੇ ਹੋਏ ਹਨ, ਜਿੱਥੇ ਉਹ ਆਪਣੀ ਪਤਨੀ ਦਾ ਖਿਆਲ ਰੱਖ ਰਹੇ ਹਨ। ਦੱਸ ਦਈਏ ਪਰਮੀਸ਼ ਵਰਮਾ ਜੋ ਕਿ ਬਹੁਤ ਜਲਦ ਪਿਤਾ ਬਣਨ ਵਾਲੇ ਹਨ, ਉਨ੍ਹਾਂ ਦੀ ਪਤਨੀ ਗੀਤ ਗਰੇਵਾਲ ਗਰਭਵਤੀ ਹੈ। ਅਜਿਹੇ 'ਚ ਬੱਚੇ ਦੇ ਹੋਣ ਵਾਲੇ ਦਾਦਾ-ਦਾਦੀ ਵੀ ਕੈਨੇਡਾ ਪਹੁੰਚ ਗਏ ਹਨ। ਗਾਇਕ ਤੇ ਐਕਟਰ ਪਰਮੀਸ਼ ਵਰਮਾ ਨੇ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਨਵੀਂ ਲੁੱਕ ਨਾਲ ਕੀਤਾ ਸਭ ਨੂੰ ਹੈਰਾਨ, ਜਾਣੋ ਅਜਿਹਾ ਕਿਉਂ ਕੀਤਾ ਐਕਟਰ ਨੇ?
image source: instagram
ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਆਪਣੇ ਮਾਤਾ-ਪਿਤਾ ਦਾ ਕੈਨੇਡਾ 'ਚ ਵੈਲਕਮ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਗਾਇਕ ਨੇ ਇੱਕ ਹੋਰ ਖੁਸ਼ਖਬਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਨਵੀਂ ਕਾਰ ਵੀ ਖਰੀਦੀ ਹੈ।
ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਮਾਪਿਆਂ ਨੂੰ ਨਵੀਂ ਕਾਰ ਦੀਆਂ ਚਾਬੀਆਂ ਦਿੱਤੀਆਂ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- 'ਏਹਿ ਭਿ ਦਾਤਿ ਤੇਰੀ ਦਾਤਾਰ ?? ਵਾਹਿਗੁਰੂ ਮੇਹਰ ਕਰੇ....ਬੇਬੇ ਬਾਪੂ ਕੈਨੇਡਾ ਆ ਗਏ ਹਨ.. We Drove home in our Brand New Whip ?❤️ Waheguru Ji Sab Di Mehnat Nu Rang Laun' । ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਪਰਮੀਸ਼ ਵਰਮਾ ਨੂੰ ਆਪਣੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।
image source: instagram
ਪਰਮੀਸ਼ ਵਰਮਾ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਨਵੀਂ ਲੁੱਕ ਦੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਜਿਸ 'ਚ ਉਹ ਬਿਨ੍ਹਾਂ ਦਾੜ੍ਹੀ ਤੇ ਮੁੱਛ ਦੇ ਨਜ਼ਰ ਆਏ। ਦੱਸ ਦਈਏ ਇਹ ਲੁੱਕ ਉਨ੍ਹਾਂ ਨੇ ਆਪਣੀ ਫ਼ਿਲਮ ਦੇ ਕਿਰਦਾਰ ਲਈ ਕੀਤੀ ਹੈ। ਇਹ ਉਨ੍ਹਾਂ ਦੇ ਕਿਰਦਾਰ ਦੀ ਮੰਗ ਸੀ, ਜਿਸ ਕਰਕੇ ਉਨ੍ਹਾਂ ਨੇ ਆਪਣੀ ਲੁੱਕ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਪਰਮੀਸ਼ ਵਰਮਾ ਪੰਜਾਬੀ ਮਿਊਜ਼ਿਕ ਤੇ ਫਿਲਮੀ ਇੰਡਸਟਰੀ ਕਾਫੀ ਐਕਟਿਵ ਹਨ। ਉਹ ਗੀਤਾਂ ਦੇ ਨਾਲ ਅਦਾਕਾਰੀ ਦੇ ਖੇਤਰ 'ਚ ਵਾਹ ਵਾਹੀ ਖੱਟ ਚੁੱਕੇ ਹਨ।
image source: instagram
View this post on Instagram