ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ਫ਼ਿਲਮ ‘ਜਿੰਦੇ ਮੇਰੀਏ’ ਦਾ ਫਰਸਟ ਲੁੱਕ ਆਇਆ ਸਾਹਮਣੇ, ਅਗਲੇ ਸਾਲ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ
Lajwinder kaur
November 27th 2019 11:26 AM --
Updated:
November 27th 2019 11:27 AM
ਪਰਮੀਸ਼ ਵਰਮਾ ਨੇ ਆਪਣੀ ਆਉਣ ਵਾਲੀ ਫ਼ਿਲਮ ‘ਜਿੰਦੇ ਮੇਰੀਏ’ ਦੀ ਫਰਸਟ ਲੁੱਕ ਵਾਲਾ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ ਤੇ ਨਾਲ ਹੀ ਲਿਖਿਆ ਹੈ, ‘ਤੂੰ ਤੁਰਦੇ ਤੁਰਦੇ ਮੁੱਕ ਜਾਣਾ,
ਇਸ਼ਕ ਦੀ ਵਾਟ ਲਮੇਰੀ ਏ,
ਜਿੰਦੇ ਮੇਰੀਏ’
View this post on Instagram
ਹੋਰ ਵੇਖੋ:ਬੱਚਿਆਂ ਨਾਲ ਬੱਚੇ ਬਣੇ ਪਰਮੀਸ਼ ਵਰਮਾ, ਪੰਜਾਬੀ ਐਕਟਰ ਦਾ ਇਹ ਵੀਡੀਓ ਆ ਰਿਹਾ ਸਭ ਨੂੰ ਪਸੰਦ
ਪੋਸਟਰ ਬਹੁਤ ਹੀ ਸ਼ਾਨਦਾਰ ਹੈ ਜਿਸ 'ਚ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ਲਵ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਨਾਲ ਹੀ ਪਰਮੀਸ਼ ਵਰਮਾ ਨੇ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਨੂੰ ਵੀ ਸ਼ੇਅਰ ਕੀਤਾ ਹੈ। ਇਸ ਫ਼ਿਲਮ ਨੂੰ ਸਕੌਟਲੈਂਡ ਤੇ ਇੰਡੀਆ ‘ਚ ਸ਼ੂਟ ਕੀਤਾ ਗਿਆ ਹੈ। ਫ਼ਿਲਮ ਦਾ ਨਿਰਦੇਸ਼ਨ ਪੰਕਜ ਬੱਤਰਾ ਵੱਲੋਂ ਕੀਤਾ ਗਿਆ ਹੈ ਤੇ ਫਿਲਮ ਨੂੰ ਪੰਕਜ ਬੱਤਰਾ ਅਤੇ ਓਮਜੀ ਗਰੁੱਪ ਪ੍ਰੋਡਿਊਸ ਕੀਤਾ ਗਿਆ ਹੈ। ਜਿੰਦੇ ਮੇਰੀਏ ਇੱਕ ਰੋਮਾਂਟਿਕ ਫ਼ਿਲਮ ਹੋਵੇਗੀ ਜੋ ਕਿ ਅਗਲੇ ਸਾਲ 24 ਜਨਵਰੀ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਵੇਗੀ।