ਅੱਜ ਹੈ ਪਰਮੀਸ਼ ਵਰਮਾ ਦੇ ਛੋਟੇ ਭਰਾ ਸੁੱਖਨ ਦਾ ਬਰਥਡੇਅ, ਵੱਡੇ ਭਰਾ ਨੇ ਕੁਝ ਇਸ ਤਰ੍ਹਾਂ ਖਾਸ ਬਣਾਇਆ ਜਨਮਦਿਨ ਨੂੰ, ਦੇਖੋ ਤਸਵੀਰਾਂ

ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਛੋਟੇ ਭਰਾ ਸੁੱਖਨ ਵਰਮਾ ਦਾ ਅੱਜ ਜਨਮਦਿਨ ਹੈ । ਪਰਮੀਸ਼ ਨੇ ਆਪਣੇ ਇੰਸਟਾਗ੍ਰਾਮ ਸਟੋਰੀਆਂ ਪਾਈਆਂ ਨੇ ਜਿਸ ‘ਚ ਉਹ ਆਪਣੇ ਛੋਟੇ ਭਰਾ ਨੂੰ ਬਰਥਡੇਅ ਵਿਸ਼ ਕਰਦੇ ਹੋਏ ਨਜ਼ਰ ਆਏ । ਉਨ੍ਹਾਂ ਨੇ ਆਪਣੇ ਛੋਟੇ ਭਰਾ ਦੇ ਜਨਮਦਿਨ ਨੂੰ ਖਾਸ ਬਣਾਉਂਦੇ ਹੋਏ ਕੁਕਿੰਗ ਕੀਤੀ ਤੇ ਵਧੀਆ-ਵਧੀਆ ਭੋਜਨ ਤਿਆਰ ਕਰਕੇ ਸੁੱਖਨ ਨੂੰ ਸਰਪ੍ਰਾਈਜ਼ ਕਰ ਦਿੱਤਾ ।
ਇੰਸਟਾ ਸਟੋਰੀ ‘ਚ ਪਰਮੀਸ਼ ਵਰਮਾ ਨੇ ਜਦੋਂ ਸੁੱਖਨ ਵਰਮਾ ਤੋਂ ਪੁੱਛਿਆ ਕਿ ਆਪਣੇ ਜਨਮਦਿਨ ਤੇ ਉਹ ਕਿ ਕਹਿਣਾ ਚਾਹੁੰਦਾ ਹੈ ਤਾਂ ਸੁੱਖਨ ਨੇ ਕਿਹਾ ਕਿ ਸਾਰੇ ਲੋਕੀਂ ਆਪਣੇ ਘਰ ‘ਚ ਰਹੋ ਤੇ ਸੁਰੱਖਿਅਤ ਰਹੋ । ਇਹ ਗੱਲ ਸੁਣ ਕੇ ਪਰਮੀਸ਼ ਵਰਮਾ ਕੁਝ ਭਾਵੁਕ ਹੋਏ ਤੇ ਆਪਣੇ ਭਰਾ ‘ਤੇ ਪਿਆਰ ਲੁਟਾਉਂਦੇ ਹੋਏ ਮੱਥਾ ਚੁੰਮ ਲਿਆ ।
ਜੇ ਗੱਲ ਕਰੀਏ ਸੁੱਖਨ ਵਰਮਾ ਦੀ ਤਾਂ ਉਹ ਬਤੌਰ ਡਾਇਰੈਕਟਰ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਉਹ ਪਰਮੀਸ਼ ਵਰਮਾ ਫ਼ਿਲਮਜ਼ ਨੂੰ ਵੀ ਸੰਭਾਲਦੇ ਨੇ । ਵੱਡੇ ਭਰਾ ਵਾਂਗ ਸੁੱਖਨ ਨੂੰ ਵੀ ਫਿੱਟਨੈੱਸ ਦਾ ਸ਼ੌਂਕ ਹੈ । ਦੱਸ ਦਈਏ ਪਰਮੀਸ਼ ਵਰਮਾ ਵੀ ਆਪਣੇ ਭਰਾ ਨੂੰ ਬਹੁਤ ਪਿਆਰ ਕਰਦੇ ਨੇ । ਉਨ੍ਹਾਂ ਨੇ ਸੁੱਖਨ ਦੇ ਨਾਂਅ ਦਾ ਟੈਟੂ ਆਪਣੀ ਖੱਬੀ ਬਾਂਹ ‘ਤੇ ਗੁੰਦਵਾਇਆ ਹੋਇਆ ਹੈ ।
View this post on Instagram
View this post on Instagram
ਪੰਜਾਬੀ ਗਾਇਕ ਲਾਡੀ ਚਾਹਲ ਨੇ ਵੀ ਸੁੱਖਨ ਨੂੰ ਬਰਥਡੇਅ ਦੀ ਵਧਾਈ ਦਿੰਦੇ ਹੋਏ ਫੋਟੋ ਸ਼ੇਅਰ ਕੀਤੀ ਹੈ ।