ਪਰਮੀਸ਼ ਦੇ 'ਸਭ ਫੜੇ ਜਾਣਗੇ' ਨੇ ਕੀਤਾ ਕਮਾਲ ਹਾਸਿਲ ਕੀਤੀ ਇਹ ਉਪਲਬਧੀ

By  Lajwinder kaur December 6th 2018 12:11 PM -- Updated: December 6th 2018 02:09 PM

ਪੰਜਾਬੀ ਗਾਇਕ ਪਰਮੀਸ਼ ਵਰਮਾ ਦਾ ਨਵਾਂ ਗਾਣਾ ‘ਸਭ ਫੜੇ ਜਾਣਗੇ’ ਰਿਲੀਜ਼ ਹੋ ਚੁੱਕਿਆ ਹੈ ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੋ ਗਈ ਸੀ ਤੇ ਹੁਣ 9 ਮਿਲੀਅਨ ਤੱਕ ਪਹੁੰਚ ਗਈ ਹੈ। ਪਰਮੀਸ਼ ਦਾ ਇਹ ਗੀਤ ਸਭ ਦੀ ਜ਼ੁਬਾਨ 'ਤੇ ਚੜ ਚੁੱਕਿਆ ਹੈ।Parmish Verma Song 'sab fade jange'

ਹੋਰ ਪੜ੍ਹੋ: ਕੈਂਸਰ ਦੀ ਜੰਗ ਜਿੱਤ ਅਪਣੇ ਦੇਸ਼ ਵਾਪਿਸ ਪਰਤ ਕੇ ਭਾਵੁਕ ਹੋਈ ਸੋਨਾਲੀ ਬੇਂਦਰੇ, ਦੇਖੋ ਵੀਡੀਓ

ਪਰਮੀਸ਼ ਵਰਮਾ ਨੇ ਇਹ ਗਾਣਾ ਗੋਲਡੀ ਅਤੇ ਸੱਤੇ ਦੇ ਨਾਲ ਮਿਲ ਕੇ ਬਣਾਇਆ ਹੈ। ਇਸ ਗਾਣੇ ਵਿੱਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਦੇ ਨਾਲ ਇੱਕ ਸਮਾਜਿਕ ਮੈਸਜ਼ ਵੀ ਦਿੱਤਾ ਗਿਆ ਹੈ। ਇਸ ਗੀਤ ਦੀ ਵੀਡੀਓ ਬਹੁਤ ਵਧੀਆ ਬਣਾਈ ਗਈ ਹੈ। ‘ਸਭ ਫੜੇ ਜਾਣਗੇ’ ‘ਚ ਪਰਮੀਸ਼ ਨੇ ਅਪਣੇ ਪੁਰਾਣੇ ਗੀਤਾਂ ਦੀ ਬੀਟ ਵੀ ਲਈ ਹੈ।

Parmish Verma Song 'sab fade jange'

ਗੀਤ ਦੇ ਬੋਲ ਸਰਭਾ ਮਾਨ ਨੇ ਲਿਖੇ ਹਨ ਜਦੋਂ ਕਿ ਇਸ ਦਾ ਮਿਊਜ਼ਿਕ ਦੇਸੀ ਕਰਿਊ ਨੇ ਤਿਆਰ ਕੀਤਾ ਹੈ। ਦੇਸੀ ਕਰਿਊ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ‘ਚ ਛੇਵੀਂ ਮੋਸਟ ਵਿਊਏਡ ਵੀਡੀਓ ਇਨ ਦ ਵਰਲਡ ਲਿਖਿਆ ਨਜ਼ਰ ਆ ਰਿਹਾ ਹੈ। ਗਾਣੇ ਦੀ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਲੋਕ ਆਪਣਿਆਂ ਨੂੰ ਹੀ ਧੋਖੇ ਵਿੱਚ ਰੱਖਦੇ ਹਨ ਪਰ ਸੱਚ ਕਿਸੇ ਨਾ ਕਿਸੇ ਦਿਨ ਸਾਹਮਣੇ ਆ ਹੀ ਜਾਂਦਾ ਹੈ। ਇਸੇ ਲਈ ਤਾਂ ਪਰਮੀਸ਼ ਵਰਮਾ ਕਹਿੰਦੇ ਹਨ ਸਭ ਫੜੇ ਜਾਣਗੇ।

https://www.instagram.com/p/BrAMMWFgmFe/

ਹੋਰ ਪੜ੍ਹੋ:ਜੱਸ ਮਾਣਕ ਨੇ ਮਾਰੀਆਂ ਬਿਗਾਨੇ ਸ਼ਹਿਰ ਵਿੱਚ ਬੜ੍ਹਕਾਂ, ਲੋਕ ਹੋਏ ਇਕੱਠੇ, ਦੇਖੋ ਵੀਡਿਓ

ਜੇ ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ-ਅਦਾਕਾਰ ਪਰਮੀਸ਼ ਵਰਮਾ ਜੋ ਕੇ ਬਹੁਤ ਜਲਦ ਰੋਹਿਤ ਸ਼ੈਟੀ ਦੀ ਹਿੱਟ ਐਕਸ਼ਨ ਹਿੰਦੀ ਮੂਵੀ ‘ਸਿੰਘਮ’ ਦੇ ਪੰਜਾਬੀ ਰੀਮੇਕ ‘ਚ ਲੀਡ ਰੋਲ ਚ ਨਜ਼ਰ ਆਉਣਗੇ।

-Ptc Punjabi

Related Post