ਪਰਮੀਸ਼ ਵਰਮਾ ਨੇ ਫੈਨਜ਼ ਨਾਲ ਸ਼ੇਅਰ ਕੀਤਾ ਆਪਣੀ ਅਗਲੀ ਫ਼ਿਲਮ ਮੈਂ ਤੇ ਬਾਪੂ ਦਾ ਪੋਸਟਰ

By  Pushp Raj February 26th 2022 04:10 PM -- Updated: February 26th 2022 04:49 PM

ਪੌਲੀਵੁੱਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਆਏ ਦਿਨ ਆਪਣੇ ਨਵੇਂ ਲੁੱਕਸ ਨਵੇਂ ਗੀਤਾਂ ਤੇ ਪ੍ਰੋਜੈਕਟਾਂ ਨੂੰ ਲੈ ਕੇ ਸੁਰਖਿਆਂ ਵਿੱਚ ਰਹਿੰਦੇ ਹਨ। ਪਰੀਸ਼ਮ ਵਰਮਾ ਮੁੜ ਇੱਕ ਵਾਰ ਫੇਰ ਆਪਣੀ ਅਗਲੀ ਫ਼ਿਲਮ ਮੈਂ ਤੇ ਬਾਪੂ ਨੂੰ ਲੈ ਸੁਰਖਿਆਂ ਵਿੱਚ ਹਨ। ਹੁਣ ਪਰਮੀਸ਼ ਨੇ ਆਪਣੀ ਇਸ ਫ਼ਿਲਮ ਦਾ ਪੋਸਟਰ ਫੈਨਜ਼ ਨਾਲ ਸ਼ੇਅਰ ਕੀਤਾ ਹੈ।

ਪਰਮੀਸ਼ ਵਰਮਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਇਸ ਰਾਹੀਂ ਉਹ ਅਕਸਰ ਆਪਣੀਆਂ ਤਸਵੀਰਾਂ ਤੇ ਪ੍ਰੋਜੈਕਟਸ ਫੈਨਜ਼ ਨਾਲ ਸਾਂਝੇ ਕਰਦੇ ਰਹਿੰਦੇ ਹਨ। ਹੁਣ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੀ ਮੋਸਟ ਅਵੇਟਿਡ ਫ਼ਿਲਮ ਮੈਂ ਤੇ ਬਾਪੂ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਫ਼ਿਲਮ ਦੀ ਰਿਲੀਜ਼ਿੰਗ ਡੇਟ ਵੀ ਦੱਸ ਹੈ।

ਇਸ ਪੋਸਟਰ ਦੇ ਨਾਲ ਪਰਮੀਸ਼ ਨੇ ਖ਼ਾਸ ਕੈਪਸ਼ਨ ਲਿਖਿਆ ਹੈ। ਕੈਪਸ਼ਨ ਦੇ ਵਿੱਚ ਪਰਮੀਸ਼ ਨੇ ਲਿਖਿਆ , " 22 ਅਪ੍ਰੈਲ, 2022 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ #MainTeBapu ਦੇ ਖਾਸ ਬੰਧਨ ਨੂੰ ਆਨਸਕ੍ਰੀਨ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ? ਜਿਵੇਂ ਕਿ ਪਹਿਲਾਂ ਕਦੇ ਨਹੀਂ ਸੀ। "

ਇਸ ਫ਼ਿਲਮ ਵਿੱਚ ਅਸਲ ਜ਼ਿੰਦਗੀ ਵਿੱਚ ਪਿਉ-ਪੁੱਤਰ ਦੀ ਜੋੜੀ- ਡਾ. ਸਤੀਸ਼ ਵਰਮਾ ਅਤੇ ਪਰਮੀਸ਼ ਵਰਮਾ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ । ਪਰਮੀਸ਼ ਨੇ ਇਸ ਪੋਸਟਰ ਦੇ ਨਾਲ ਫ਼ਿਲਮ ਦੇ ਰਿਲੀਜ਼ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਫ਼ਿਲਮ 22 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਆਵੇਗੀ।

ਦੱਸ ਦਈਏ ਕਿ ਇਹ ਫ਼ਿਲਮ ਜਨਵਰੀ ਵਿੱਚ ਰਿਲੀਜ਼ ਹੋਣੀ ਸੀ, ਪਰ ਕੋਰੋਨਾ ਵਾਇਰਸ ਦੇ ਚੱਲਦੇ ਇਸ ਰਿਲੀਜ਼ਿੰਗ ਡੇਟ ਨੂੰ ਅੱਗੇ ਮੁਲਤਵੀ ਕਰ ਦਿੱਤਾ ਗਿਆ ਸੀ।ਪਰਮੀਸ਼ ਵਰਮਾ ਤੋਂ ਇਲਾਵਾ ਡਾ. ਸਤੀਸ਼ ਵਰਮਾ, ਸੰਜੀਦਾ ਸ਼ੇਖ, ਸੁੱਖੀ ਚਾਹਲ, ਸੁਨੀਤਾ ਧੀਰ ਅਤੇ ਕਈ ਹੋਰਨਾਂ ਕਈ ਕਲਾਕਾਰ ਵੀ ਫ਼ਿਲਮ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।

ਹੋਰ ਪੜ੍ਹੋ : ਜੈਸਮੀਨ ਭਸੀਨ ਨੇ ਖ਼ਾਸ ਨੋਟ ਲਿਖ ਕੇ ਐਲੀ ਗੋਨੀ ਨੂੰ ਦਿੱਤੀ ਜਨਮਦਿਨ ਵਧਾਈ, ਵੇਖੋ ਤਸਵੀਰਾਂ

ਜੇਕਰ ਫ਼ਿਲਮ ਦੀ ਕਹਾਣੀ ਬਾਰੇ ਗੱਲ ਕਰੀਏ ਤਾਂ ਇਸ ਦੇ ਸਿਰਲੇਖ ਤੋਂ ਪਤਾ ਲੱਗਦਾ ਹੈ ਕਿ ਕਹਾਣੀ ਪਿਤਾ ਅਤੇ ਪੁੱਤਰ ਵਿਚਕਾਰ ਵਿਲੱਖਣ ਕੈਮਿਸਟਰੀ ਨੂੰ ਦਰਸਾਉਂਦੀ ਹੈ। ਜਿਸ ਵਿੱਚ ਬਹੁਤ ਸਾਰੇ ਈਮੋਸ਼ਨਲ ਡਰਾਮਾ ਅਤੇ ਕਾਮੇਡੀ ਵੀ ਸ਼ਾਮਲ ਹੈ। ਪਰਮੀਸ਼ ਵਰਮਾ ਅਤੇ ਡਾ. ਸਤੀਸ਼ ਵਰਮਾ ਦੀ ਕੈਮਿਸਟਰੀ ਬਾਰੇ ਸਭ ਜਾਣਦੇ ਹਨ। ਹਰ ਸਮੇਂ, ਪਰਮੀਸ਼ ਵਰਮਾ ਆਪਣੇ ਸੁਪਰਹੀਰੋ ਯਾਨੀ ਕਿ ਉਸਦੇ ਪਿਤਾ ਤੋਂ ਹਾਸਲ ਕੀਤੀਆਂ ਸਿੱਖਿਆਵਾਂ ਬਾਰੇ ਦੱਸਦਾ ਹੈ।

ਹੁਣ ਇਸ ਪਿਉ ਪੁੱਤ ਦੀ ਅਸਲ ਜੋੜੀ ਪਹਿਲੀ ਵਾਰ ਫ਼ਿਲਮੀ ਪਰਦੇ 'ਤੇ ਇੱਕਠੀ ਸਕ੍ਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ। ਫੈਨਜ਼ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ। ਜਗਦੀਪ ਵੜਿੰਗ ਵੱਲੋ ਲਿਖੀ, ਫ਼ਿਲਮ ਨੂੰ ਉਦੈ ਪ੍ਰਤਾਪ ਸਿੰਘ ਨਿਰਦੇਸ਼ਤ ਕੀਤਾ ਜਾ ਰਿਹਾ ਹੈ ਅਤੇ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਪਰਮੀਸ਼ ਵਰਮਾ ਫਿਲਮਜ਼ ਦੁਆਰਾ ਨਿਰਮਿਤ ਹੈ।

 

View this post on Instagram

 

A post shared by ??????? ????? (@parmishverma)

Related Post