ਸੋਸ਼ਲ ਮੀਡੀਆ ਉੱਤੇ ਪਰਮੀਸ਼ ਵਰਮਾ ਦੇ ਗੀਤ ‘ਜਾ ਵੇ ਜਾ’ ਦੀ ਧੂਮ, ਗੀਤ ਦੀ ਸ਼ਾਨਦਾਰ ਵੀਡੀਓ ਹੋਈ ਰਿਲੀਜ਼

ਲਓ ਜੀ, ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਜੋ ਬੈਕ ਟੂ ਬੈਕ ਆਪਣੀ ਫ਼ਿਲਮਾਂ ਦਾ ਐਲਾਨ ਕਰ ਰਹੇ ਹਨ। ਪਰ ਇਸਦੇ ਬਾਵਜੂਦ ਪਰਮੀਸ਼ ਵਰਮਾ ਆਪਣੇ ਫੈਨਜ਼ ਦੇ ਲਈ ਆਪਣੀ ਨਵੀਂ ਪੇਸ਼ਕਸ਼ ਲੈ ਕੇ ਹਾਜ਼ਿਰ ਹੋ ਗਏ ਹਨ। ਪਰਮੀਸ਼ ਵਰਮਾ ਦਾ ਨਵਾਂ ਗੀਤ ‘ਜਾ ਵੇ ਜਾ’ ਰਿਲੀਜ਼ ਹੋ ਚੁੱਕਿਆ ਹੈ। ਜਿਸ ਦੀ ਜਾਣਕਾਰੀ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡਆ ਉੱਤੇ ਲਿੰਕ ਸ਼ੇਅਰ ਕਰਕੇ ਦਿੱਤੀ ਹੈ।
View this post on Instagram
ਹੋਰ ਵੇਖੋ:ਕਰਨ ਔਜਲਾ ਦਾ ਨਵਾਂ ਗੀਤ ਪੇਸ਼ ਕਰ ਰਿਹਾ ਹੈ ਸੱਚੇ ਪਿਆਰ ਦੀ ਅਹਿਮੀਅਤ, ਦੇਖੋ ਵੀਡੀਓ
ਗੱਲ ਕਰਦੇ ਹਾਂ ਪਰਮੀਸ਼ ਵਰਮਾ ਦੇ ਗੀਤ ਦੀ ਜਿਸ ਨੂੰ ਉਹਨਾਂ ਨੇ ਬਹੁਤ ਹੀ ਖੂਬਸੂਰਤ ਗਾਇਆ ਹੈ। ‘ਜਾ ਵੇ ਜਾ’ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਜੀ ਸਿੱਧੂ ਨੇ ਲਿਖੇ ਹਨ ਅਤੇ ਮਿਊਜ਼ਿਕ ਜੇ ਸਟੇਟਿਕ ਨੇ ਦਿੱਤਾ ਹੈ। ਪਰਮੀਸ਼ ਵਰਮਾ ਆਪਣੇ ਗੀਤ ‘ਚ ਖੁਦ ਅਭਿਨੈ ਕਰਦੇ ਹੋਏ ਨਜ਼ਰ ਆ ਰਹੇ ਹਨ। ਗੀਤ ਦੀ ਵੀਡੀਓ ਬਹੁਤ ਹੀ ਸ਼ਾਨਦਾਰ ਬਣਾਈ ਹੈ। ਗੀਤ ਦੇ ਬੋਲਾਂ ਰਾਹੀਂ ਵਿਆਹ ਤੋਂ ਬਾਅਦ ਆਉਣ ਵਾਲੀਆਂ ਦਿੱਕਤਾਂ ਨੂੰ ਬੜੇ ਹੀ ਪਿਆਰੇ ਢੰਗ ਨਾਲ ਵੀਡੀਓ ਰਾਹੀਂ ਪੇਸ਼ ਕੀਤਾ ਗਿਆ ਹੈ। ਪਰਮੀਸ਼ ਵਰਮਾ ਨੇ ਇਹ ਗੀਤ ਕੁੜੀ ਦੇ ਪੱਖੋਂ ਗਾਇਆ ਹੈ। ਪਰਮੀਸ਼ ਵਰਮਾ ਦੇ ਇਸ ਗੀਤ ਨੂੰ ਸਪੀਡ ਰਿਕਾਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। 'ਜਾ ਵੇ ਜਾ' ਗੀਤ ਦੇ ਵੀਡੀਓ ਦੇ ਅਖੀਰਲੇ ਭਾਗ ਵਿੱਚ ਸਰੋਤਿਆਂ ਵੱਲੋਂ ਤਿਆਰ ਕੀਤੀਆਂ ਵੀਡੀਓਜ਼ ਨੂੰ ਵੀ ਪੇਸ਼ ਕੀਤਾ ਗਿਆ ਹੈ। ਗੀਤ ਨੂੰ ਆਏ ਕੁਝ ਹੀ ਸਮਾਂ ਹੋਇਆ ਹੈ ਪਰ ਸਰੋਤਿਆਂ ਵੱਲੋਂ ਗੀਤ ਨੂੰ ਵਧੀਆ ਰਿਸਪਾਂਸ ਮਿਲ ਰਿਹਾ ਹੈ।