ਪੰਜਾਬੀ ਅਦਾਕਾਰ ਤੇ ਗਾਇਕ ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਸ ਵਾਰ ਉਨ੍ਹਾਂ ਨੇ ਬਹੁਤ ਹੀ ਖ਼ਾਸ ਪੋਸਟ ਆਪਣੇ ਪਿਤਾ ਲਈ ਪਾਈ ਹੈ ।
ਹੋਰ ਵੇਖੋ : ਪਰਮੀਸ਼ ਵਰਮਾ ਤੇ ਯੂ ਟਿਊਬ ਸਟਾਰ ਅਮਿਤ ਭੜਾਣਾ ਆਏ ਇਕੱਠੇ, ਕੁਝ ਹੀ ਘੰਟਿਆਂ 'ਚ 15 ਲੱਖ ਦੇ ਕਰੀਬ ਹੋਏ ਵਿਊਜ਼, ਦੇਖੋ ਵੀਡੀਓ
ਉਨ੍ਹਾਂ ਨੇ ਆਪਣੇ ਡੈਡੀ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਲੈਕੇ ਜੱਫੀ ਵਿੱਚ ਮੈਨੂੰ, ਏਦਾਂ ਈ ਕੱਸਦਾ ਰਹੇ,
ਦੁਆ ਮੇਰੀ ਰੱਬਾ, ਬਾਪੂ ਸਦਾ ਹੱਸਦਾ ਰਹੇ ।..’ ਇਸ ਤਸਵੀਰ ‘ਚ ਪਰਮੀਸ਼ ਵਰਮਾ ਆਪਣੇ ਪਿਤਾ ਦੇ ਨਾਲ ਹੱਸਦੇ ਹੋਏ ਜੱਫੀ ਪਾਉਂਦੇ ਹੋਏ ਦਿਖਾਈ ਦੇ ਰਹੇ ਨੇ । ਦਰਸ਼ਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ । ਇਸ ਪੋਸਟ ਨੂੰ ਤਿੰਨ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।
ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਸਾਲ ਉਹ ‘ਜਿੰਦੇ ਮੇਰੀਏ’ ਵਰਗੀ ਸੁਪਰ ਹਿੱਟ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।