ਪਰਮੀਸ਼ ਵਰਮਾ ਦੇ ਇਸ ਐਡਵੈਂਚਰ ਨੂੰ ਦੇਖ ਕੇ ਤੁਸੀਂ ਹੋ ਜਾਵੋਗੇ ਹੈਰਾਨ, ਦੇਖੋ ਵੀਡੀਓ

ਫ਼ਿਲਮ ‘ਦਿਲ ਦੀਆਂ ਗੱਲਾਂ’ ਦੀ ਸਫਲਤਾ ਤੋਂ ਬਾਅਦ ਪਰਮੀਸ਼ ਵਰਮਾ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਹਨ। ਜਿਸਦੇ ਚੱਲਦੇ ਉਹ ਕੈਨੇਡਾ ਦੀਆਂ ਹਸੀਨ ਵਾਦੀਆਂ ‘ਚ ਘੁੰਮ ਰਹੇ ਹਨ। ਉਹ ਆਪਣੀ ਫ਼ਿਲਮ 'ਚ ਰੁੱਝੇ ਹੋਣ ਕਾਰਨ ਸੈਰ ਸਪਾਟੇ ਲਈ ਸਮਾਂ ਨਹੀਂ ਸੀ ਕੱਢ ਪਾ ਰਹੇ। ਪਰ ਹੁਣ ਉਨ੍ਹਾਂ ਨੇ ਕੁਝ ਸਮਾਂ ਆਪਣੇ ਲਈ ਕੱਢਿਆ ਹੈ ਤੇ ਉਹ ਕੈਨੇਡਾ ਪਹੁੰਚੇ ਹੋਏ ਹਨ। ਜਿੱਥੇ ਉਹ ਸਰੀ ਦੇ ਮਸ਼ਹੂਰ ਪੱਲ ਉੱਤੇ Bungee jumping ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ।
View this post on Instagram
ਹੋਰ ਵੇਖੋ:ਵਿਆਹ ਵਾਲੇ ਦਿਨ ਵੀ ਲਾੜਾ ਖੇਡਦਾ ਰਿਹਾ PUBG ਗੇਮ, ਵੀਡੀਓ ਹੋ ਰਹੀ ਹੈ ਖੂਬ ਵਾਇਰਲ
ਵੀਡੀਓ ‘ਚ ਦੇਖ ਸਕਦੇ ਹੋ ਪਰਮੀਸ਼ ਵਰਮਾ ਕਿਵੇਂ ਇਸ ਦਾ ਅਨੰਦ ਲੈ ਰਹੇ ਨੇ। ਉਹ ਇੱਕ ਉੱਚੇ ਪੁੱਲ ਉੱਤੇ ਖੜ੍ਹੇ ਹੋਏ ਨੇ ਤੇ ਉੱਥੋਂ ਛਾਲਾਂਗ ਮਾਰ ਰਹੇ ਹਨ। ਪਰ ਉਨ੍ਹਾਂ ਸੈਫਟੀ ਦਾ ਪੂਰਾ ਧਿਆਨ ਰੱਖਿਆ ਹੋਇਆ ਹੈ। ਰੱਸੀ ਦੇ ਨਾਲ ਬੰਨੇ ਪਰਮੀਸ਼ ਵਰਮਾ ਕੁੱਦਣ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਆਪਣੀ ਜਪਿੰਗ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਅਪਲੋਡ ਕੀਤੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਪਰਮੀਸ਼ ਵਰਮਾ ਦੀ ਇਸ ਵੀਡੀਓ ਨੂੰ ਆਏ ਅਜੇ ਕੁਝ ਹੀ ਸਮਾਂ ਹੋਇਆ ਤੇ ਇੱਕ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਪ੍ਰਸ਼ੰਸਕਾਂ ਨੇ ਮੈਸੇਜਾਂ ਦੀ ਝੜੀ ਲਾ ਦਿੱਤੀ ਹੈ।
View this post on Instagram
What shall I write about my Mother, She’s the One who Wrote Me. #HappyMothersDay.
ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਮਲਟੀ ਟੈਂਲੇਟਿੰਗ ਕਲਾਕਾਰ ਨੇ ਉਹ ਡਾਇਰੈਕਟਰ, ਮਾਡਲ ਤੇ ਗਾਇਕੀ ਦੇ ਨਾਲ ਅਦਾਕਾਰ ਵੀ ਨੇ। ਹਾਲ ਹੀ ਚ ਉਨ੍ਹਾਂ ਦੀ ਪੰਜਾਬੀ ਫ਼ਿਲਮ ਦਿਲ ਦੀਆਂ ਗੱਲਾਂ ਸਰੋਤਿਆਂ ਦੇ ਰੁਬਰੂ ਹੋਈ ਹੈ। ਇਸ ਫ਼ਿਲਮ ‘ਚ ਮੁੱਖ ਕਿਰਦਾਰਾਂ ਚ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਨਜ਼ਰ ਆਏ ਸਨ।