ਲਓ ਜੀ ਪਰਮੀਸ਼ ਵਰਮਾ ਨੇ ਵੀ ਆਪਣੇ ਦਰਸ਼ਕਾਂ ਨੂੰ ਤੋਹਫਾ ਦੇ ਦਿੱਤਾ ਹੈ। ਜੀ ਹਾਂ ਉਨ੍ਹਾਂ ਦੀ ਮੋਸਟ ਅਵੇਟਡ ਫ਼ਿਲਮ ‘ਮੈਂ ਤੇ ਬਾਪੂ’ ਦੀ ਝਲਕ ਦੇਖਣ ਲਈ ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸਨ। ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਤੇ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੈ।
ਹੋਰ ਪੜ੍ਹੋ : Lock Upp: ਕੀ 'ਪਵਿੱਤਰ ਰਿਸ਼ਤਾ' ਫੇਮ ਅੰਕਿਤਾ ਲੋਖੰਡੇ ਗਰਭਵਤੀ ਹੈ? ਕੰਗਨਾ ਰਣੌਤ ਨੂੰ ਕਿਹਾ- ‘ਵਿੱਕੀ ਨੂੰ ਵੀ ਅਜੇ ਪਤਾ ਨਹੀਂ ਹੈ’
‘ਮੈਂ ਤੇ ਬਾਪੂ’ ਫ਼ਿਲਮ ਦਾ ਕਮਾਲ ਦਾ ਟ੍ਰੇਲਰ ਸੋਸ਼ਲ ਮੀਡੀਆ ਉੱਤੇ ਖੂਬ ਧੱਕ ਪਾ ਰਿਹਾ ਹੈ। ਟ੍ਰੇਲਰ ‘ਚ ਨਜ਼ਰ ਆ ਰਿਹਾ ਹੈ ਕਿ ਪਰਮੀਸ਼ ਵਰਮਾ ਆਪਣਾ ਵਿਆਹ ਕਰਵਾਉਣ ਚਾਹੁੰਦੇ ਨੇ। ਪਰ ਪਰਮੀਸ਼ ਵਰਮਾ ਦੇ ਹੋਣ ਵਾਲੇ ਸਹੁਰੇ ਵਿਆਹ ਤੋਂ ਬਾਅਦ ਉਸ ਨੂੰ ਕੈਨੇਡਾ ਵੱਸਣ ਦੀ ਗੱਲ ਕਹਿੰਦੇ ਹਨ। ਪਰ ਪਰਮੀਸ਼ ਵਰਮਾ ਨੂੰ ਪਤਾ ਹੈ ਕਿ ਉਸਦਾ ਬਾਪੂ ਨਹੀਂ ਮੰਨੇਗਾ, ਇਸ ਲਈ ਉਹ ਆਪਣੇ ਪਿਤਾ ਦਾ ਇੱਕਲਾਪਣ ਦੂਰ ਕਰਨ ਲਈ ਆਪਣੇ ਲਈ ਮਾਂ ਤੇ ਪਿਤਾ ਲਈ ਪਤਨੀ ਲੱਭਣ ਲੱਗ ਜਾਂਦਾ ਹੈ। ਆਪਣੇ ਪਿਤਾ ਨੂੰ ਦੂਜੇ ਵਿਆਹ ਦੇ ਲਈ ਪਰਮੀਸ਼ ਵਰਮਾ ਰਾਜੀ ਕਰ ਲੈਂਦਾ ਹੈ। ਪਰ ਕਹਾਣੀ ‘ਚ ਦਿਲਚਸਪ ਮੋੜ ਆ ਜਾਂਦਾ ਹੈ ਜਦੋਂ ਪਰਮੀਸ਼ ਵਰਮਾ ਦੇ ਹੋਣ ਵਾਲੇ ਸਹੁਰੇ ਪਰਿਵਾਰ ਪਰਮੀਸ਼ ਦੇ ਪਿਤਾ ਦੇ ਵਿਆਹ ਉੱਤੇ ਇਤਰਾਜ ਚੁੱਕਦੇ ਹਨ। ਫਿਰ ਪਰਮੀਸ਼ ਵਰਮਾ ਵੀ ਆਪਣੇ ਪਿਤਾ ਨੂੰ ਵਿਆਹ ਕਰਨ ਤੋਂ ਮਨਾ ਕਰਦਾ ਹੈ, ਪਰ ਉਸ ਵੇਲੇ ਬਾਪੂ ਅੱੜ ਜਾਂਦਾ ਹੈ। ਜਿਸ ਕਰਕੇ ਦੋਵੇਂ ਜਣੇ ਘਰ ‘ਚ ਵੰਡ ਕਰ ਲੈਂਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪਰਮੀਸ਼ ਘੋੜੀ ਚੜ੍ਹਦੇ ਨੇ ਜਾਂ ਫਿਰ ਬਾਪੂ, ਇਸ ਗੱਲ ਦਾ ਖੁਲਾਸਾ ਤਾਂ ਸਿਨੇਮਾ ਘਰ ਜਾ ਕੇ ਹੀ ਹੋਵੇਗਾ। ਦਰਸ਼ਕਾਂ ਵੱਲੋਂ ਟ੍ਰੇਲਰ ਨੂੰ ਰੱਜ ਕੇ ਪਿਆਰ ਮਿਲ ਰਿਹਾ ਹੈ ਤੇ ਹਰ ਇੱਕ ਨੂੰ ਪਿਓ-ਪੁੱਤ ਦੀ ਕਮਿਸਟਰੀ ਖੂਬ ਪਸੰਦ ਆ ਰਹੀ ਹੈ।
ਹੋਰ ਪੜ੍ਹੋ : ਸਕੀਆਂ ਭੈਣਾਂ ਤੋਂ ਕਿਵੇਂ ਬਣੀਆਂ ਸੌਂਕਣਾ, ਰਿਲੀਜ਼ ਹੋਇਆ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਸੌਂਕਣ ਸੌਂਕਣੇ’ ਦਾ ਟੀਜ਼ਰ
ਪਰਮੀਸ਼ ਵਰਮਾ ਡਾ. ਸਤੀਸ਼ ਵਰਮਾ ਤੋਂ ਇਲਾਵਾ ਸੰਜੀਦਾ ਸ਼ੇਖ, ਸੁੱਖੀ ਚਾਹਲ, ਸੁਨੀਤਾ ਧੀਰ ਅਤੇ ਕਈ ਹੋਰ ਕਲਾਕਾਰ ਵੀ ਫ਼ਿਲਮ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਜਗਦੀਪ ਵੜਿੰਗ ਵੱਲੋ ਲਿਖੀ ਗਈ ਹੈ ਤੇ ਫ਼ਿਲਮ ਨੂੰ ਉਦੈ ਪ੍ਰਤਾਪ ਸਿੰਘ ਨੇ ਡਾਇਰੈਕਟ ਕੀਤਾ ਹੈ। ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਪਰਮੀਸ਼ ਵਰਮਾ ਫਿਲਮਜ਼ ਦੁਆਰਾ 22 ਅਪ੍ਰੈਲ ਨੂੰ ਇਹ ਫ਼ਿਲਮ ਰਿਲੀਜ਼ ਕੀਤੀ ਜਾਵੇਗੀ ।