ਪਰਮੀਸ਼ ਵਰਮਾ ਨੇ ਸੋਨਮ ਬਾਜਵਾ ਲਈ ਕੀਤੀ ਅਜਿਹੀ ਅਨਾਊਂਸਮੈਂਟ ਕਿ ਸਭ ਹੋ ਗਏ ਹੈਰਾਨ, ਦੇਖੋ ਵੀਡੀਓ
ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ‘ਸਿੰਘਮ’ ਫ਼ਿਲਮ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੀ ਹੈ। ਜਿਹੜੀ ਕਿ ਬਾਕਸ ਆਫ਼ਿਸ ਉੱਤੇ ਚੰਗੀ ਕਮਾਈ ਕਰ ਰਹੀ ਹੈ। ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਦੱਸ ਦਈਏ ਇਹ ਵੀਡੀਓ ਸਿੰਘਮ ਦੇ ਗਾਣੇ ‘ਕੱਲੀ ਕਿਤੇ ਮਿਲ’ ਦੇ ਸ਼ੂਟ ਵੇਲੇ ਦੀ ਹੈ। ਇਹ ਗਾਣਾ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦਾ ਸੀ। ਜਿਸ ਨੂੰ ਸਿੰਘਮ ਫ਼ਿਲਮ ‘ਚ ਗਾਇਕ ਕੁਲਵਿੰਦਰ ਢਿੱਲੋਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਇਸ ਗੀਤ ਨੂੰ ਮੁੜ ਸੁਰਜਿਤ ਕੀਤਾ ਗਿਆ ਹੈ।
View this post on Instagram
During our shoot of #KalliKiteMil !! #Singham Kine Kine Dekh Li ?
ਹੋਰ ਵੇਖੋ:
ਇਸ ਵੀਡੀਓ ‘ਚ ਦੇਖ ਸਕਦੇ ਹੋ ਕਿ ਪਰਮੀਸ਼ ਵਰਮਾ ਸਟੇਜ ‘ਤੇ ਅਨਾਊਂਸਮੈਂਟ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਜਦੋਂ ਹਿੰਦੀ ਲਹਿਜ਼ੇ ‘ਚ ਭੈਣੋਂ ਔਰ ਭਾਈਓ ਬੋਲਿਆ ਤਾਂ ਸਭ ਹੈਰਾਨ ਰਹਿ ਗਏ। ਬਾਕੀ ਤੁਸੀਂ ਹੇਠ ਦਿੱਤੀ ਵੀਡੀਓ ‘ਚ ਦੇਖੋ ਕਿ ਪਰਮੀਸ਼ ਵਰਮਾ ਨੇ ਸੋਨਮ ਬਾਜਵਾ ਦੇ ਲਈ ਕੀ ਅਨਾਊਂਸਮੈਂਟ ਕੀਤੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।
View this post on Instagram
ਜੇ ਗੱਲ ਕਰੀਏ ਸਿੰਘਮ ਫ਼ਿਲਮ ਦੀ ਤਾਂ ਇਹ ਹਿੰਦੀ ਸਿੰਘਮ ਦੀ ਪੰਜਾਬੀ ਰੀਮੇਕ ਹੈ। ਜਿਸ ‘ਚ ਮੁੱਖ ਕਿਰਦਾਰ ‘ਚ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਕਰਤਾਰ ਚੀਮਾ ਨਕਾਰਾਤਮਕ ਰੋਲ ‘ਚ ਨਜ਼ਰ ਆ ਰਹੇ ਹਨ।