ਪਰਮੀਸ਼ ਵਰਮਾ ਨਵੇਂ ਪੰਜਾਬੀ ਗੀਤ ‘Main te Meri Gaddi’ ‘ਚ ਅਦਾਕਾਰਾ ਓਸ਼ੀਨ ਬਰਾੜ ਦੇ ਨਾਲ ਅਦਾਕਾਰੀ ਕਰਦੇ ਹੋਏ ਆਉਣਗੇ ਨਜ਼ਰ

ਪੰਜਾਬੀ ਮਨੋਰੰਜਨ ਜਗਤ ਦੇ ਮਲਟੀ ਸਟਾਰ ਕਲਾਕਾਰ ਪਰਮੀਸ਼ ਵਰਮਾ Parmish Verma, ਜੋ ਕਿ ਬੈਕ ਟੂ ਬੈਕ ਆਪਣੇ ਪ੍ਰੋਜੈਕਟਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਜੀ ਹਾਂ ਵਿਆਹ ਤੋਂ ਬਾਅਦ ਉਹ ਆਪਣਾ ਨਵਾਂ ਗੀਤ ‘ਨੋ ਮੌਰ ਛੜਾ’ ਗੀਤ ਲੈ ਕੇ ਆਏ ਸੀ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਇੱਕ ਹੋਰ ਆਉਣ ਵਾਲੇ ਪ੍ਰੋਜੈਕਟ ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ।
Image Source -Instagram
ਜੀ ਹਾਂ ਉਹ ਬਹੁਤ ਜਲਦ ਮੈਂ ਤੇ ਮੇਰੀ ਗੱਡੀ ਟਾਈਟਲ ਹੇਠ ਆਉਣ ਵਾਲੇ ਗੀਤ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਗੀਤ ਨੂੰ ਲਿਖਿਆ ਅਤੇ ਗਾਇਆ ਹੈ ਗਾਇਕ ਫਤਿਹ ਸ਼ੇਅਰਗਿੱਲ (FATEH SHERGILL)। ਇਸ ਗੀਤ ਨੂੰ Rox A ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਣਗੇ। ਗਾਣੇ ਦੇ ਮਿਊਜ਼ਿਕ ਵੀਡੀਓ ਚ ਪਰਮੀਸ਼ ਵਰਮਾ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ ਅਦਾਕਾਰਾ ਓਸ਼ੀਨ ਬਰਾੜ। ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਕੁਝ ਨਵਾਂ..ਮੈਨੂੰ ਆਸ ਹੈ ਕਿ ਇਹ ਤੁਹਾਨੂੰ ਬਹੁਤ ਪਸੰਦ ਆਵੇਗਾ ‘Main te Meri Gadd’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
Image Source -Instagram
ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਬਤੌਰ ਵੀਡੀਓ ਡਾਇਰੈਕਟਰ, ਗਾਇਕ, ਮਾਡਲ, ਐਕਟਰ ਕੰਮ ਕਰ ਚੁੱਕੇ ਹਨ। ਬਹੁਤ ਜਲਦ ਉਹ ਆਪਣੇ ਪਿਤਾ ਦੇ ਨਾਲ ਮੈਂ ਤੇ ਬਾਪੂ ਟਾਈਟਲ ਬਣੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਹਾਲ ਹੀ ‘ਚ ਉਹ ਆਪਣੀ ਕੈਨੇਡੀਅਨ ਪੰਜਾਬੀ ਗਰਲਫ੍ਰੈਂਡ ਗੀਤ ਗਰੇਵਾਲ ਦੇ ਨਾਲ ਵਿਆਹ ਦੇ ਬੰਧਨ ਚ ਬੱਝੇ ਹਨ। ਆਪਣੇ ਵਿਆਹ ਕਰਕੇ ਪਰਮੀਸ਼ ਵਰਮਾ ਖੂਬ ਸੁਰਖੀਆਂ ‘ਚ ਬਣੇ ਰਹੇ ਸੀ। ਦੱਸ ਦਈਏ ਪਰਮੀਸ਼ ਵਰਮਾ ਅਖੀਰਲੀ ਵਾਰ ਜਿੰਦੇ ਮੇਰੀਏ ਫ਼ਿਲਮ ‘ਚ ਨਜ਼ਰ ਆਏ ਸੀ।
View this post on Instagram