‘ਲੈਂਡ ਕਰਾ ਦੇ’ ਪੈਰਾਗਲਾਇਡਿੰਗ ਵਾਲੀ ਵਾਇਰਲ ਵੀਡੀਓ ਨੂੰ ਪਰਮੀਸ਼ ਵਰਮਾ ਤੇ ਅਮਿਤ ਭਡਾਣਾ ਨੇ ਲਗਾਇਆ ਆਪਣੇ ਮਜ਼ਾਕੀਆ ਅੰਦਾਜ਼ ‘ਚ ਤੜਕਾ,ਦੇਖੋ ਵੀਡੀਓ
ਕੁਝ ਦਿਨ ਪਹਿਲਾਂ ਇੱਕ ਪੈਰਾਗਲਾਇਡਿੰਗ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਲਰ ਹੋਇਆ ਸੀ। ਜਿਸ ‘ਚ ਇੱਕ ਵਿਅਕਤੀ ਪਹਿਲੀ ਵਾਰ ਆਸਮਾਨ ‘ਚ ਉਡਣ ਦਾ ਅਨੰਦ ਲੈ ਰਿਹਾ ਹੈ ਤੇ ਅਚਾਨਕ ਉਸ ਨੂੰ ਡਰ ਲਗਦਾ ਹੈ ਤੇ ਉਹ ਪੈਰਾਗਲਾਇਡਿੰਗ ਵਾਲੇ ਭਾਈ ਦੀਆਂ ਮਿੰਨਤਾਂ ਕਰਦਾ ਹੈ ਕਿ ਉਸ ਨੂੰ ਹੇਠਾ ਉਤਾਰ ਦੇਵੇ। ਵਿਪਿਨ ਸਾਹੂ ਨਾਂਅ ਦਾ ਇਹ ਸ਼ਖਸ਼ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇੰਟਰਨੈੱਟ ਸੇਨਸੇਸ਼ਨ ਬਣ ਗਿਆ।
View this post on Instagram
Hayabusa nahin HayaFupa ?? Our Version of paragliding ? @parmishverma ?
ਹੋਰ ਵੇਖੋ:‘ਨੱਚਣ ਤੋਂ ਪਹਿਲਾਂ’ ਗਾਣੇ ‘ਤੇ ਇਸ ਛੋਟੇ ਬੱਚੇ ਦੇ ਅੰਦਾਜ਼ ਨੇ ਜਿੱਤਿਆ ਯੁਵਰਾਜ ਹੰਸ ਦਾ ਦਿਲ, ਵੀਡੀਓ ਕੀਤਾ ਸਾਂਝਾ
ਪਰਮੀਸ਼ ਵਰਮਾ ਤੇ ਅਮਿਤ ਭਡਾਣਾ ਨੇ ਵੀ ਇਸ ਵੀਡੀਓ ਉੱਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਮਜ਼ਾਕੀਆ ਅੰਦਾਜ਼ ਵਾਲੀ ਵੀਡੀਓ ਬਣਾਈ ਹੈ। ਜਿਸ ‘ਚ ਅਮਿਤ ਭਡਾਣਾ ਜੋ ਕਿ ਵਾਇਰਲ ਵਿਅਕਤੀ ਵਾਲੇ ਦਾ ਰੋਲ ਨਿਭਾ ਰਿਹਾ ਹੈ ਤੇ ਪਰਮੀਸ਼ ਵਰਮਾ ਲੈਂਡ ਕਰਵਾਉਣ ਵਾਲੇ ਵਿਅਕਤੀ ਦੀ ਐਕਟਿੰਗ ਕਰ ਰਹੇ ਹਨ। ਇਹ ਵੀਡੀਓ ਕੁਝ ਦਿਨ ਪਹਿਲਾਂ ਦਾ ਹੈ ਪਰ ਦਰਸ਼ਕਾਂ ਨੂੰ ਪਰਮੀਸ਼ ਵਰਮਾ ਤੇ ਅਮਿਤ ਭਡਾਣਾ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ ਹੁਣ ਤੱਕ ਅੱਠ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ।