ਆਪਣੀ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਪਰਮਿੰਦਰ ਗਿੱਲ ਨੇ ਆਪਣੀ ਇਸ ਸ਼ੌਰਟ ਮੂਵੀ ‘ਚ ਦਿੱਤਾ ਖ਼ਾਸ ਸੁਨੇਹਾ

By  Shaminder October 2nd 2020 05:16 PM

ਪਰਮਿੰਦਰ ਗਿੱਲ ਜਿਨ੍ਹਾਂ ਨੂੰ ਤੁਸੀਂ ਅਕਸਰ ਕਈ ਫ਼ਿਲਮਾਂ ‘ਚ ਵੱਖ-ਵੱਖ ਕਿਰਦਾਰਾਂ ‘ਚ ਵੇਖਿਆ ਹੋਵੇਗਾ।ਹੁਣ ਉਹ ਆਪਣੀ ਇੱਕ ਸ਼ੌਰਟ ਫ਼ਿਲਮ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਰ ਹੋਏ ਨੇ । ਇਸ ਫ਼ਿਲਮ ‘ਚ ਪਰਮਿੰਦਰ ਗਿੱਲ ਨੇ ਇੱਕ ਅਜਿਹੀ ਮਾਂ ਦਾ ਕਿਰਦਾਰ ਨਿਭਾਇਆ ਹੈ ।

parminder gill parminder gill

ਇਸ ਸ਼ੌਰਟ ਫ਼ਿਲਮ ‘ਚ ਉਨ੍ਹਾਂ ਨੇ ਬਹੁਤ ਹੀ ਖੂਬਸੂਰਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਨ੍ਹਾਂ ਪੁੱਤਰਾਂ ਨੂੰ ਦੁਆਵਾਂ ਮੰਗ ਮੰਗ ਲਿਆ ਹੁੰਦਾ ਹੈ ਉਹੀ ਪੁੱਤਰ ਆਪਣੀਆਂ ਮਾਵਾਂ ਨੂੰ ਬਿਰਧ ਆਸ਼ਰਮ ‘ਚ ਛੱਡ ਦਿੰਦੇ ਹਨ ।

ਹੋਰ ਪੜ੍ਹੋ:ਕਿਸਾਨਾਂ ਦੇ ਸਮਰਥਨ ‘ਚ ਪੰਜਾਬੀ ਇੰਡਸਟਰੀ ਦੀਆਂ ਹੀਰੋਇਨਾਂ ਪਰਮਿੰਦਰ ਗਿੱਲ, ਰੁਪਿੰਦਰ ਰੂਪੀ ਵੀ ਧਰਨੇ ‘ਚ ਹੋਈਆਂ ਸ਼ਾਮਿਲ

parminder gill parminder gill

‘ਸਜ਼ਾ’ ਟਾਈਟਲ ਹੇਠ ਰਿਲੀਜ਼ ਕੀਤੀ ਗਈ ਇਸ ਸ਼ੌਰਟ ਫ਼ਿਲਮ ‘ਚ ਉਨ੍ਹਾਂ ਲੋਕਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਕੁੱਖ ‘ਚ ਆਪਣੀਆਂ ਧੀਆਂ ਨੂੰ ਮਾਰ ਦਿੰਦੇ ਹਨ ।

parminder Gill parminder Gill

ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਪਰਮਿੰਦਰ ਗਿੱਲ  ਗਿੱਲ ਦਾ ਜਨਮ 16 ਸਤੰਬਰ 1970 ਨੂੰ ਲੁਧਿਆਣਾ ਦੇ ਰਾਏਕੋਟ ‘ਚ ਮਾਤਾ ਕ੍ਰਿਸ਼ਨ ਕੌਰ ਦੀ ਕੁੱਖੋਂ ਅਤੇ ਪਿਤਾ ਰਣਜੀਤ ਸਿੰਘ ਮੀਨ ਦੇ ਘਰ ਹੋਇਆ ।

ਉਨ੍ਹਾਂ ਨੇ ਆਪਣੀ ਸਿੱਖਿਆ ਐੱਸਜੀਜੀਜੀ ਕਾਲਜ ਰਾਏਕੋਟ ਤੋਂ ਪੂਰੀ ਕੀਤੀ ।ਸਕੂਲ ਦੌਰਾਨ ਹੀ ਉਨ੍ਹਾਂ ਦੀ ਰੂਚੀ ਅਦਾਕਾਰੀ ਵੱਲ ਸੀ ਅਤੇ ਆਪਣੀ ਇਸ ਕਲਾ ਦਾ ਪ੍ਰਦਰਸ਼ਨ ਉਹ ਸਕੂਲ ਦੇ ਸਮੇਂ ਦੌਰਾਨ ਹੋਣ ਵਾਲੇ ਪ੍ਰੋਗਰਾਮਾਂ ‘ਚ ਭਾਗ ਲੈ ਕੇ ਕਰਦੇ ਰਹਿੰਦੇ ਸਨ । 22 ਸਾਲ ਦੀ ਉਮਰ ‘ਚ ਉਨ੍ਹਾਂ ਦਾ ਵਿਆਹ ਸੁਖਜਿੰਦਰ ਸਿੰਘ ਨਾਲ ਹੋਇਆ ਜੋ ਕਿ ਅਦਾਕਾਰ ਅਤੇ ਨਿਰਦੇਸ਼ਕ ਹਨ ।

 

Related Post