ਪਰਮੀਸ਼ ਵਰਮਾ ਨੇ ਵੱਡੀ ਭੈਣ ਦੀ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਜਨਮ ਦਿਨ ਦੀ ਵਧਾਈ, ਪਰਮਾਤਮਾ ਅੱਗੇ ਭੈਣ ਦੀ ਖੁਸ਼ੀਆਂ ਲਈ ਕੀਤੀ ਅਰਦਾਸ

ਪੰਜਾਬੀ ਇੰਡਸਟਰੀ ਦੀ ਝੋਲੀ ‘ਚ ਸ਼ਾਨਦਾਰ ਗਾਣੇ ਅਤੇ ਫ਼ਿਲਮਾਂ ਪਾਉਣ ਵਾਲੇ ਗਾਇਕ, ਅਦਾਕਾਰ ਅਤੇ ਵੀਡੀਓ ਡਾਇਰੈਕਟਰ ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਇੱਕ ਖ਼ਾਸ ਪੋਸਟ ਆਪਣੀ ਭੈਣ ਦੇ ਲਈ ਪਾਈ ਹੈ ।
ਹੋਰ ਪੜ੍ਹੋ :‘ਬੇਬੇ ਦਾ ਪਿਆਰ ਰੱਬ ਰੱਖਦਾ ਨਾ ਥੋੜ੍ਹ’, ਗਾਇਕ ਪ੍ਰੀਤ ਹੁੰਦਲ ਨੇ ਲਈ ਨਵੀਂ ਕਾਰ, ਫੈਨਜ਼ ਦੇ ਰਹੇ ਨੇ ਵਧਾਈਆਂ
ਉਨ੍ਹਾਂ ਨੇ ਆਪਣੀ ਵੱਡੀ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਆਪਣੇ ਸੋਸ਼ਲ ਮੀਡੀਆ ਉੱਤੇ ਫੋਟੋ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਮੇਰੀ ਪਿਆਰੀ ਭੈਣ #ਹੈਪੀ ਬਰਥਡੇਅ ਦੀਦੀ । ਰੱਬ ਤੁਹਾਨੂੰ ਦੁਨੀਆ ਦੀ ਹਰ ਖੁਸ਼ੀ ਦੇਵੇ, ,ਤੁਸੀਂ ਇੱਕ ਕਮਾਲ ਦੀ ਭੈਣ, ਇੱਕ ਪਿਆਰੀ ਧੀ, ਇੱਕ ਆਦਰਸ਼ ਮਾਂ ਅਤੇ ਇੱਕ ਮਹਾਨ ਪਤਨੀ ਹੋ ਤੇ ਇਸ ਲਈ ਤੁਸੀਂ ਵਿਸ਼ਵ ਦੀਆਂ ਸਾਰੀਆਂ ਖੁਸ਼ੀਆਂ ਦੇ ਹੱਕਦਾਰ ਹੋ। ਲਵ ਯੂ ਦੀਦੀ’
ਇਸ ਫੋਟੋ ‘ਚ ਪਰਮੀਸ਼ ਵਰਮਾ ਆਪਣੀ ਭੈਣ ਦੇ ਨਾਲ ਦਿਖਾਈ ਦੇ ਰਹੇ ਨੇ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਪਰਮੀਸ਼ ਵਰਮਾ ਦੀ ਭੈਣ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਨੇ । ਇਸ ਪੋਸਟ ਉੱਤੇ ਤਿੰਨ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।