ਹਾਰਡੀ ਸੰਧੂ ਦੇ ਨਾਲ ਅਗਲੇ ਪ੍ਰੋਜੈਕਟ 'ਚ ਨਜ਼ਰ ਆਵੇਗੀ ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

By  Pushp Raj May 16th 2022 04:31 PM -- Updated: May 16th 2022 04:33 PM

ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਅਤੇ ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਆਪਣੇ ਫੈਨਜ਼ ਨੂੰ ਜਲਦ ਹੀ ਨਵਾਂ ਸਰਪ੍ਰਾਈਜ਼ ਦੇਣ ਵਾਲੇ ਹਨ। ਇਹ ਸਬੰਧੀ ਦੋਹਾਂ ਕਲਾਕਾਰਾਂ ਦੀ ਇੱਕ ਝਲਕ ਸਾਹਮਣੇ ਆਈ ਹੈ। ਪਰੀਣੀਤੀ ਜਲਦ ਹੀ ਹਾਰਡੀ ਸੰਧੂ ਨਾਲ ਆਪਣੇ ਨਵੇਂ ਪ੍ਰੋਜੈਕਟ ਵਿੱਚ ਨਜ਼ਰ ਆਵੇਗੀ। ਪਰੀਣੀਤੀ ਤੇ ਹਾਰਡੀ ਸੰਧੂ ਆਖਿਰ ਕਿਸ ਨਵੇਂ ਪ੍ਰੋਜੈਕਟ ਉੱਤੇ ਕੰਮ ਕਰ ਰਹੇ ਹਨ ਜਾਨਣ ਲਈ ਪੜ੍ਹੋ ਪੂਰੀ ਖ਼ਬਰ।

Image Source: Instagram

ਮੀਡੀਆ ਰਿਪੋਰਟਸ ਦੇ ਮੁਤਾਬਕ ਪਹਿਲਾਂ ਇਹ ਖ਼ਬਰਾਂ ਆ ਰਹੀਆਂ ਸਨ ਕਿ ਦੋਵੇਂ ਇੱਕ ਥ੍ਰਿਲਰ-ਫਿਲਮ ਲਈ ਇਕੱਠੇ ਕੰਮ ਕਰਨਗੇ। ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ ਤੇ ਨਾਂ ਹੀ ਇਨ੍ਹਾਂ ਦੋਹਾਂ ਸੈਲੇਬਸ ਨੇ ਇਸ ਬਾਰੇ ਕੋਈ ਪੁਸ਼ਟੀ ਕੀਤੀ ਹੈ।

ਹੁਣ ਦੋਹਾਂ ਦਾ ਇੱਕ ਵੀਡੀਓ ਇੰਟਰਨੈਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਠੰਡ ਵਿੱਚ ਸ਼ੂਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਦੋਹਾਂ ਦੇ ਫੈਨਜ਼ ਨੂੰ ਕੁਝ ਦਿਲਚਸਪ ਹੋਣ ਦਾ ਸੰਕੇਤ ਦਿੰਦਾ ਹੈ।

ਕੁਝ ਦਿਨ ਪਹਿਲਾਂ, ਪਰੀਣੀਤੀ ਚੋਪੜਾ ਅਤੇ ਹਾਰਡੀ ਸੰਧੂ ਨੇ ਪਹਾੜਾਂ ਦੇ ਵਿਚਕਾਰ 'ਕੁਝ' ਲਈ ਸ਼ੂਟ ਕਰਦੇ ਸਮੇਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਹੁਣ, ਪਰੀਣੀਤੀ ਚੋਪੜਾ ਨੇ ਆਪਣੇ ਲਈ 'ਕੋਲਡ ਇਕੂਐਲਟੀ' ਦੀ ਮੰਗ ਕੀਤੀ ਹੈ ਕਿਉਂਕਿ ਹੁਣ ਠੰਡੇ ਮੌਸਮ ਵਿੱਚ ਸ਼ੂਟਿੰਗ ਕਰਨ ਦੀ ਵਾਰੀ ਹੈ ਹਾਰਡੀ ਸੰਧੂ ਦੀ ਹੈ।

Image Source: Instagram

ਇਸ ਤੋਂ ਪਹਿਲਾਂ ਦੋਵਾਂ ਨੂੰ ਇਕੱਠੇ ਕੈਪਚਰ ਕੀਤਾ ਗਿਆ ਸੀ ਪਰਿਣੀਤੀ ਨੂੰ ਬਰਫ਼ ਨਾਲ ਢੱਕੀਆਂ ਚੋਟੀਆਂ ਵਿੱਚ ਬੈਠੇ ਦੇਖਿਆ ਜਾ ਸਕਦਾ ਹੈ। ਜਦੋਂ ਕਿ ਹਾਰਡੀ ਨੂੰ ਪਰੀਣੀਤੀ ਚੋਪੜਾ ਦੇ ਕੋਲ ਬੈਠੇ ਵੇਖਿਆ ਜਾ ਸਕਦਾ ਹੈ। ਕੋਈ ਗਰਮ ਪੇਅ ਪੀਂਦੇ ਹੋਏ ਦਿਖਾਇਆ ਗਿਆ ਹੈ।

ਜਦੋਂ ਕਿ ਹਾਰਡੀ ਅਤੇ ਪਰਿਣੀਤੀ ਇੱਕ ਦੂਜੇ ਦੀਆਂ ਨਜ਼ਰਾਂ ਵਿੱਚ ਪੂਰੀ ਤਰ੍ਹਾਂ ਲੀਨ ਦਿਖਾਈ ਦਿੰਦੇ ਹਨ, ਹਰ ਕੋਈ ਅੰਦਾਜ਼ਾ ਲਗਾ ਰਿਹਾ ਹੈ, "ਦੋਵਾਂ ਵਿਚਕਾਰ ਕੀ ਚੱਲ ਰਿਹਾ ਹੈ?" ਇਸ ਦੌਰਾਨ, ਉਨ੍ਹਾਂ ਨੇ ਆਪਣੇ ਫੈਨਜ਼ ਵਿਚਾਲੇ ਉਤਸੁਕਤਾ ਵਧਾ ਦਿੱਤੀ ਹੈ। ਉਨ੍ਹਾਂ ਦੇ ਫੈਨਜ਼ ਬਹੁਤ ਖੁਸ਼ ਹਨ ਅਤੇ ਉਨ੍ਹਾਂ ਨੇ ਹੈਪੀ ਮੈਸੇਜਿਸ ਨਾਲ ਕਮੈਂਟ ਸੈਕਸ਼ਨ ਭਰ ਦਿੱਤਾ ਹੈ।

Image Source: Instagram

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਫਿਲਮ ਨਿਕੰਮਾ ਤੋਂ ਸ਼ੇਅਰ ਕੀਤਾ ਆਪਣਾ ਫਰਸਟ ਲੁੱਕ, ਫੈਨਜ਼ ਨੂੰ ਪਸੰਦ ਆ ਰਿਹਾ ਸ਼ਿਲਪਾ ਦਾ ਸੁਪਰਵੂਮੈਨ ਅਵਤਾਰ

ਜੇਕਰ ਖਬਰਾਂ ਨੂੰ ਸੱਚ ਮੰਨੀਏ ਤਾਂ ਪਰੀਣੀਤੀ ਚੋਪੜਾ ਨੇ ਵੀ ਗੁਪਤ ਰੂਪ ਨਾਲ ਆਪਣੀ ਆਉਣ ਵਾਲੀ ਫਿਲਮ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਐਕਸ਼ਨ ਥ੍ਰਿਲਰ ਨੂੰ ਰਿਭੂ ਦਾਸਗੁਪਤਾ ਡਾਇਰੈਕਟ ਕਰ ਰਹੇ ਹਨ। ਫਿਲਮ ਵਿੱਚ ਹਾਰਡੀ ਸੰਧੂ ਤੇ ਪਰੀਣੀਤੀ ਮੁਖ ਕਿਰਦਾਰ ਨਿਭਾ ਰਹੇ ਹਨ। ਇਸ ਦੀ ਸ਼ੂਟਿੰਗ ਤੁਰਕੀ ਵਿੱਚ ਮਹਾਂਮਾਰੀ ਦੇ ਨਿਯਮਾਂ ਮੁਤਾਬਕ ਕੀਤੀ ਗਈ ਸੀ।ਹਾਲਾਂਕਿ, ਜਦੋਂ ਤੱਕ ਹਾਰਡੀ ਅਤੇ ਪਰੀਣੀਤੀ ਦੋਵੇਂ ਇਸ ਬਾਰੇ ਵੇਰਵਿਆਂ ਦਾ ਖੁਲਾਸਾ ਨਹੀਂ ਕਰਦੇ, ਉਦੋਂ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ।

 

View this post on Instagram

 

A post shared by Parineeti Chopra (@parineetichopra)

Related Post