ਪੰਜਾਬੀ ਗਾਇਕ ਪਰਦੀਪ ਸਰਾਂ (??????? ????) ਜੋ ਕਿ ਵਿਆਹ ਦੇ ਬੰਧਨ 'ਚ ਬੱਝ ਗਏ । ਉਨ੍ਹਾਂ ਨੇ ਪੋਸਟ ਪਾ ਕੇ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ । ਉਨ੍ਹਾਂ ਨੇ ਪਹਿਲੀ ਵਾਰ ਆਪਣੇ ਵਿਆਹ ਦੀ ਤਸਵੀਰ ਸਾਂਝੀ ਕੀਤੀ ਹੈ।
image source-instagram
ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਨੇ ਆਪਣੀ ਧੀ ਦੇ ਨਾਲ ਸ਼ੇਅਰ ਕੀਤੀ ਪਿਆਰੀ ਜਿਹੀ ਵੀਡੀਓ, ਪਿਉ ਦੇ ਸਿਰ ‘ਚ ਤੇਲ ਮਾਲਿਸ਼ ਕਰਦੀ ਨਜ਼ਰ ਆਈ ਸਾਂਝ, ਦੇਖੋ ਵੀਡੀਓ
image source-instagram
ਜੀ ਹਾਂ ਉਨ੍ਹਾਂ ਨੇ ਆਪਣੀ ਪਤਨੀ ਦੇ ਬਰਥਡੇਅ ਦੇ ਖ਼ਾਸ ਮੌਕੇ ਉੱਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਉਨ੍ਹਾਂ ਨੇ ਆਪਣੇ ਲਾਈਫ ਪਾਰਟਨਰ ਨੂੰ ਵਿਸ਼ ਕਰਦੇ ਹੋਏ ਲਿਖਿਆ ਹੈ- ‘ਮੇਰੀ ਜ਼ਿੰਦਗੀ ਨੂੰ ਅਰਥ ਦੇਣ ਵਾਲੀ ਮੁਟਿਆਰ ਨੂੰ ਹੈਪੀ ਬਰਥਡੇਅ’। ਇਸ ਪੋਸਟ ਉੱਤੇ ਪੰਜਾਬੀ ਗਾਇਕ ਕੌਰ ਬੀ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਭਾਬੀ ਤੇ ਪਰਦੀਪ ਸਰਾਂ ਨੂੰ ਵਧਾਈਆਂ ਦੇ ਰਹੇ ਨੇ।
image source-instagram
ਜੇ ਗੱਲ ਕਰੀਏ ਵਾਈਸ ਆਫ ਪੰਜਾਬ-2 ਦੇ ਜੇਤੂ ਪਰਦੀਪ ਸਰਾਂ ਦੇ ਵਰਕ ਫਰੰਟ ਦੀ ਤਾਂ ਉਹ ਮੇਰਾ ਗੁੱਸਾ, ਚੰਨਾ, ਦਾਦੇ ਦੀ ਦੁਨਾਲੀ, ਪਰਿੰਦੇ, ਮਾਂ, ਹੈੱਡਕੱਫਸ ਵਰਗੇ ਕਈ ਵਧੀਆ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਸੁਪਰ ਹਿੱਟ ਫ਼ਿਲਮਾਂ ‘ਚ ਗੀਤ ਗਾ ਚੁੱਕੇ ਨੇ। ਉਹ ਸ਼ਾਹਰੁਖ ਖ਼ਾਨ, ਸੁਸ਼ਾਂਤ ਸਿੰਘ ਰਾਜਪੂਤ, ਰਣਬੀਰ ਕਪੂਰ ਤੋਂ ਇਲਾਵਾ ਕਈ ਹੋਰ ਅਦਾਕਾਰਾਂ ਦੇ ਲਈ ਪਲੇਅਬੈਕ ਸਿੰਗਿੰਗ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਅਸੀਸ ‘ਚ ਅਦਾਕਾਰੀ ਵੀ ਕਰ ਚੁੱਕੇ ਨੇ।
View this post on Instagram
A post shared by ??????? ???? ਪਰਦੀਪ کਰਾਂ (@pardeepsran)