ਪਪੀਤੇ ਦੇ ਪੱਤਿਆਂ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਪੱਤਿਆਂ ਦਾ ਜੂਸ ਪੀਣ ਨਾਲ ਇਹ ਬਿਮਾਰੀਆਂ ਹੁੰਦੀਆਂ ਹਨ ਠੀਕ

ਪਪੀਤੇ ਵਿੱਚ ਕਈ ਪੌਸ਼ਟਿਕ ਤੱਤ ਹੁੰਦੇ ਹਨ ਪਰ ਇਸ ਦੇ ਨਾਲ ਹੀ ਇਸ ਦੇ ਪੱਤਿਆਂ ਵਿੱਚ ਵੀ ਕਈ ਔਸ਼ਧੀ ਗੁਣ ਹੁੰਦੇ ਹਨ । ਜਿਹੜੇ ਕਈ ਬਿਮਾਰੀਆਂ ਦਾ ਇਲਾਜ਼ ਕਰ ਦਿੰਦੇ ਹਨ ।ਪਪੀਤੇ ਦੇ ਪੱਤੇ ਦਾ ਜੂਸ ਡੇਂਗੂ ਬੁਖਾਰ ਨੂੰ ਠੀਕ ਕਰਨ ਵਿੱਚ ਸਹਾਇਕ ਹੁੰਦਾ ਹੈ।
ਹੋਰ ਪੜ੍ਹ :
ਜੱਸੀ ਗਿੱਲ ਨੇ ਆਪਣੇ ਚਾਚੇ ਦੇ ਨਾਲ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਵੱਲੋਂ ਕੀਤੀ ਜਾ ਰਹੀ ਪਸੰਦ
ਪਪੀਤੇ ਦਾ ਪੱਤਾ ਕਾਫ਼ੀ ਲਾਭਦਾਇਕ ਹੁੰਦਾ ਹੈ। ਇਸ ਵਿੱਚ ਵਿਟਾਮਿਨ - ਸੀ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਕਿ ਇਮੀਊਨ ਸਿਸਟਮ ਨੂੰ ਬਿਹਤਰ ਕਰਨ ਵਿੱਚ ਮਦਦ ਕਰਦੇ ਹਨ। ਡੇਂਗੂ ਬੁਖਾਰ ਤੋਂ ਪ੍ਰੇਸ਼ਾਨ ਵਿਅਕਤੀ ਦੇ ਸਾਰੇ ਮਾਮਲੇ ਵਿੱਚ ਪਲੇਟਲੈਟਸ ਡਾਊਨ ਹੋ ਜਾਂਦੇ ਹਨ ਅਜਿਹੀ ਹਾਲਤ ਵਿੱਚ ਤਾਂ ਪਪੀਤੇ ਦਾ ਪੱਤਾ ਬਲੱਡ ਪਲੇਟਲੈਟਸ 'ਚ ਸੁਧਾਰ ਕਰਨ ਵਿੱਚ ਬਹੁਤ ਮਦਦ ਕਰਦਾ ਹੈ।
ਪਪੀਤੇ ਦੇ ਪੱਤੇ ਨੂੰ ਪੀਸ ਕੇ ਉਸਦਾ ਜੂਸ ਕੱਢੋ। ਇਸਦੇ ਬਾਅਦ ਇਸਦਾ ਦਿਨ ਵਿੱਚ 2 - 3 ਵਾਰ ਸੇਵਨ ਕਰੋ। ਇਹ ਇੱਕ ਵਾਰ ਵਿੱਚ 2 ਚਮਚ ਤੱਕ ਪੀਣਾ ਚਾਹੀਦਾ ਹੈ। ਇਸਦੇ ਕੌੜੇਪਨ ਨੂੰ ਦੂਰ ਕਰਨ ਲਈ ਇਸ ਵਿੱਚ ਸ਼ਹਿਦ ਅਤੇ ਫਲਾਂ ਦੇ ਜੂਸ ਨੂੰ ਮਿਲਾਇਆ ਜਾ ਸਕਦਾ ਹੈ। ਇਹ ਡੇਂਗੂ ਬੁਖਾਰ ਨੂੰ ਦੂਰ ਕਰਨ 'ਚ ਮਦਦਗਾਰ ਸਾਬਤ ਹੋਵੇਗਾ।