ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦੀ ਕਿਊਟ ਜਿਹੀ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।
ਹੋਰ ਪੜ੍ਹੋ : ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੇ ਗੱਭਰੂ ਨੂੰ ਕੀ ਤੁਸੀਂ ਪਹਿਚਾਣਿਆ, ਅੱਜ ਹੈ ਪੰਜਾਬੀ ਮਿਊਜ਼ਿਕ ਜਗਤ ਦਾ ਨਾਮੀ ਗਾਇਕ
: ਅੱਜ ਹੈ ਯੁਵਰਾਜ ਹੰਸ ਦਾ ਬਰਥਡੇਅ, ਪਤਨੀ ਮਾਨਸੀ ਸ਼ਰਮਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤੀ ਨੂੰ ਦਿੱਤੀ ਵਧਾਈ
ਇਸ ਵੀਡੀਓ 'ਚ ਗੁਰਬਾਜ਼ ਗਰੇਵਾਲ ਜੋ ਕੇ ਸ਼ੈਤਾਨੀ ਕਰਦੇ ਹੋਏ ਆਪਣੀ ਟੀ-ਸ਼ਰਟ ਉਤਾਰ ਦਿੰਦਾ ਹੈ ਅਤੇ ਫਰਸ਼ ‘ਤੇ ਸੁੱਟ ਦਿੰਦਾ ਹੈ। ਪਰ ਪਾਪਾ ਗਿੱਪੀ ਗਰੇਵਾਲ ਨੇ ਉਸਦੀ ਇਹ ਸ਼ੈਤਾਨੀ ਫੜ੍ਹ ਲਈ । ਇਹ ਸਾਰੀ ਸ਼ਰਾਰਤ ਗਿੱਪੀ ਗਰੇਵਾਲ ਨੇ ਆਪਣੇ ਕੈਮਰੇ ‘ਚ ਕੈਦ ਕਰ ਲਈ। ਵੀਡੀਓ ‘ਚ ਦੇਖ ਸਕਦੇ ਹੋ ਜਦੋਂ ਗਿੱਪੀ ਗਰੇਵਾਲ ਕੁਝ ਕਹਿੰਦੇ ਨੇ ਤਾਂ ਗੁਰਬਾਜ਼ ਆਵਾਜ਼ ਸੁਣ ਕੇ ਕਮਰੇ ‘ਚੋਂ ਭੱਜ ਜਾਂਦਾ ਹੈ।
ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਗੁਰਬਾਜ਼ ਦੇ ਇਸ ਅੰਦਾਜ਼ ਦੀ ਲਈ ਹਾਰਟ ਤੇ ਸਮਾਇਲੀ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ। ਜੇ ਗੱਲ ਕਰੀਏ ਗਿੱਪੀ ਗਰੇਵਾਲ ਦੀ ਤਾਂ ਪੰਜਾਬੀ ਮਨੋਰੰਜਨ ਜਗਤ ਦੇ ਕਮਾਲ ਦੇ ਕਲਾਕਾਰ ਨੇ। ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤਾਂ ਦੇ ਨਾਲ ਸੁਪਰ ਹਿੱਟ ਫ਼ਿਲਮਾਂ ਵੀ ਦੇ ਚੁੱਕੇ ਨੇ।
View this post on Instagram
A post shared by ????? ?????? (@gippygrewal)