Pallavi Dey Death: ਬੰਗਾਲੀ ਅਦਾਕਾਰਾ ਪੱਲਵੀ ਡੇ ਦੀ ਹੋਈ ਮੌਤ, ਪੱਖੇ ਦੇ ਨਾਲ ਲਟਕਦੀ ਮਿਲੀ ਲਾਸ਼

By  Lajwinder kaur May 15th 2022 05:53 PM

Pallavi Dey Death:  ਕ੍ਰਿਕੇਟ ਜਗਤ ਤੋਂ ਬਾਅਦ ਹੁਣ ਮਨੋਰੰਜਨ ਜਗਤ ਤੋਂ ਇੱਕ ਬਹੁਤ ਹੀ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇਹ ਖਬਰ ਬੰਗਾਲੀ ਟੈਲੀਵਿਜ਼ਨ ਇੰਡਸਟਰੀ ਤੋਂ ਆਈ ਹੈ। ਬੰਗਾਲੀ ਟੀਵੀ ਸੀਰੀਅਲ ‘Mon Mane Na’ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਪੱਲਵੀ ਡੇ ਕੋਲਕਾਤਾ ਦੇ ਗਰਫਾ ਵਿੱਚ ਆਪਣੇ ਫਲੈਟ ਵਿੱਚ ਮ੍ਰਿਤਕ ਪਾਈ ਗਈ। ਮੀਡੀਆ ਰਿਪੋਰਟਾਂ 'ਚ ਪੁਲਸ ਸੂਤਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਅਦਾਕਾਰਾ ਨੇ ਖੁਦਕੁਸ਼ੀ ਕਰ ਲਈ ਹੈ।

pallavi dey no more image source Instagram

ਹੋਰ ਪੜ੍ਹੋ : ਸਾਬਕਾ ਆਸਟ੍ਰੇਲੀਅਨ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ 'ਚ ਮੌਤ, ਹਰਭਜਨ ਸਿੰਘ ਨੇ ਪੋਸਟ ਪਾ ਕੇ ਜਤਾਇਆ ਦੁੱਖ

ਪੱਲਵੀ ਡੇ ਦੀ ਲਾਸ਼ ਆਪਣੇ ਫਲੈਟ ਵਿੱਚ ਪੱਖੇ ਨਾਲ ਲਟਕਦੀ ਮਿਲੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿੱਚ ਕੋਲਕਾਤਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੱਲਵੀ ਡੇ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੱਲਵੀ ਡੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

inside image of pallavi dey death image source Instagram

ਮੁੱਢਲੀ ਜਾਂਚ ਵਿੱਚ ਪੁਲਿਸ ਪੱਲਵੀ ਦੀ ਮੌਤ ਖ਼ੁਦਕੁਸ਼ੀ ਕਾਰਨ ਹੋਈ ਹੋਣ ਦੀ ਸੰਭਾਵਨਾ ਦੱਸ ਰਹੀ ਹੈ। ਇਸ ਘਟਨਾ ਤੋਂ ਬੰਗਾਲੀ ਮਨੋਰੰਜਨ ਇੰਡਸਟਰੀ ਚ ਸੋਗ ਦੀ ਲਹਿਰ ਫੈਲ ਗਈ ਹੈ। ਪੱਲਵੀ ਦੇ ਨਾਲ ਕੰਮ ਕਰ ਰਹੇ ਸਾਥੀਆਂ ਇਸ ਖਬਰ ਤੋਂ ਹੈਰਾਨ ਨੇ ਤੇ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਪਲਵੀ ਇਸ ਦੁਨੀਆ 'ਚ ਨਹੀਂ ਰਹੀ ਹੈ। ਦੱਸ ਦਈਏ ਪੱਲਵੀ ਨੇ 12 ਮਈ ਨੂੰ ਟੀਵੀ ਸੀਰੀਅਲ ਦੀ ਸ਼ੂਟਿੰਗ ਕੀਤੀ ਸੀ।

pallavi dey image image source Instagram

ਤੁਹਾਨੂੰ ਦੱਸ ਦੇਈਏ ਕਿ ਪੱਲਵੀ ਡੇ ਨੇ ਟੀਵੀ ਸੀਰੀਅਲ 'ਰੇਸ਼ਮ ਝਾਂਪੀ' ਨਾਲ ਆਪਣੀ ਪਛਾਣ ਬਣਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਅਮੀ ਸਿਰਜਾਰ ਬੇਗਮ' 'ਚ ਕੰਮ ਕੀਤਾ, ਜਿਸ 'ਚ ਸੀਨ ਬੈਨਰਜੀ ਮੇਲ ਲੀਡ 'ਚ ਨਜ਼ਰ ਆਏ।

Related Post