ਨਿਰੰਜਣ ਸਿੰਘ ਬਣ ਰਿਹਾ ਹੈ ਭਾਈਚਾਰਕ ਸਾਂਝ ਦੀ ਮਿਸਾਲ, ਪਾਕਿਸਤਾਨ 'ਚ ਮੁਸਲਿਮ ਭਰਾਵਾਂ ਲਈ ਕਰ ਰਿਹਾ ਹੈ ਇਹ ਕੰਮ
Rupinder Kaler
May 21st 2019 10:36 AM
ਗੁਆਂਢੀ ਮੁਲਕ ਪਾਕਿਸਤਾਨ ਦਾ ਰਹਿਣ ਵਾਲਾ ਨਿਰੰਜਣ ਸਿੰਘ ਅੱਜ ਕੱਲ੍ਹ ਸੁਰਖੀਆਂ ਵਿੱਚ ਬਣਿਆ ਹੋਇਆ ਹੈ ਕਿਉਂਕਿ ਪਾਕਿਸਤਾਨ ਦੇ ਪੇਸ਼ਾਵਰ ਦਾ ਰਹਿਣ ਵਾਲਾ ਸਿੱਖ ਮੁਸਲਮਾਨ ਭਾਈਚਾਰੇ ਲਈ ਰਮਜ਼ਾਨ ਦੇ ਮਹੀਨੇ ਕਾਫੀ ਕੁਝ ਕਰ ਰਿਹਾ ਹੈ। ਨਿਰੰਜਣ ਸਿੰਘ ਹਰ ਰੋਜ ਤਕਰੀਬਨ 1੦੦ ਮੁਸਲਮਾਨਾਂ ਨੂੰ ਰੋਜ਼ਾ ਇਫ਼ਤਾਰ ਕਰਵਾਉਂਦਾ ਹੈ ।
ਪੇਸ਼ੇ ਤੋਂ ਦੁਕਾਨਦਾਰ ਹੋਣ ਕਾਰਕੇ ਨਿਰੰਜਣ ਨੇ ਆਪਣੀ ਦੁਕਾਨ 'ਤੇ ਮੁਸਲਮਾਨਾਂ ਲਈ ਵਿਸ਼ੇਸ਼ ਛੋਟ ਵੀ ਦੇ ਰਿਹਾ ਹੈ। ਇਸ ਤਰ੍ਹਾਂ ਦੇ ਕੰਮ ਕਰਕੇ ਨਿਰੰਜਣ ਸਿੰਘ ਦੀ ਹਰ ਪਾਸੇ ਤੋਂ ਸ਼ਲਾਘਾ ਹੋ ਰਹੀ ਹੈ।
ਭਾਈਚਾਰਕ ਸਾਂਝ ਦਾ ਇਹ ਨਿੱਘ ਪਾਕਿਸਤਾਨ ਵਿੱਚ ਦਿਖਾਈ ਦੇ ਰਿਹਾ ਹੈ ।
ਇਸ ਤਰ੍ਹਾਂ ਦੀਆਂ ਕੁਝ ਹੋਰ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਖਾਲਸਾ ਐਡ ਵਰਗੀ ਸੰਸਥਾ ਵੱਲੋਂ ਵੀ ਇਸੇ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ।